ਕੋਲਕਾਤਾ: ਟਾਟਾ IPL 2023 ਦਾ 19ਵਾਂ ਮੈਚ ਕੋਲਕਾਤਾ ਦੇ ਈਡਨ ਗਾਰਡਨ 'ਚ ਸਨਰਾਈਜ਼ਰਜ਼ ਹੈਦਰਾਬਾਦ ਅਤੇ ਕੋਲਕਾਤਾ ਨਾਈਟ ਰਾਈਡਰਜ਼ ਵਿਚਾਲੇ ਖੇਡਿਆ ਗਿਆ। ਦੋਵੇਂ ਟੀਮਾਂ ਨੇ ਆਪਣਾ ਪਿਛਲਾ ਮੈਚ ਜਿੱਤਿਆ ਸੀ। ਕੋਲਕਾਤਾ ਨਾਈਟ ਰਾਈਡਰਜ਼ ਨੇ ਆਪਣੇ ਸਟਾਰ ਬੱਲੇਬਾਜ਼ ਰਿੰਕੂ ਸਿੰਘ ਦੇ 5 ਗੇਂਦਾਂ 'ਤੇ ਲਗਾਤਾਰ 5 ਛੱਕੇ ਜੜਨ ਦੀ ਮਦਦ ਨਾਲ ਗੁਜਰਾਤ ਟਾਈਟਨਸ ਨੂੰ ਰੋਮਾਂਚਕ ਮੈਚ 'ਚ ਹਰਾਇਆ ਸੀ, ਪਰ ਇਸ ਵਾਰ ਰਿੰਕੂ ਦਾ ਜਲਵਾ ਨਹੀਂ ਚੱਲਿਆ। ਦੂਜੇ ਪਾਸੇ ਸਨਰਾਈਜ਼ਰਜ਼ ਹੈਦਰਾਬਾਦ ਨੇ ਆਪਣੇ ਆਖਰੀ ਮੈਚ ਵਿੱਚ ਪੰਜਾਬ ਕਿੰਗਜ਼ ਨੂੰ ਵੱਡੇ ਫਰਕ ਨਾਲ ਹਰਾ ਕੇ ਇਸ ਸੈਸ਼ਨ ਵਿੱਚ ਆਪਣੀ ਜਿੱਤ ਦਾ ਖਾਤਾ ਖੋਲ੍ਹਿਆ। ਇਸ ਮੈਚ 'ਚ ਸਨਰਾਈਜ਼ਰਸ ਹੈਦਰਾਬਾਦ ਨੇ 23 ਦੌੜਾਂ ਦੇ ਵੱਡੇ ਫਾਸਲੇ ਨਾਲ ਕੋਲਕਾਤਾ ਟੀਮ ਨੂੰ ਹਰਾਇਆ ਹੈ।
-
Match 19. Sunrisers Hyderabad Won by 23 Run(s) https://t.co/odv5HZvk4p #TATAIPL #KKRvSRH #IPL2023
— IndianPremierLeague (@IPL) April 14, 2023 " class="align-text-top noRightClick twitterSection" data="
">Match 19. Sunrisers Hyderabad Won by 23 Run(s) https://t.co/odv5HZvk4p #TATAIPL #KKRvSRH #IPL2023
— IndianPremierLeague (@IPL) April 14, 2023Match 19. Sunrisers Hyderabad Won by 23 Run(s) https://t.co/odv5HZvk4p #TATAIPL #KKRvSRH #IPL2023
— IndianPremierLeague (@IPL) April 14, 2023
ਕੋਲਕਾਤਾ ਨੂੰ ਜਿੱਤ ਨਾ ਦਿਵਾ ਸਕਿਆ ਰਿੰਕੂ ਦਾ ਅਰਧ ਸੈਂਕੜਾ : ਕੇਕੇਆਰ ਟੀਮ ਦੇ ਕਪਤਾਨ ਨਿਤੀਸ਼ ਰਾਣਾ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਹੈਦਰਾਬਾਦ ਨੇ ਕੋਲਕਾਤਾ ਨੂੰ 228 ਦੌੜਾਂ ਦਾ ਟੀਚਾ ਦਿੱਤਾ। ਟੀਚੇ ਦਾ ਪਿੱਛਾ ਕਰਦਿਆਂ ਸ਼ਾਇਦ ਕੋਲਕਾਤਾ ਨੇ ਖਿਡਾਰੀਆਂ ਨੇ ਕਾਹਲੀ ਕੀਤੀ ਤੇ ਉਸ ਦਾ ਅਸਰ ਉਨ੍ਹਾਂ ਦੀ ਪਾਰੀ ਵਿੱਚ ਵੀ ਦਿਸਿਆ। ਕੋਲਕਾਤਾ ਦੀ ਸ਼ੁਰੂਆਤ ਕਾਫੀ ਖਰਾਬ ਰਹੀ, ਪਰ ਚੌਥਾ ਵਿਕਟ ਡਿੱਗਣ ਤੋਂ ਬਾਅਦ ਨੀਤੀਸ਼ ਰਾਣਾ ਨੇ ਜਿੱਤਣ ਦੀ ਆਸ ਵਧਾਈ ਤੇ ਸ਼ਾਨਦਾਰ ਪਾਰੀ ਖੇਡਦਿਆਂ ਅਰਧ ਸੈਂਕੜਾ ਜੜਿਆ। ਪਾਰੀ ਦੇ 19ਵੇਂ ਓਵਰ 'ਚ ਰਿੰਕੂ ਸਿੰਘ ਨੇ ਦੂਜੀ, ਪੰਜਵੀਂ ਅਤੇ ਛੇਵੀਂ ਗੇਂਦ 'ਤੇ ਚੌਕੇ ਜੜੇ। ਇਸ ਓਵਰ ਵਿੱਚ ਕੁੱਲ 16 ਦੌੜਾਂ ਬਣੀਆਂ। ਰਿੰਕੂ ਸਿੰਘ ਨੇ ਇਸ ਓਵਰ ਵਿੱਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ, ਪਰ ਇਹ ਪ੍ਰਦਰਸ਼ਨ ਕੋਲਕਾਤਾ ਨੂੰ ਜਿੱਤ ਦਿਵਾਉਣ ਵਿੱਚ ਕੰਮ ਨਾ ਆਇਆ।
ਸਨਰਾਈਜ਼ਰ ਹੈਦਰਾਬਾਦ ਦਾ ਪ੍ਰਦਰਸ਼ਨ : ਪਹਿਲਾਂ ਬੱਲੇਬਾਜ਼ੀ ਕਰਦਿਆਂ ਸਨਰਾਈਜ਼ਰਜ਼ ਹੈਦਰਾਬਾਦ ਨੇ ਹੈਰੀ ਬਰੂਕ ਦੇ ਨਾਬਾਦ ਸੈਂਕੜੇ ਦੀ ਬਦੌਲਤ 4 ਵਿਕਟਾਂ ਦੇ ਨੁਕਸਾਨ 'ਤੇ 228 ਦੌੜਾਂ ਬਣਾਈਆਂ । ਹੈਰੀ ਨੇ IPL 2023 ਦਾ ਪਹਿਲਾ ਸੈਂਕੜਾ ਲਗਾਇਆ ਅਤੇ ਇਹ ਸਕੋਰ ਇਸ ਸੀਜ਼ਨ ਵਿੱਚ ਕਿਸੇ ਵੀ ਟੀਮ ਵੱਲੋਂ ਬਣਾਇਆ ਗਿਆ ਸਭ ਤੋਂ ਵੱਡਾ ਸਕੋਰ ਸੀ। ਤੁਹਾਨੂੰ ਦੱਸ ਦੇਈਏ ਕਿ ਆਪਣੇ ਆਖਰੀ ਮੈਚ ਵਿੱਚ KKR ਟੀਮ ਨੇ ਆਖਰੀ ਓਵਰ ਵਿੱਚ ਰਿੰਕੂ ਸਿੰਘ ਦੀ ਸ਼ਾਨਦਾਰ ਪਾਰੀ ਦੇ ਦਮ 'ਤੇ ਗੁਜਰਾਤ ਟਾਈਟਨਸ ਨੂੰ 3 ਵਿਕਟਾਂ ਨਾਲ ਹਰਾਇਆ ਸੀ। ਇਸ ਦੇ ਨਾਲ ਹੀ ਸਨਰਾਈਜ਼ਰਜ਼ ਨੇ ਪੰਜਾਬ ਕਿੰਗਜ਼ ਨੂੰ 8 ਵਿਕਟਾਂ ਨਾਲ ਹਰਾ ਕੇ ਇਸ ਸੀਜ਼ਨ ਦੀ ਆਪਣੀ ਪਹਿਲੀ ਜਿੱਤ ਦਰਜ ਕੀਤੀ। ਅਜਿਹੇ 'ਚ ਦੋਵੇਂ ਟੀਮਾਂ ਆਪਣੇ ਜੇਤੂ ਰੱਥ ਨੂੰ ਬਰਕਰਾਰ ਰੱਖਣ ਦੇ ਇਰਾਦੇ ਨਾਲ ਮੈਦਾਨ 'ਚ ਉਤਰਨਗੀਆਂ।
ਇਹ ਵੀ ਪੜ੍ਹੋ : PBKS Vs GT IPL 2023: ਪੰਜਾਬ ਤੋਂ ਗੁਜਰਾਤ ਟਾਈਟਨਸ ਨੇ ਖੋਹਿਆ ਜਿੱਤ ਦਾ ਖਿਤਾਬ 6 ਵਿਕਟਾਂ ਨਾਲ ਜਿੱਤਿਆ ਮੈਚ
ਸਨਰਾਈਜ਼ਰਜ਼ ਹੈਦਰਾਬਾਦ ਪਲੇਇੰਗ-11
ਹੈਰੀ ਬਰੂਕ, ਮਯੰਕ ਅਗਰਵਾਲ, ਰਾਹੁਲ ਤ੍ਰਿਪਾਠੀ, ਏਡਨ ਮਾਰਕਰਮ (ਕਪਤਾਨ), ਅਭਿਸ਼ੇਕ ਸ਼ਰਮਾ, ਹੇਨਰਿਕ ਕਲਾਸਨ (ਵਿਕਟਕੀਪਰ), ਮਾਰਕੋ ਜੈਨਸਨ, ਭੁਵਨੇਸ਼ਵਰ ਕੁਮਾਰ, ਮਯੰਕ ਮਾਰਕੰਡੇ, ਉਮਰਾਨ ਮਲਿਕ, ਟੀ ਨਟਰਾਜਨ
ਬਦਲਵੇਂ ਖਿਡਾਰੀ: ਅਬਦੁਲ ਸਮਦ, ਵੀ.ਵੀ. ਸ਼ਰਮਾ, ਗਲੇਨ ਫਿਲਿਪਸ, ਮਯੰਕ ਡਾਗਰ, ਵਾਸ਼ਿੰਗਟਨ ਸੁੰਦਰ
ਕੋਲਕਾਤਾ ਨਾਈਟ ਰਾਈਡਰਜ਼ ਦੇ ਪਲੇਇੰਗ-11
ਰਹਿਮਾਨਉੱਲ੍ਹਾ ਗੁਰਬਾਜ਼ (ਵਿਕਟਕੀਪਰ), ਐੱਨ ਜਗਦੀਸਨ, ਨਿਤੀਸ਼ ਰਾਣਾ (ਕਪਤਾਨ), ਰਿੰਕੂ ਸਿੰਘ, ਆਂਦਰੇ ਰਸੇਲ, ਸੁਨੀਲ ਨਾਰਾਇਣ, ਸ਼ਾਰਦੁਲ ਠਾਕੁਰ, ਉਮੇਸ਼ ਯਾਦਵ, ਸੁਯਸ਼ ਸ਼ਰਮਾ, ਲਾਕੀ ਫਰਗੂਸਨ, ਵਰੁਣ ਚੱਕਰਵਰਤੀ
ਬਦਲਵੇਂ ਖਿਡਾਰੀ: ਮਨਦੀਪ ਸਿੰਘ , ਅਨੁਕੁਲ ਰਾਏ , ਵੈਂਕਟੇਸ਼ ਅਈਅਰ , ਡੇਵਿਡ ਵਿਜ਼ , ਕੁਲਵੰਤ ਖੇਜਰੋਲੀਆ