ਅਹਿਮਾਦਾਬਾਦ : ਵੱਡੇ ਟੀਚੇ ਦਾ ਪਿੱਛਾ ਕਰਨ ਉਤਰੀ ਮੁੰਬਈ ਇੰਡੀਅਨਜ਼ ਇੱਕ ਵਾਰ ਮੁੜ ਤੋਂ ਨਾਕਾਮ ਰਹੀ ਅਤੇ ਗੁਜਰਾਤ ਟਾਈਟਨਜ਼ ਦੇ ਹੱਥੋਂ 55 ਦੌੜਾਂ ਨਾਲ ਕਰਾਰੀ ਮਾਤ ਖਾਧੀ। ਮੁੰਬਈ ਇਡੀਅਨਜ਼ ਦੀ ਪਹਿਲੀ ਵਿਕਟ ਰੋਹਿਤ ਸ਼ਰਮਾ ਦੇ ਰੂਪ 'ਚ ਡਿੱਗੀ। ਹਾਰਦਿਕ ਦੇ ਦੂਜੇ ਓਵਰ ਦੀ ਆਖਰੀ ਗੇਂਦ 'ਤੇ ਰੋਹਿਤ ਨੇ ਗੇਂਦਬਾਜ਼ ਨੂੰ ਕੈਚ ਦੇ ਦਿੱਤਾ। ਰੋਹਿਤ ਨੇ 8 ਗੇਂਦਾਂ 'ਚ ਸਿਰਫ 2 ਦੌੜਾਂ ਬਣਾਈਆਂ। ਇਸ ਤੋਂ ਬਾਅਦ ਰਾਸ਼ਿਦ ਖਾਨ ਨੇ 8ਵੇਂ ਓਵਰ ਦੀ ਤੀਜੀ ਅਤੇ ਆਖਰੀ ਗੇਂਦ 'ਤੇ ਮੁੰਬਈ ਇੰਡੀਅਨਜ਼ ਦਾ ਵਿਕਟ ਹਾਸਲ ਕੀਤਾ। ਪਹਿਲਾਂ ਆਊਟ ਹੋਏ ਈਸ਼ਾਨ ਕਿਸ਼ਨ ਨੇ ਰਾਸ਼ਿਦ ਦੀ ਗੇਂਦ ਨੂੰ ਲਾਂਗ ਆਨ 'ਤੇ ਖੇਡਿਆ। ਪਰ ਗੇਂਦ ਸਿੱਧੀ ਜੋਸ ਲਿਟਲ ਦੇ ਹੱਥਾਂ ਵਿੱਚ ਚਲੀ ਗਈ। ਈਸ਼ਾਨ ਨੇ 21 ਗੇਂਦਾਂ 'ਤੇ 13 ਦੌੜਾਂ ਬਣਾਈਆਂ। ਇਸ ਤੋਂ ਬਾਅਦ ਆਖਰੀ ਗੇਂਦ 'ਤੇ ਤਿਲਕ ਵਰਮਾ ਐੱਲ.ਬੀ.ਡਬਲਯੂ. ਤਿਲਕ ਨੇ 3 ਗੇਂਦਾਂ 'ਤੇ 2 ਦੌੜਾਂ ਬਣਾਈਆਂ।
ਇਸ ਤੋਂ ਬਾਅਦ ਵਧੀਆਂ ਬੱਲੇਬਾਜ਼ੀ ਕਰ ਰਹੇ ਸੂਰਿਆਕੁਮਾਰ ਯਾਦਵ 23 ਦੌੜਾਂ ਬਣਾ ਕੇ ਆਊਟ ਹੋ ਗਏ। ਉਸ ਨੂੰ ਨੂਰ ਅਹਿਮਦ ਨੇ ਕੈਚ ਐਂਡ ਬੋਲਡ ਕੀਤਾ। ਅਹਿਮਦ ਦਾ ਇਹ ਤੀਜਾ ਵਿਕਟ ਸੀ। ਇਸ ਤੋਂ ਪਹਿਲਾਂ ਨੂਰ ਅਹਿਮਦ ਨੇ ਟਿਮ ਡੇਵਿਡ ਨੂੰ ਖਾਤਾ ਵੀ ਨਹੀਂ ਖੋਲ੍ਹਣ ਦਿੱਤਾ ਅਤੇ ਕੈਮਰਨ ਗ੍ਰੀਨ 33 ਦੌੜਾਂ ਉੱਤੇ ਆਊਟ ਕੀਤਾ।
ਇਸ ਤੋਂ ਪਹਿਲਾਂ ਗੁਜਰਾਤ ਟਾਈਟਨਸ ਨੇ 20 ਓਵਰਾਂ 'ਚ 6 ਵਿਕਟਾਂ ਦੇ ਨੁਕਸਾਨ 'ਤੇ 207 ਦੌੜਾਂ ਬਣਾਈਆਂ। ਗੁਜਰਾਤ ਲਈ ਸ਼ੁਭਮਨ ਗਿੱਲ ਨੇ 34 ਗੇਂਦਾਂ 'ਤੇ 56 ਦੌੜਾਂ ਦੀ ਸਭ ਤੋਂ ਵੱਡੀ ਪਾਰੀ ਖੇਡੀ। ਇਸ ਤੋਂ ਇਲਾਵਾ ਡੇਵਿਡ ਮਿਲਰ ਨੇ 22 ਗੇਂਦਾਂ 'ਤੇ 46 ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਅਭਿਨਵ ਮਨੋਹਰ ਨੇ 21 ਗੇਂਦਾਂ 'ਤੇ 42 ਦੌੜਾਂ ਦੀ ਪਾਰੀ ਖੇਡੀ। ਜਦਕਿ ਰਾਹੁਲ ਤਿਵਾਤੀਆ ਨੇ 5 ਗੇਂਦਾਂ 'ਚ 20 ਦੌੜਾਂ ਬਣਾਈਆਂ। ਮੁੰਬਈ ਲਈ ਪਿਊਸ਼ ਚਾਵਲਾ ਨੇ 4 ਓਵਰਾਂ 'ਚ 34 ਦੌੜਾਂ ਦੇ ਕੇ 2 ਵਿਕਟਾਂ ਲਈਆਂ। ਜਦਕਿ ਅਰਜੁਨ ਤੇਂਦੁਲਕਰ, ਜੇਸਨ ਬੇਹਰਨਡੋਰਫ, ਰਿਲੇ ਮੈਰੀਡਿਥ ਅਤੇ ਕੁਮਾਰ ਕਾਰਤੀਕੇਯਾ ਨੂੰ ਇਕ-ਇਕ ਵਿਕਟ ਮਿਲੀ।
ਟਾਸ ਹਾਰਨ ਤੋਂ ਬਾਅਦ ਗੁਜਰਾਤ ਟਾਈਟਨਜ਼ ਨੇ ਓਪਨਰ ਸ਼ੁਭਮਨ ਗਿੱਲ ਅਤੇ ਵਿਕਟਕੀਪਰ ਬੱਲੇਬਾਜ਼ ਰਿੱਧੀਮਾਨ ਸਾਹਾ ਨੂੰ ਕ੍ਰੀਜ਼ ਉੱਤੇ ਉਤਾਰਿਆ ਹੈ। ਇਸ ਤੋਂ ਬਾਅਦ ਅਰਜੁਨ ਤੇਂਦੁਲਕਰ ਨੇ ਰਿੱਧੀ ਮਾਨ ਸਾਹਾ ਨੂੰ ਸਸਤੇ ਵਿੱਚ ਨਿਪਟਾ ਕੇ ਗੁਜਰਾਤ ਟਾਈਟਨਜ਼ ਨੂੰ ਪਹਿਲਾ ਝਟਕਾ ਦਿੱਤਾ ਹੈ। ਗੁਜਰਾਤ ਟਾਈਟਨਸ ਦੀ ਪਹਿਲੀ ਵਿਕਟ ਰਿਧੀਮਾਨ ਸਾਹਾ ਦੇ ਰੂਪ 'ਚ ਡਿੱਗੀ। ਅਰਜੁਨ ਤੇਂਦੁਲਕਰ ਨੇ ਮੁੰਬਈ ਇੰਡੀਅਨਜ਼ ਨੂੰ ਪਹਿਲੀ ਸਫਲਤਾ ਦਿਵਾਈ। ਅਰਜੁਨ ਦੇ ਦੂਜੇ ਓਵਰ ਦੀ ਪਹਿਲੀ ਗੇਂਦ ਨੂੰ ਖਿੱਚਣ ਦੀ ਕੋਸ਼ਿਸ਼ ਕੀਤੀ ਪਰ ਗੇਂਦ ਬੱਲੇ ਨਾਲ ਟਕਰਾ ਕੇ ਸਿੱਧੀ ਵਿਕਟਕੀਪਰ ਦੇ ਹੱਥਾਂ ਵਿੱਚ ਚਲੀ ਗਈ। ਸਾਹਾ ਨੇ 7 ਗੇਂਦਾਂ 'ਤੇ 4 ਦੌੜਾਂ ਬਣਾਈਆਂ। ਗੁਜਰਾਤ ਟਾਈਟਨਸ ਦੀ ਦੂਜੀ ਵਿਕਟ ਹਾਰਦਿਕ ਪੰਡਯਾ ਦੇ ਰੂਪ ਵਿੱਚ ਡਿੱਗੀ। ਪੀਯੂਸ਼ ਚਾਵਲਾ ਦੀ ਸੱਤਵੇਂ ਓਵਰ ਦੀ ਪਹਿਲੀ ਗੇਂਦ 'ਤੇ ਹਾਰਦਿਕ ਨੇ ਲਾਂਗ ਆਨ ਵੱਲ ਸ਼ਾਟ ਲਗਾਇਆ ਪਰ ਗੇਂਦ ਸਿੱਧੀ ਸੂਰਿਆਕੁਮਾਰ ਯਾਦਵ ਦੇ ਹੱਥਾਂ 'ਚ ਚਲੀ ਗਈ। ਪੰਡਯਾ ਨੇ 14 ਗੇਂਦਾਂ 'ਚ ਸਿਰਫ 13 ਦੌੜਾਂ ਬਣਾਈਆਂ।
ਗੁਜਰਾਤ ਟਾਈਟਨਸ ਦੀ ਤੀਜੀ ਵਿਕਟ ਸ਼ੁਭਮਨ ਗਿੱਲ ਦੇ ਰੂਪ ਵਿੱਚ ਡਿੱਗੀ। ਕੁਮਾਰ ਕਾਰਤਿਕੇਅ ਦੇ 12ਵੇਂ ਓਵਰ ਦੀ ਪਹਿਲੀ ਗੇਂਦ 'ਤੇ ਸ਼ੁਭਮਨ ਨੂੰ ਸੂਰਿਆਕੁਮਾਰ ਨੇ ਲਾਂਗ ਆਨ 'ਤੇ ਕੈਚ ਦੇ ਦਿੱਤਾ। ਗਿੱਲ ਨੇ 34 ਗੇਂਦਾਂ 'ਤੇ 56 ਦੌੜਾਂ ਦੀ ਪਾਰੀ ਖੇਡੀ। ਡੇਵਿਡ ਮਿਲਰ ਅਤੇ ਵਿਜੇ ਸ਼ੰਕਰ ਕ੍ਰੀਜ਼ 'ਤੇ ਮੌਜੂਦ ਹਨ। ਪੀਯੂਸ਼ ਚਾਵਲਾ ਨੇ ਦੂਜਾ ਵਿਕਟ ਹਾਸਲ ਕੀਤਾ। 13ਵੇਂ ਓਵਰ ਦੀ ਦੂਜੀ ਗੇਂਦ 'ਤੇ ਵਿਜੇ ਸ਼ੰਕਰ ਨੇ ਟਿਮ ਡੇਵਿਡ ਨੂੰ ਲਾਂਗ ਆਨ 'ਤੇ ਕੈਚ ਦੇ ਦਿੱਤਾ। ਵਿਜੇ ਨੇ 16 ਗੇਂਦਾਂ 'ਤੇ 19 ਦੌੜਾਂ ਬਣਾਈਆਂ। ਡੇਵਿਡ ਮਿਲਰ 4 ਗੇਂਦਾਂ 'ਤੇ 7 ਦੌੜਾਂ ਬਣਾ ਕੇ ਕ੍ਰੀਜ਼ 'ਤੇ ਮੌਜੂਦ ਅਭਿਨਵ ਮਨੋਹਰ।
ਇਹ ਵੀ ਪੜ੍ਹੋ: ਰਹਾਣੇ ਦਾ ਆਈਪੀਐੱਲ 'ਚ ਦਮਦਾਰ ਪ੍ਰਦਰਸ਼ਨ, ਇਸ ਪ੍ਰਦਰਸ਼ਨ ਦੀ ਬਦੌਲਤ ਮਿਲੀ ਡਬਲਯੂਟੀਸੀ ਫਾਈਨਲ ਦੀ ਟਿਕਟ