ਚੰਡੀਗੜ੍ਹ: ਆਈਪੀਐੱਲ ਦਾ ਕੋਲਕਾਤਾ ਵਿੱਚ ਖੇਡਿਆ ਗਿਆ ਮੈਚ KKR ਯਾਨੀ ਕਿ ਕੋਲਕਾਤਾ ਨਾਈਟ ਰਾਈਡਰਜ਼ ਨੇ ਜਿੱਤ ਲਿਆ ਹੈ। ਦੂਜੇ ਪਾਸੇ RCB ਯਾਨੀ ਕਿ ਬੈਂਗਲੁਰੂ ਰਾਇਲ ਚੈਲੰਜਰ ਦੀ ਟੀਮ ਨੂੰ ਕੋਲਕਾਤਾ ਦੇ ਸਪਿੰਨਰਾਂ ਨੇ ਖੂਬ ਪਰੇਸ਼ਾਨ ਕੀਤਾ। ਸ਼ੁਰੂਆਤ ਤੋਂ ਲੈ ਕੇ ਅੰਤ ਤੱਕ ਆਰਸੀਬੀ ਦੇ ਪੈਰ ਨਹੀਂ ਟਿਕੇ। ਖਾਸਕਰਕੇ ਚੱਕਰਵਰਤੀ ਦੀ ਗੇਂਦਬਾਜ਼ੀ ਦਾ ਚੱਕਰਵਿਊ ਅਖੀਰ ਤੱਕ ਬਣਿਆ ਰਿਹਾ। RCB ਦੀ ਬੱਲੇਬਾਜੀ ਦੀ ਸ਼ੁਰੂਆਤ ਵਿਰਾਟ-ਡੁਪਲੇਸਿਸ ਨੇ ਕੀਤੀ। ਵਿਰਾਟ ਕੋਹਲੀ ਅਤੇ ਫਾਫ ਡੂ ਪਲੇਸਿਸ ਨੇ ਰਾਇਲ ਚੈਲੰਜਰਜ਼ ਬੈਂਗਲੁਰੂ ਲਈ ਓਪਨਿੰਗ ਕੀਤੀ ਅਤੇ ਕੇਕੇਆਰ ਵੱਲੋਂ ਪਹਿਲਾ ਓਵਰ ਤੇਜ਼ ਗੇਂਦਬਾਜ਼ ਉਮੇਸ਼ ਯਾਦਵ ਨੇ ਸੁੱਟਿਆ। 21 ਦੌੜਾਂ ਬਣਾ ਕੇ ਵਿਰਾਟ ਕੋਹਲੀ ਆਊਟ ਦੀ ਚੌਥੇ ਓਵਰ ਵਿੱਚ ਵਿਕੇਟ ਡਿੱਗੀ। ਨਾਰਾਇਣ ਨੇ ਵਿਰਾਟ ਨੂੰ ਬੋਲਡ ਕੀਤਾ। RCB ਦੀ ਤੀਜੀ ਵਿਕੇਟ ਉਡੀ, ਗਲੇਨ ਮੈਕਸਵੈਲ ਪਵੇਲੀਅਨ ਪਰਤ ਗਏ। ਬਹੁਤ ਜਲਦ RCB ਦਾ ਟੌਪ ਆਰਡਰ ਵੀ ਖਿਲਰ ਗਿਆ। 7ਵੇਂ ਓਵਰ ਵਿੱਚ ਗੇਂਦਬਾਜ ਚੱਕਰਵਰਤੀ ਨੇ ਹਰਸ਼ਲ ਨੂੰ ਆਉਟ ਕੀਤਾ। RCB ਦੇ ਸ਼ਹਿਬਾਜ ਦੀ ਵਿਕੇਟ 8 ਓਵਰਾਂ ਬਾਅਦ ਉਡ ਗਈ।
ਮਾਈਕਲ ਬ੍ਰੈਸਵੇਲ ਦੀ ਵਿਕਟ 11ਵੇਂ ਓਵਰ ਵਿੱਚ ਡਿਗੀ। 11ਓਵਰਾਂ ਤੱਕੀ ਅੱਧੀ ਟੀਮ ਪਵੇਲੀਅਨ ਪਰਤ ਚੁੱਕੀ ਸੀ। 12ਵੇਂ ਓਵਰ ਵਿੱਚ ਹੀ ਆਰਸੀਬੀ ਦੀ ਹਾਲਤ ਖਸਤਾ ਹੋ ਗਈ ਸੀ। ਇਸ ਵੇਲੇ 7 ਖਿਡਾਰੀ ਆਉਟ ਹੋ ਗਏ ਸਨ ਅਤੇ 84 ਸੀ। ਹਾਲਾਤ ਇਹ ਸਨ ਕਿ 100 ਦੌੜਾਂ ਬਣਾਉਣ ਲਈ ਵੀ ਆਰਸੀਬੀ ਨੂੰ ਲੰਬੀ ਜੱਦੋਜ਼ਹਿਦ ਕਰਨੀ ਪਈ। RCB 123 ਦੋੜਾਂ 'ਤੇ ਆਲਆਉਟ ਹੋ ਗਈ। KKR ਦੀ ਟੀਮ ਨੇ 205 ਦੌੜਾਂ ਦਾ ਟੀਚਾ ਰੱਖਿਆ ਸੀ।
ਇਸ ਤਰ੍ਹਾਂ ਖੇਡੇ ਕੋਲਕਾਤਾ ਨਾਈਟ ਰਾਈਡਰਜ਼ ਦੇ ਖਿਡਾਰੀ: ਕੋਲਕਾਤਾ ਨਾਈਟ ਰਾਈਡਰਜ਼ ਨੇ ਬੱਲੇਬਾਜ਼ੀ ਸ਼ੁਰੂ ਕੀਤੀ ਅਤੇ ਮਨਦੀਪ-ਗੁਰਬਾਜ਼ ਨੇ ਮੈਚ ਦੀ ਓਪਨਿੰਗ ਕੀਤੀ। ਬੰਗਲੌਰ ਰਾਇਲ ਚੈਲੰਜ਼ਰਸ ਨੇ ਟਾਸ ਜਿੱਤਿਆ ਸੀ ਅਤੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਮੈਚ ਦੇ ਅਨੁਸਾਰ ਕੋਲਕਾਤਾ ਨਾਈਟ ਰਾਈਡਰਜ਼ ਲਈ ਮਨਦੀਪ ਸਿੰਘ ਅਤੇ ਰਹਿਮਾਨਉੱਲ੍ਹਾ ਗੁਰਬਾਜ਼ ਨੇ ਸ਼ੁਰੂਆਤ ਕੀਤੀ। ਆਰਸੀਬੀ ਵੱਲੋਂ ਪਹਿਲਾ ਓਵਰ ਮੁਹੰਮਦ ਸਿਰਾਜ ਨੇ ਸੁੱਟਿਆ ਸੀ। ਕੋਲਕਾਤਾ ਨਾਈਟ ਰਾਈਡਰਜ਼ ਦੇ ਨੌਜਵਾਨ ਲੈੱਗ ਸਪਿਨਰ ਸੁਯਸ਼ ਸ਼ਰਮਾ ਅੱਜ ਬੈਂਗਲੁਰੂ ਰਾਇਲ ਚੈਲੰਜਰਜ਼ ਖਿਲਾਫ ਆਪਣਾ ਪਹਿਲਾ ਮੈਚ ਖੇਡਿਆ ਹੈ। ਕੋਲਕਾਤਾ ਨਾਈਟ ਰਾਈਡਰਜ਼ ਨੇ ਤੇਜ਼ ਸ਼ੁਰੂਆਤ ਕੀਤੀ ਪਰ ਉਸਨੂੰ ਤੀਜੇ ਓਵਰ ਤੋਂ ਬਾਅਦ ਹੀ ਦੋ ਝਟਕੇ ਲੱਗੇ। ਆਰਸੀਬੀ ਦੇ ਤੇਜ਼ ਗੇਂਦਬਾਜ਼ ਡੇਵਿਡ ਵਿਲੀ ਨੇ ਚੌਥੇ ਓਵਰ ਦੀ ਤੀਜੀ ਗੇਂਦ 'ਤੇ ਵੈਂਕਟੇਸ਼ ਅਈਅਰ (3) ਨੂੰ ਬੋਲਡ ਕੀਤਾ ਹੈ, ਫਿਰ ਅਗਲੀ ਹੀ ਗੇਂਦ 'ਤੇ ਮਨਦੀਪ ਸਿੰਘ ਨੂੰ ਗੋਲਡਨ ਡੱਕ 'ਤੇ ਆਊਟ ਕਰ ਦਿੱਤਾ। ਕੋਲਕਾਤਾ ਨਾਈਟ ਰਾਈਡਰਜ਼ ਨੂੰ 7ਵੇਂ ਓਵਰ ਵਿੱਚ ਤੀਜਾ ਝਟਕਾ ਲੱਗ ਨਾਲ ਪਾਰੀ ਕਮਜ਼ੋਰ ਹੋ ਗਈ। ਜਦੋਂ ਕਿ ਉਸ ਵੇਲੇ ਸਕੋਰ 57 ਸੀ। ਕੇਕੇਆਰ ਦੀ ਤੀਜੀ ਵਿਕਟ 7ਵੇਂ ਓਵਰ 'ਚ ਡਿੱਗੀ ਅਤੇ ਕਪਤਾਨ ਰਾਣਾ ਆਊਟ ਹੋਏ। ਆਰਸੀਬੀ ਦੇ ਤੇਜ਼ ਗੇਂਦਬਾਜ਼ ਮਾਈਕਲ ਬ੍ਰੇਸਵੇਲ ਨੇ ਕੇਕੇਆਰ ਦੀ ਵਿਕਟ ਲਈ। ਕੋਲਕਾਤਾ ਨਾਈਟ ਰਾਈਡਰਜ਼ ਦੇ ਰਹਿਮਾਨਉੱਲ੍ਹਾ ਗੁਰਬਾਜ਼ ਨੇ ਅਰਧ ਸੈਂਕੜਾ ਲਗਾਇਆ ਹੈ। ਹਾਲਾਂਕਿ ਕੇਕੇਆਰ ਨੂੰ ਸ਼ੁਰੂਆਤੀ ਝਟਕਿਆਂ ਦਾ ਸਾਹਮਣਾ ਕਰਨਾ ਪਿਆ ਪਰ ਗੁਰਬਾਜ਼ ਅਤੇ ਰਿੰਕੂ ਨੇ ਬੱਲੇਬਾਜ਼ੀ ਕਰਦੇ ਹੋਏ ਪਾਰੀ ਸੰਭਾਲ ਲਈ।
ਦੋ ਗੇਂਦਾਂ ਵਿੱਚ ਦੋ ਵਿਕਟਾਂ : ਕੋਲਕਾਤਾ ਨਾਈਟ ਰਾਈਡਰਜ਼ ਨੂੰ 11 ਓਵਰ ਵਿੱਚ ਦੋ ਝਟਕੇ ਲੱਗੇ ਹਨ। ਕਰਣ ਸ਼ਰਮਾ ਨੇ ਦੋ ਗੇਂਦਾਂ ਵਿੱਚ ਦੋ ਵਿਕਟਾਂ ਲਈਆਂ ਹਨ। 12ਵੇਂ ਓਵਰ ਲਈ ਆਏ ਆਰਸੀਬੀ ਦੇ ਸਟਾਰ ਲੈੱਗ ਸਪਿਨਰ ਕਰਨ ਸ਼ਰਮਾ ਨੇ ਲਗਾਤਾਰ ਦੋ ਗੇਂਦਾਂ ਵਿੱਚ ਦੋ ਵੱਡੀਆਂ ਵਿਕਟਾਂ ਲਈਆਂ ਹਨ। ਕਰਨ ਨੇ ਇਸ ਓਵਰ ਦੀ ਦੂਜੀ ਗੇਂਦ 'ਤੇ ਅਰਧ ਸੈਂਕੜਾ ਬਣਾਉਣ ਵਾਲੇ ਰਹਿਮਾਨਉੱਲ੍ਹਾ ਗੁਰਬਾਜ਼ ਨੂੰ 57 ਦੌੜਾਂ ਦੇ ਨਿੱਜੀ ਸਕੋਰ 'ਤੇ ਆਊਟ ਕੀਤਾ। ਫਿਰ ਅਗਲੀ ਹੀ ਗੇਂਦ 'ਤੇ ਉਸ ਨੇ ਆਂਦਰੇ ਰਸੇਲ ਨੂੰ ਗੋਲਡਨ ਡਕ 'ਤੇ ਆਊਟ ਕਰ ਦਿੱਤਾ।
ਸ਼ਾਰਦੁਲ ਠਾਕੁਰ ਨੇ ਤੇਜ਼ ਬੱਲੇਬਾਜ਼ੀ ਕੀਤੀ ਹੈ। ਸ਼ਾਰਦੁਲ ਠਾਕੁਰ ਕੇਕੇਆਰ ਲਈ ਸਖ਼ਤ ਬੱਲੇਬਾਜ਼ੀ ਕਰ ਰਹੇ ਹਨ। 15 ਓਵਰਾਂ ਦੇ ਅੰਤ 'ਤੇ ਸ਼ਾਰਦੁਲ ਠਾਕੁਰ 15 ਗੇਂਦਾਂ 'ਚ 42 ਦੌੜਾਂ ਅਤੇ ਰਿੰਕੂ ਸਿੰਘ 19 ਗੇਂਦਾਂ 'ਚ 20 ਦੌੜਾਂ ਬਣਾ ਕੇ ਮੈਦਾਨ 'ਤੇ ਮੌਜੂਦ ਹਨ। ਕੇਕੇਆਰ ਦੇ ਆਲਰਾਊਂਡਰ ਸ਼ਾਰਦੁਲ ਠਾਕੁਰ ਨੇ ਜ਼ਬਰਦਸਤ ਬੱਲੇਬਾਜ਼ੀ ਕਰਦੇ ਹੋਏ 20 ਗੇਂਦਾਂ 'ਚ ਅਰਧ ਸੈਂਕੜਾ ਜੜਿਆ। ਇਹ ਸਾਂਝੇ ਤੌਰ 'ਤੇ IPL 2023 ਦਾ ਸਭ ਤੋਂ ਤੇਜ਼ ਅਰਧ ਸੈਂਕੜਾ ਹੈ। ਜੋਸ ਬਟਲਰ ਨੇ ਵੀ ਇਸ ਸੀਜ਼ਨ ਵਿੱਚ 20 ਗੇਂਦਾਂ ਵਿੱਚ ਅਰਧ ਸੈਂਕੜਾ ਲਗਾਇਆ। 19 ਓਵਰ ਵਿੱਚ ਸ਼ਾਰਦੁਲ ਠਾਕੁਰ ਨੇ ਸ਼ਾਨਦਾਰ ਪਾਰੀ ਖੇਡੀ ਅਤੇ ਆਉਟ ਹੋ ਗਏ। ਕੋਲਕਾਤਾ ਨਾਈਟ ਰਾਈਡਰਜ਼ ਦੇ 7 ਖਿਡਾਰੀ 204 ਦੌੜਾਂ ਬਣਾ ਕੇ ਆਉਟ ਹੋ ਗਏ।