ਲਖਨਊ: ਇੰਡੀਅਨ ਪ੍ਰੀਮੀਅਰ ਲੀਗ 2023 ਦਾ 43ਵਾਂ ਮੈਚ ਸੋਮਵਾਰ (1 ਮਈ) ਨੂੰ ਲਖਨਊ ਦੇ ਸ਼੍ਰੀ ਅਟਲ ਬਿਹਾਰੀ ਵਾਜਪਾਈ ਏਕਾਨਾ ਕ੍ਰਿਕਟ ਸਟੇਡੀਅਮ ਵਿੱਚ ਰਾਇਲ ਚੈਲੰਜਰਜ਼ ਬੈਂਗਲੁਰੂ ਅਤੇ ਲਖਨਊ ਸੁਪਰ ਜਾਇੰਟਸ ਵਿਚਾਲੇ ਖੇਡਿਆ ਗਿਆ। ਅੰਕ ਸੂਚੀ 'ਚ ਰਾਇਲ ਚੈਲੰਜਰਜ਼ ਬੈਂਗਲੁਰੂ 8 'ਚੋਂ 4 ਮੈਚ ਜਿੱਤ ਕੇ ਛੇਵੇਂ ਸਥਾਨ 'ਤੇ ਹੈ ਜਦਕਿ ਪੰਜਾਬ ਕਿੰਗਜ਼ 9 'ਚੋਂ 5 ਮੈਚ ਜਿੱਤ ਕੇ 5ਵੇਂ ਸਥਾਨ 'ਤੇ ਹੈ। ਬੈਂਗਲੁਰੂ ਦੀ ਟੀਮ 'ਚ ਦੋ ਬਦਲਾਅ ਕੀਤੇ ਗਏ ਹਨ। ਜੋਸ਼ ਹੇਜ਼ਲਵੁੱਡ ਅਤੇ ਅਨੁਜ ਰਾਵਤ ਨੂੰ ਟੀਮ 'ਚ ਸ਼ਾਮਲ ਕੀਤਾ ਗਿਆ ਹੈ। ਇਸ ਮੈਚ ਵਿੱਚ ਵੀ ਰਾਇਲ ਚੈਲੰਜਰਜ਼ ਬੈਂਗਲੁਰੂ ਨੇ ਲਖਨਊ ਸੁਪਰ ਜੈਂਟਸ ਕੋਲੋਂ 18 ਦੌੜਾਂ ਨਾਲ ਮੈਚ ਜਿੱਤਿਆ ਹੈ।
ਆਰਸੀਬੀ ਦੀ ਪਾਰੀ : ਬੰਗਲੌਰ ਲਈ ਵਿਰਾਟ ਕੋਹਲੀ ਅਤੇ ਫਾਫ ਡੁਪਲੇਸੀ ਬੱਲੇਬਾਜ਼ੀ ਦੀ ਸ਼ੁਰੂਆਤ ਕਰਨ ਆਏ। ਦੋਵਾਂ ਨੇ 44 ਗੇਂਦਾਂ 'ਚ 50 ਦੌੜਾਂ ਦੀ ਸ਼ਾਨਦਾਰ ਸਾਂਝੇਦਾਰੀ ਕੀਤੀ।ਦੱਸ ਦੇਈਏ ਕਿ ਲਖਨਊ ਦੇ ਕਪਤਾਨ ਕੇਐਲ ਰਾਹੁਲ ਫੀਲਡਿੰਗ ਦੌਰਾਨ ਜ਼ਖਮੀ ਹੋ ਗਏ ਸਨ। ਉਸ ਨੂੰ ਮੈਦਾਨ ਤੋਂ ਬਾਹਰ ਜਾਣਾ ਪਿਆ। ਉਨ੍ਹਾਂ ਦੀ ਜਗ੍ਹਾ ਕਰੁਣਾਲ ਪੰਡਯਾ ਕਪਤਾਨੀ ਕਰ ਰਹੇ ਹਨ। ਰਵੀ ਬਿਸ਼ਨੋਈ 9ਵੇਂ ਓਵਰ ਵਿੱਚ ਗੇਂਦਬਾਜ਼ੀ ਕਰਨ ਆਏ। ਇਸ ਓਵਰ ਦੀ ਆਖਰੀ ਗੇਂਦ 'ਤੇ ਵਿਰਾਟ ਕੋਹਲੀ ਸਟੰਪ ਹੋ ਗਏ। ਉਸ ਨੇ 30 ਗੇਂਦਾਂ 'ਤੇ 31 ਦੌੜਾਂ ਬਣਾਈਆਂ।
-
Victory in Lucknow for @RCBTweets!
— IndianPremierLeague (@IPL) May 1, 2023 " class="align-text-top noRightClick twitterSection" data="
A remarkable bowling performance from #RCB as they bounce back in style 👏🏻👏🏻
Scorecard ▶️ https://t.co/jbDXvbwuzm #TATAIPL | #LSGvRCB pic.twitter.com/HBDia6KEaX
">Victory in Lucknow for @RCBTweets!
— IndianPremierLeague (@IPL) May 1, 2023
A remarkable bowling performance from #RCB as they bounce back in style 👏🏻👏🏻
Scorecard ▶️ https://t.co/jbDXvbwuzm #TATAIPL | #LSGvRCB pic.twitter.com/HBDia6KEaXVictory in Lucknow for @RCBTweets!
— IndianPremierLeague (@IPL) May 1, 2023
A remarkable bowling performance from #RCB as they bounce back in style 👏🏻👏🏻
Scorecard ▶️ https://t.co/jbDXvbwuzm #TATAIPL | #LSGvRCB pic.twitter.com/HBDia6KEaX
ਕ੍ਰਿਸ਼ਨੱਪਾ ਗੌਤਮ 12ਵੇਂ ਓਵਰ ਵਿੱਚ ਗੇਂਦਬਾਜ਼ੀ ਕਰਨ ਆਏ। ਇਸ ਓਵਰ ਦੀ ਚੌਥੀ ਗੇਂਦ 'ਤੇ ਅਨੁਜ ਰਾਵਤ ਨੇ 11 ਗੇਂਦਾਂ 'ਤੇ 9 ਦੌੜਾਂ ਬਣਾਈਆਂ।ਅਮਿਤ ਮਿਸ਼ਰਾ 15ਵੇਂ ਓਵਰ ਵਿੱਚ ਗੇਂਦਬਾਜ਼ੀ ਕਰਨ ਆਏ। ਇਸ ਓਵਰ ਦੀ ਤੀਜੀ ਗੇਂਦ 'ਤੇ ਸੁਯਸ਼ ਪ੍ਰਭੂਦੇਸਾਈ ਕੈਚ ਆਊਟ ਹੋ ਗਏ। ਇਸ ਓਵਰ ਵਿੱਚ ਸਿਰਫ਼ 3 ਦੌੜਾਂ ਹੀ ਬਣੀਆਂ। 15 ਓਵਰਾਂ ਤੋਂ ਬਾਅਦ ਬੈਂਗਲੁਰੂ ਨੇ ਚਾਰ ਵਿਕਟਾਂ ਗੁਆ ਕੇ 93 ਦੌੜਾਂ ਬਣਾਈਆਂ। ਅਮਿਤ ਮਿਸ਼ਰਾ 17ਵੇਂ ਓਵਰ 'ਚ ਗੇਂਦਬਾਜ਼ੀ ਕਰਨ ਆਏ। ਦਿਨੇਸ਼ ਕਾਰਤਿਕ ਨੇ ਓਵਰ ਦੀ ਪਹਿਲੀ ਗੇਂਦ 'ਤੇ ਛੱਕਾ ਲਗਾਇਆ। ਇਸ ਓਵਰ ਦੀ ਪੰਜਵੀਂ ਗੇਂਦ 'ਤੇ ਫਾਫ ਡੁਪਲੇਸੀ ਵੱਡਾ ਸ਼ਾਟ ਖੇਡਣ ਦੀ ਕੋਸ਼ਿਸ਼ 'ਚ ਕੈਚ ਆਊਟ ਹੋ ਗਏ। ਉਸ ਨੇ 40 ਗੇਂਦਾਂ 'ਤੇ 44 ਦੌੜਾਂ ਬਣਾਈਆਂ।
ਯਸ਼ ਠਾਕੁਰ 19ਵੇਂ ਓਵਰ ਵਿੱਚ ਗੇਂਦਬਾਜ਼ੀ ਕਰਨ ਆਏ। ਇਸ ਓਵਰ ਦੀ ਚੌਥੀ ਗੇਂਦ 'ਤੇ ਦਿਨੇਸ਼ ਕਾਰਤਿਕ ਰਨ ਆਊਟ ਹੋ ਗਏ। ਉਹ ਨਾਨ-ਸਟ੍ਰਾਈਕ 'ਤੇ ਸੀ ਅਤੇ ਸਟ੍ਰਾਈਕ ਲੈਣ ਲਈ ਕ੍ਰੀਜ਼ ਤੋਂ ਬਾਹਰ ਆਇਆ, ਪਰ ਬੱਲੇਬਾਜ਼ੀ ਕਰ ਰਹੇ ਵਨਿੰਦੂ ਹਸਾਰੰਗਾ ਨੇ ਸਿੱਧਾ ਸ਼ਾਟ ਯਸ਼ ਦੇ ਹੱਥਾਂ 'ਚ ਮਾਰਿਆ ਅਤੇ ਯਸ਼ ਨੇ ਵਿਕਟ ਸੁੱਟਣ 'ਚ ਕੋਈ ਗਲਤੀ ਨਹੀਂ ਕੀਤੀ। ਇਸ ਓਵਰ ਤੋਂ ਬਾਅਦ ਬੈਂਗਲੁਰੂ ਨੇ 8 ਵਿਕਟਾਂ ਗੁਆ ਕੇ 128 ਦੌੜਾਂ ਬਣਾਈਆਂ। ਇਸ ਪਾਰੀ ਦੇ ਆਖਰੀ ਓਵਰ 'ਚ ਨਵੀਨ-ਉਲ-ਹੱਕ ਗੇਂਦਬਾਜ਼ੀ ਕਰਨ ਆਏ। ਕਰਨ ਸ਼ਰਮਾ ਓਵਰ ਦੀ ਪਹਿਲੀ ਗੇਂਦ 'ਤੇ 2 ਦੌੜਾਂ ਬਣਾ ਕੇ ਆਊਟ ਹੋ ਗਏ। ਇਸ ਦੇ ਨਾਲ ਹੀ ਅਗਲੀ ਗੇਂਦ 'ਤੇ ਮੁਹੰਮਦ ਸਿਰਾਜ ਕੈਚ ਆਊਟ ਹੋ ਗਏ। ਇਸ ਓਵਰ ਦੀ ਆਖਰੀ ਗੇਂਦ 'ਤੇ ਵਨਿੰਦੂ ਹਸਾਰੰਗਾ ਨੇ ਚੌਕਾ ਜੜਿਆ। ਬੈਂਗਲੁਰੂ ਨੇ 20 ਓਵਰਾਂ ਦੀ ਸਮਾਪਤੀ ਤੋਂ ਬਾਅਦ 126 ਦੌੜਾਂ ਬਣਾਈਆਂ।
ਲਖਨਊ ਦੀ ਪਾਰੀ : ਲਖਨਊ ਲਈ ਕਾਇਲ ਮੇਅਰਸ ਅਤੇ ਆਯੂਸ਼ ਬਡੋਨੀ ਬੱਲੇਬਾਜ਼ੀ ਕਰਨ ਆਏ। ਇਸ ਓਵਰ ਦੀ ਦੂਜੀ ਗੇਂਦ 'ਤੇ ਕਾਇਲ ਮੇਅਰਜ਼ ਕੈਚ ਆਊਟ ਹੋ ਗਏ। ਉਹ ਬਿਨਾਂ ਖਾਤਾ ਖੋਲ੍ਹੇ ਹੀ ਆਊਟ ਹੋ ਗਿਆ। ਪਹਿਲੇ ਓਵਰ 'ਚ ਸਿਰਫ 1 ਦੌੜਾਂ ਹੀ ਬਣੀਆਂ। ਚੌਥੇ ਓਵਰ ਵਿੱਚ ਗਲੇਨ ਮੈਕਸਵੈੱਲ ਗੇਂਦਬਾਜ਼ੀ ਕਰਨ ਆਇਆ। ਇਸ ਓਵਰ ਦੀ ਤੀਜੀ ਗੇਂਦ 'ਤੇ ਕਰੁਣਾਲ ਪੰਡਯਾ ਕੈਚ ਆਊਟ ਹੋ ਗਏ। ਉਸ ਨੇ ਵਿਰਾਟ ਕੋਹਲੀ ਨੂੰ ਕੈਚ ਸੌਂਪਿਆ। ਉਸ ਨੇ 11 ਗੇਂਦਾਂ 'ਤੇ 14 ਦੌੜਾਂ ਬਣਾਈਆਂ। ਵਨਿੰਦੂ ਹਸਾਰੰਗਾ ਛੇਵੇਂ ਓਵਰ ਵਿੱਚ ਗੇਂਦਬਾਜ਼ੀ ਕਰਨ ਆਏ। ਇਸ ਓਵਰ ਦੀ ਪਹਿਲੀ ਗੇਂਦ 'ਤੇ ਦੀਪਕ ਹੁੱਡਾ ਸਟੰਪ ਹੋ ਗਏ। ਦਿਨੇਸ਼ ਕਾਰਤਿਕ ਦੁਆਰਾ ਸ਼ਾਨਦਾਰ ਕੀਪਿੰਗ। ਉਸ ਨੇ 2 ਗੇਂਦਾਂ 'ਤੇ 1 ਦੌੜਾਂ ਬਣਾਈਆਂ।
ਆਰਸੀਬੀ ਟੀਮ : ਵਿਰਾਟ ਕੋਹਲੀ (ਕਪਤਾਨ), ਮਹੀਪਾਲ ਲੋਮਰੋਰ, ਗਲੇਨ ਮੈਕਸਵੈੱਲ, ਅਨੁਜ ਰਾਵਤ, ਦਿਨੇਸ਼ ਕਾਰਤਿਕ (ਵਿਕਟਕੀਪਰ), ਵਨਿਦੂ ਹਸਾਰੰਗਾ, ਸੁਯਸ਼ ਪ੍ਰਭੂਦੇਸਾਈ, ਵਿਜੇ ਕੁਮਾਰ ਵੈਸ਼ਾਖ, ਜੋਸ਼ ਹੇਜ਼ਲਵੁੱਡ, ਮੁਹੰਮਦ ਸਿਰਾਜ, ਹਰਸ਼ਲ ਪਟੇਲ।
ਲਖਨਊ ਸੁਪਰ ਜਾਇੰਟਸ : ਕੇਐਲ ਰਾਹੁਲ (ਕਪਤਾਨ), ਕਾਇਲ ਮੇਅਰਸ, ਮਾਰਕਸ ਸਟੋਇਨਿਸ, ਦੀਪਕ ਹੁੱਡਾ, ਕਰੁਣਾਲ ਪੰਡਯਾ, ਨਿਕੋਲਸ ਪੂਰਨ, ਆਯੂਸ਼ ਬਡੋਨੀ, ਕੇ ਗੌਤਮ, ਨਵੀਨ-ਉਲ-ਹੱਕ, ਰਵੀ ਬਿਸ਼ਨੋਈ, ਯਸ਼ ਠਾਕੁਰ।