ਲਖਨਊ : ਲਖਨਊ ਸੁਪਰ ਜਾਇੰਟਸ ਦੇ ਕਪਤਾਨ ਕੇਐਲ ਰਾਹੁਲ ਆਪਣੇ ਘਰੇਲੂ ਮੈਦਾਨ 'ਤੇ ਜਿੱਤ ਦੀ ਹੈਟ੍ਰਿਕ ਪੂਰੀ ਕਰਨ ਦੀ ਕੋਸ਼ਿਸ਼ ਕਰਨਗੇ। ਕੋਚਿੰਗ ਸਟਾਫ 'ਚ ਸ਼ਾਮਲ ਐਂਡੀ ਫਲਾਵਰ ਇਸ ਲਈ ਯੋਜਨਾ ਬਣਾ ਰਹੇ ਹਨ ਅਤੇ ਮੱਧਕ੍ਰਮ 'ਚ ਦੀਪਕ ਹੁੱਡਾ ਅਤੇ ਨਿਕੋਲਸ ਪੂਰਨ ਦੇ ਬਿਹਤਰ ਇਸਤੇਮਾਲ 'ਤੇ ਵੀ ਚਰਚਾ ਕਰ ਰਹੇ ਹਨ। ਇਸ ਦੇ ਨਾਲ ਹੀ ਕੇਕੇ ਗੌਤਮ ਅਤੇ ਰਵੀ ਬਿਸ਼ਨੋਈ ਦੀ ਸਪਿਨ ਗੇਂਦਬਾਜ਼ੀ ਦਾ ਪੂਰਾ ਫਾਇਦਾ ਉਠਾ ਕੇ ਉਹ ਪੰਜਾਬ ਕਿੰਗਜ਼ ਉਤੇ ਸ਼ਿਕੰਜਾ ਕੱਸਣ ਦੀ ਕੋਸ਼ਿਸ਼ ਕਰਨਗੇ।
-
Delhi Capitals ✅, Sunrisers Hyderabad ✅, Punjab Kings ⏳#LSGBrigade, aapke #SuperGiants apne #GazabAndaz se ho rahe hai #LSGvPBKS ke liye taiyyar 💪#LucknowSuperGiants | #LSG | #GroundSeReport | #LSGUnfiltered | #LSGTV pic.twitter.com/oQ1e3KRRv8
— Lucknow Super Giants (@LucknowIPL) April 15, 2023 " class="align-text-top noRightClick twitterSection" data="
">Delhi Capitals ✅, Sunrisers Hyderabad ✅, Punjab Kings ⏳#LSGBrigade, aapke #SuperGiants apne #GazabAndaz se ho rahe hai #LSGvPBKS ke liye taiyyar 💪#LucknowSuperGiants | #LSG | #GroundSeReport | #LSGUnfiltered | #LSGTV pic.twitter.com/oQ1e3KRRv8
— Lucknow Super Giants (@LucknowIPL) April 15, 2023Delhi Capitals ✅, Sunrisers Hyderabad ✅, Punjab Kings ⏳#LSGBrigade, aapke #SuperGiants apne #GazabAndaz se ho rahe hai #LSGvPBKS ke liye taiyyar 💪#LucknowSuperGiants | #LSG | #GroundSeReport | #LSGUnfiltered | #LSGTV pic.twitter.com/oQ1e3KRRv8
— Lucknow Super Giants (@LucknowIPL) April 15, 2023
ਲਖਨਊ ਸੁਪਰ ਜਾਇੰਟਸ ਨੂੰ ਉਨ੍ਹਾਂ ਦੇ ਹੀ ਘਰ ਹਰਾਉਣਾ ਮੁਸ਼ਕਿਲ : ਲਖਨਊ ਸੁਪਰ ਜਾਇੰਟਸ ਨੇ ਆਪਣੇ ਆਪ ਨੂੰ ਇੱਕ ਅਜਿਹੀ ਟੀਮ ਦੇ ਰੂਪ ਵਿੱਚ ਸਥਾਪਿਤ ਕੀਤਾ ਹੈ ਜਿਸ ਨੂੰ ਘਰ ਵਿੱਚ ਹਰਾਉਣਾ ਮੁਸ਼ਕਲ ਹੈ। ਇਸ ਤੋਂ ਪਹਿਲਾਂ ਘਰੇਲੂ ਮੈਦਾਨ ਏਕਾਨਾ ਸਟੇਡੀਅਮ ਵਿੱਚ ਖੇਡੇ ਗਏ ਦੋਵੇਂ ਮੈਚ ਲਖਨਊ ਸੁਪਰ ਜਾਇੰਟਸ ਨੇ ਜਿੱਤੇ ਹਨ। ਲਖਨਊ ਸੁਪਰ ਜਾਇੰਟਸ ਨੇ ਇਸ ਸੀਜ਼ਨ ਵਿੱਚ ਖੇਡੇ ਗਏ ਚਾਰ ਮੈਚਾਂ ਵਿੱਚੋਂ ਤਿੰਨ ਵਿੱਚ ਜਿੱਤ ਦਰਜ ਕੀਤੀ ਹੈ ਅਤੇ ਅੰਕ ਸੂਚੀ ਵਿੱਚ ਦੂਜਾ ਸਥਾਨ ਬਰਕਰਾਰ ਰੱਖਿਆ ਹੈ। ਉਸ ਦੀ ਇੱਕੋ-ਇੱਕ ਹਾਰ ਚੇਨਈ ਸੁਪਰ ਕਿੰਗਜ਼ ਹੱਥੋਂ ਹੋਈ ਸੀ।
-
The pressure is on! 😤
— Punjab Kings (@PunjabKingsIPL) April 15, 2023 " class="align-text-top noRightClick twitterSection" data="
Which 🦁 will produce the @EbixCash Moment Of The Match?#JazbaHaiPunjabi #SaddaPunjab #LSGvPBKS #TATAIPL pic.twitter.com/NpP3uT3RE6
">The pressure is on! 😤
— Punjab Kings (@PunjabKingsIPL) April 15, 2023
Which 🦁 will produce the @EbixCash Moment Of The Match?#JazbaHaiPunjabi #SaddaPunjab #LSGvPBKS #TATAIPL pic.twitter.com/NpP3uT3RE6The pressure is on! 😤
— Punjab Kings (@PunjabKingsIPL) April 15, 2023
Which 🦁 will produce the @EbixCash Moment Of The Match?#JazbaHaiPunjabi #SaddaPunjab #LSGvPBKS #TATAIPL pic.twitter.com/NpP3uT3RE6
ਇਸ ਦੇ ਨਾਲ ਹੀ ਇਸ ਸੀਜ਼ਨ 'ਚ ਲਗਾਤਾਰ 2 ਮੈਚ ਜਿੱਤਣ ਤੋਂ ਬਾਅਦ ਪੰਜਾਬ ਕਿੰਗਜ਼ ਦੀ ਟੀਮ ਨੇ 2 ਮੈਚਾਂ 'ਚ ਹਾਰ ਦਾ ਸਵਾਦ ਚੱਖਿਆ ਹੈ। ਕੋਲਕਾਤਾ ਅਤੇ ਰਾਜਸਥਾਨ ਖਿਲਾਫ ਲਗਾਤਾਰ ਦੋ ਮੈਚ ਜਿੱਤਣ ਵਾਲੀ ਸ਼ਿਖਰ ਧਵਨ ਦੀ ਟੀਮ ਦਾ ਮੱਧਕ੍ਰਮ ਫਿੱਕਾ ਪੈ ਰਿਹਾ ਹੈ। ਇਸ ਕਾਰਨ ਉਨ੍ਹਾਂ ਨੂੰ ਸਨਰਾਈਜ਼ਰਜ਼ ਹੈਦਰਾਬਾਦ ਅਤੇ ਗੁਜਰਾਤ ਟਾਈਟਨਜ਼ ਦੇ ਖਿਲਾਫ ਹਾਰ ਦਾ ਸਾਹਮਣਾ ਕਰਨਾ ਪਿਆ ਹੈ।
ਇਹ ਵੀ ਪੜ੍ਹੋ : KKR vs SRH IPL 2023: ਰੋਮਾਂਚਕ ਮੁਕਾਬਲੇ ਵਿੱਚ 23 ਦੌੜਾਂ ਨਾਲ ਹਾਰੀ KKR, SRH ਨੇ ਜਿੱਤਿਆ ਸੀਜ਼ਨ ਦਾ ਦੂਜਾ ਮੈਚ
ਆਪਣਾ ਰਿਕਾਰਡ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰੇਗੀ ਲਖਨਊ : 2022 ਵਿੱਚ ਦੋਵਾਂ ਟੀਮਾਂ ਵਿਚਾਲੇ ਸਿਰਫ ਇੱਕ ਮੈਚ ਖੇਡਿਆ ਗਿਆ ਸੀ, ਜਿਸ ਵਿੱਚ ਲਖਨਊ ਸੁਪਰ ਜਾਇੰਟਸ ਨੇ ਪੰਜਾਬ ਕਿੰਗਜ਼ ਨੂੰ 20 ਦੌੜਾਂ ਨਾਲ ਹਰਾਇਆ ਸੀ। ਪੁਣੇ ਵਿੱਚ ਖੇਡੇ ਗਏ ਮੈਚ ਵਿੱਚ ਲਖਨਊ ਸੁਪਰ ਜਾਇੰਟਸ ਵੱਲੋਂ ਦਿੱਤੇ 154 ਦੌੜਾਂ ਦੇ ਟੀਚੇ ਦਾ ਪਿੱਛਾ ਨਹੀਂ ਕਰ ਸਕੀ। ਇਸ ਵਾਰ ਲਖਨਊ ਸੁਪਰ ਜਾਇੰਟਸ ਪੰਜਾਬ ਕਿੰਗਜ਼ ਨੂੰ ਉਨ੍ਹਾਂ ਦੇ ਘਰੇਲੂ ਮੈਦਾਨ 'ਤੇ ਹਰਾ ਕੇ ਆਪਣਾ ਜਿੱਤ ਦਾ ਰਿਕਾਰਡ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰੇਗੀ।
ਲਖਨਊ ਸੁਪਰ ਜਾਇੰਟਸ ਆਪਣੇ ਸਿਖਰਲੇ ਕ੍ਰਮ ਦੀ ਬੱਲੇਬਾਜ਼ੀ ਵਿੱਚ ਕਾਇਲ ਮੇਅਰਸ ਦੇ ਮੁਕਾਬਲੇ ਕਵਿੰਟਨ ਡੀ ਕਾਕ ਨੂੰ ਤਰਜੀਹ ਦੇ ਸਕਦਾ ਹੈ। ਇਸ ਦੇ ਨਾਲ ਹੀ ਪੰਜਾਬ ਲਈ ਖੇਡਣ ਆਏ ਲਿਆਮ ਲਿਵਿੰਗਸਟੋਨ ਗੋਡੇ ਅਤੇ ਗਿੱਟੇ ਦੀ ਸੱਟ ਤੋਂ ਬਾਅਦ ਦੇਰ ਨਾਲ ਭਾਰਤ ਪਹੁੰਚੇ ਹਨ ਪਰ ਖੁਦ ਸ਼ਿਖਰ ਧਵਨ ਨੇ ਉਸ ਦੇ ਖੇਡਣ ਦੀ ਪੁਸ਼ਟੀ ਨਹੀਂ ਕੀਤੀ ਹੈ। ਉਹ ਅਗਲੇ ਹਫ਼ਤੇ ਆਰਸੀਬੀ ਖ਼ਿਲਾਫ਼ ਖੇਡਣ ਲਈ ਉਪਲਬਧ ਹੋ ਸਕਦਾ ਹੈ।
ਇਹ ਵੀ ਪੜ੍ਹੋ : Virat Kohli Big Achievement: ਫੈਡਰਰ-ਨਡਾਲ ਨੂੰ ਪਛਾੜਿਆ, ਰੋਨਾਲਡੋ-ਮੇਸੀ ਵਰਗੇ ਦਿੱਗਜਾਂ ਨਾਲ ਮੁਕਾਬਲਾ ਕਰਨ ਵਾਲਾ ਇਕਲੌਤਾ ਕ੍ਰਿਕਟਰ
ਜੇਕਰ ਜੈਦੇਵ ਉਨਾਦਕਟ ਇਸ ਮੈਚ 'ਚ ਸ਼ਿਖਰ ਧਵਨ ਦੇ ਸਾਹਮਣੇ ਆਉਂਦੇ ਹਨ ਤਾਂ ਧਵਨ ਇਕ ਵਾਰ ਫਿਰ ਹਾਵੀ ਹੋ ਸਕਦੇ ਹਨ। ਜਦੋਂ ਉਹ ਆਈਪੀਐਲ ਵਿੱਚ ਇੱਕ-ਦੂਜੇ ਦਾ ਸਾਹਮਣਾ ਕਰ ਚੁੱਕੇ ਹਨ, ਉਦੋਂ ਧਵਨ ਨੇ ਚੰਗਾ ਪ੍ਰਦਰਸ਼ਨ ਕੀਤਾ ਹੈ। ਉਸ ਦੇ ਖਿਲਾਫ ਧਵਨ ਨੇ 44 ਗੇਂਦਾਂ 'ਚ 70 ਦੌੜਾਂ ਬਣਾਈਆਂ ਹਨ ਅਤੇ ਸਿਰਫ ਇਕ ਵਾਰ ਆਊਟ ਹੋਇਆ ਹੈ।