ਪੁਣੇ: ਲਖਨਊ ਸੁਪਰ ਜਾਇੰਟਸ (ਐੱਲ. ਐੱਸ. ਜੀ.) ਦੇ ਕਪਤਾਨ ਕੇਐੱਲ ਰਾਹੁਲ ਨੇ ਕਿਹਾ ਕਿ ਗੁਜਰਾਤ ਟਾਈਟਨਸ (ਜੀ. ਟੀ.) ਤੋਂ 62 ਦੌੜਾਂ ਦੀ ਹਾਰ ਨਾਲ ਖਿਡਾਰੀਆਂ ਦੇ ਮਨੋਬਲ 'ਤੇ ਕੋਈ ਅਸਰ ਨਹੀਂ ਪਵੇਗਾ। ਹਾਰਦਿਕ ਪੰਡਯਾ ਦੀ ਅਗਵਾਈ ਵਾਲੀ ਗੁਜਰਾਤ ਟਾਈਟਨਸ ਮੰਗਲਵਾਰ ਨੂੰ ਐੱਲ.ਐੱਸ.ਜੀ. ਨੂੰ 62 ਦੌੜਾਂ ਨਾਲ ਹਰਾ ਕੇ ਪਲੇਆਫ 'ਚ ਜਗ੍ਹਾ ਬਣਾਉਣ 'ਚ ਕਾਮਯਾਬ ਰਹੀ।
ਐਲਐਸਜੀ ਇਸ ਸਮੇਂ ਅੰਕ ਸੂਚੀ ਵਿਚ ਦੂਜੇ ਸਥਾਨ 'ਤੇ ਹੈ ਅਤੇ ਟੀਮ ਦੇ 16 ਅੰਕ ਹਨ। ਪਰ ਉਨ੍ਹਾਂ ਨੂੰ ਚੋਟੀ ਦੇ ਚਾਰ ਵਿੱਚ ਥਾਂ ਬਣਾਉਣ ਲਈ ਅਜੇ ਵੀ ਆਪਣੇ ਬਾਕੀ ਦੋ ਮੈਚਾਂ ਵਿੱਚੋਂ ਇੱਕ ਜਿੱਤਣਾ ਹੋਵੇਗਾ। ਇਨ੍ਹਾਂ ਤੋਂ ਇਲਾਵਾ ਰਾਜਸਥਾਨ ਰਾਇਲਜ਼ ਅਤੇ ਆਰਸੀਬੀ ਦੇ 14-14 ਅੰਕ ਹਨ, ਜਦਕਿ ਦਿੱਲੀ ਕੈਪੀਟਲਜ਼ ਅਤੇ ਸਨਰਾਈਜ਼ਰਜ਼ ਹੈਦਰਾਬਾਦ 10-10 ਅੰਕਾਂ ਨਾਲ ਮੱਧਕ੍ਰਮ 'ਤੇ ਕਾਇਮ ਹਨ।
ਗੁਜਰਾਤ ਤੋਂ ਮਿਲੀ ਹਾਰ ਤੋਂ ਬਾਅਦ ਕੇਐੱਲ ਰਾਹੁਲ ਨੇ ਕਿਹਾ ਕਿ ਇਸ ਹਾਰ ਦਾ ਟੀਮ ਦੇ ਖਿਡਾਰੀਆਂ 'ਤੇ ਕੋਈ ਅਸਰ ਨਹੀਂ ਪਵੇਗਾ। ਕਿਉਂਕਿ ਅਸੀਂ ਅਗਲਾ ਮੈਚ ਜਿੱਤਣ ਦੀ ਪੂਰੀ ਕੋਸ਼ਿਸ਼ ਕਰਾਂਗੇ। ਅਸੀਂ ਇਸ ਹਾਰ ਦਾ ਜ਼ਿਆਦਾ ਵਿਸ਼ਲੇਸ਼ਣ ਨਹੀਂ ਕਰਾਂਗੇ, ਕਿਉਂਕਿ ਹਰ ਖਿਡਾਰੀ ਨੂੰ ਬੱਲੇਬਾਜ਼ੀ ਕਰਨ ਦਾ ਮੌਕਾ ਮਿਲਦਾ ਹੈ ਅਤੇ ਅਸੀਂ ਇਸ ਵਿੱਚ ਗਲਤੀਆਂ ਵੀ ਕਰ ਸਕਦੇ ਹਾਂ।
ਹਾਲਾਂਕਿ ਕਪਤਾਨ ਨੇ ਕਿਹਾ ਕਿ 144 ਦੌੜਾਂ ਦਾ ਸਕੋਰ ਬਹੁਤ ਜ਼ਿਆਦਾ ਨਹੀਂ ਸੀ। ਟੀਚੇ ਦਾ ਪਿੱਛਾ ਕਰਦੇ ਹੋਏ ਬੱਲੇਬਾਜ਼ਾਂ ਨੂੰ ਬਿਹਤਰ ਪ੍ਰਦਰਸ਼ਨ ਕਰਨਾ ਚਾਹੀਦਾ ਸੀ। ਇਹ ਹਾਰ ਖਿਡਾਰੀਆਂ ਨੂੰ ਆਉਣ ਵਾਲੇ ਮੈਚਾਂ ਵਿੱਚ ਚੰਗਾ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕਰੇਗੀ। ਅਸੀਂ ਇਸ ਹਾਰ ਦੇ ਨਾਲ ਕੁਝ ਚੰਗਾ ਕਰਨ ਦੀ ਕੋਸ਼ਿਸ਼ ਕਰਾਂਗੇ, ਤਾਂ ਜੋ ਆਉਣ ਵਾਲੇ ਮੈਚਾਂ 'ਚ ਸਫਲਤਾ ਹਾਸਲ ਕਰ ਸਕੀਏ।
ਦੱਸ ਦੇਈਏ ਕਿ IPL 2022 ਦੇ 57ਵੇਂ ਮੈਚ ਵਿੱਚ ਗੁਜਰਾਤ ਟਾਈਟਨਸ ਨੇ ਲਖਨਊ ਸੁਪਰ ਜਾਇੰਟਸ ਨੂੰ 62 ਦੌੜਾਂ ਨਾਲ ਹਰਾ ਕੇ ਪਲੇਆਫ ਦੀ ਟਿਕਟ ਜਿੱਤ ਲਈ ਹੈ। ਗੁਜਰਾਤ ਦੇ 18 ਅੰਕ ਹਨ ਅਤੇ ਉਹ ਪਲੇਆਫ ਵਿੱਚ ਪਹੁੰਚਣ ਵਾਲੀ ਪਹਿਲੀ ਟੀਮ ਬਣ ਗਈ ਹੈ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਗੁਜਰਾਤ ਨੇ 20 ਓਵਰਾਂ 'ਚ ਚਾਰ ਵਿਕਟਾਂ 'ਤੇ 144 ਦੌੜਾਂ ਬਣਾਈਆਂ। ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਨੇ ਨਾਬਾਦ 63 ਦੌੜਾਂ ਬਣਾਈਆਂ। ਜਵਾਬ 'ਚ ਸੁਪਰ ਜਾਇੰਟਸ ਦੀ ਟੀਮ 13.5 ਓਵਰਾਂ 'ਚ 82 ਦੌੜਾਂ 'ਤੇ ਢੇਰ ਹੋ ਗਈ।
ਇਹ ਵੀ ਪੜ੍ਹੋ: ਉੱਤਰਾਖੰਡ ਦੀ ਟਿਹਰੀ ਝੀਲ 'ਚ ਤੂਫਾਨ, ਕਿਸ਼ਤੀਆਂ ਦਾ ਭਾਰੀ ਨੁਕਸਾਨ