ETV Bharat / sports

IPL 2022: ਪੰਜਾਬ ਕਿੰਗਜ਼ ਨੂੰ ਹਾਰਨ ਤੋਂ ਬਾਅਦ ਰੋਹਿਤ ਸ਼ਰਮਾ ਦਾ ਪ੍ਰਤੀਕਰਮ - ਰੋਹਿਤ ਸ਼ਰਮਾ ਦਾ ਪ੍ਰਤੀਕਰਮ

IPL 2022 ਮੁੰਬਈ ਇੰਡੀਅਨਜ਼ ਲਈ ਬਿਲਕੁਲ ਵੀ ਚੰਗਾ ਨਹੀਂ ਚੱਲ ਰਿਹਾ ਹੈ। ਉਨ੍ਹਾਂ ਨੂੰ ਲਗਾਤਾਰ ਹਾਰ ਦਾ ਸਾਹਮਣਾ ਕਰਨਾ ਪੈਂਦਾ ਹੈ। ਪੜ੍ਹੋ ਪੂਰੀ ਖ਼ਬਰ ..

Captain Rohit Sharma statement
Captain Rohit Sharma statement
author img

By

Published : Apr 14, 2022, 4:45 PM IST

ਪੁਣੇ : ਕਪਤਾਨ ਰੋਹਿਤ ਸ਼ਰਮਾ ਨੇ ਕਿਹਾ ਕਿ ਮੁੰਬਈ ਇੰਡੀਅਨਜ਼ ਨੇ ਚੰਗੀ ਬੱਲੇਬਾਜ਼ੀ ਕੀਤੀ, ਪਰ ਬੱਲੇਬਾਜ਼ ਇਕ ਦੂਜੇ ਨਾਲ ਤਾਲਮੇਲ ਨਹੀਂ ਬਣਾ ਸਕੇ ਅਤੇ ਟੀਮ ਪੰਜਾਬ ਕਿੰਗਜ਼ ਖਿਲਾਫ ਐਮਸੀਏ ਸਟੇਡੀਅਮ ਵਿਚ ਖੇਡੇ ਗਏ ਮੈਚ ਵਿਚ 12 ਦੌੜਾਂ ਨਾਲ ਹਾਰ ਗਈ। ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਪੰਜਾਬ ਕਿੰਗਜ਼ ਦੀ ਸਲਾਮੀ ਜੋੜੀ ਸ਼ਿਖਰ ਧਵਨ (70) ਅਤੇ ਮਯੰਕ ਅਗਰਵਾਲ (52) ਨੇ ਸ਼ਾਨਦਾਰ ਅਰਧ ਸੈਂਕੜਾ ਜੜਿਆ, ਜਿਸ ਦੀ ਬਦੌਲਤ ਟੀਮ ਨੇ 20 ਓਵਰਾਂ ਵਿਚ ਪੰਜ ਵਿਕਟਾਂ ਦੇ ਨੁਕਸਾਨ 'ਤੇ 198 ਦੌੜਾਂ ਜੋੜੀਆਂ। ਇਸ ਦੇ ਨਾਲ ਹੀ ਜਿਤੇਸ਼ ਸ਼ਰਮਾ (30) ਅਤੇ ਸ਼ਾਹਰੁਖ ਖਾਨ (15) ਨੇ ਹੇਠਲੇ ਕ੍ਰਮ ਵਿੱਚ ਪੰਜਾਬ ਦੀ ਪਾਰੀ ਨੂੰ ਅੱਗੇ ਵਧਾਉਣ ਵਿੱਚ ਮਦਦ ਕੀਤੀ।

ਜਵਾਬ 'ਚ ਮੁੰਬਈ ਨੇ ਚਾਰ ਓਵਰਾਂ 'ਚ ਦੋ ਵਿਕਟਾਂ ਦੇ ਨੁਕਸਾਨ 'ਤੇ 32 ਦੌੜਾਂ ਬਣਾਈਆਂ। ਪਰ, ਬਾਅਦ ਵਿੱਚ ਦੋ ਨੌਜਵਾਨ ਖਿਡਾਰੀਆਂ ਤਿਲਕ ਵਰਮਾ (36) ਅਤੇ ਡੇਬਾਲਡ ਬ੍ਰੇਵਿਸ (49) ਅਤੇ ਸੂਰਿਆ ਕੁਮਾਰ ਯਾਦਵ (43) ਦੀ ਸ਼ਾਨਦਾਰ ਬੱਲੇਬਾਜ਼ੀ ਦੀ ਮਦਦ ਨਾਲ ਟੀਮ ਨੇ 9 ਵਿਕਟਾਂ ਦੇ ਨੁਕਸਾਨ ’ਤੇ 186 ਦੌੜਾਂ ਬਣਾਈਆਂ। ਇਸ ਦੇ ਬਾਵਜੂਦ ਟੀਮ 12 ਦੌੜਾਂ ਨਾਲ ਹਾਰ ਗਈ ਕਿਉਂਕਿ ਇਨ੍ਹਾਂ ਬੱਲੇਬਾਜ਼ਾਂ ਦੇ ਆਊਟ ਹੋਣ ਤੋਂ ਬਾਅਦ ਕੋਈ ਵੀ ਖਿਡਾਰੀ ਆਪਣੇ ਬੱਲੇ ਨਾਲ ਟੀਮ ਨੂੰ ਸਹਾਰਾ ਨਹੀਂ ਦੇ ਸਕਿਆ।

ਸ਼ਰਮਾ ਨੇ ਕਿਹਾ ਕਿ ਤਿਲਕ ਵਰਮਾ ਅਤੇ ਅਨੁਭਵੀ ਬੱਲੇਬਾਜ਼ ਕੀਰੋਨ ਪੋਲਾਰਡ (10) ਦੇ ਰਨ ਆਊਟ ਹੋਣ ਕਾਰਨ ਉਨ੍ਹਾਂ ਦੀ ਟੀਮ ਮੈਚ ਹਾਰ ਗਈ ਸੀ ਅਤੇ ਉਨ੍ਹਾਂ ਦੇ ਰਨ ਆਊਟ ਹੋਣ ਦਾ ਕਾਰਨ ਸਿਰਫ਼ ਅਤੇ ਸਿਰਫ਼ ਆਪਸ ਵਿੱਚ ਗ਼ਲਤਫ਼ਹਿਮੀ ਸੀ।

ਰੋਹਿਤ ਨੇ ਬੁੱਧਵਾਰ ਨੂੰ ਮੈਚ ਤੋਂ ਬਾਅਦ ਕਿਹਾ, ਮੈਨੂੰ ਲੱਗਾ ਕਿ ਅਸੀਂ ਮੈਚ ਬਹੁਤ ਵਧੀਆ ਖੇਡਿਆ, ਅਸੀਂ ਆਸਾਨੀ ਨਾਲ ਟੀਚੇ ਦਾ ਪਿੱਛਾ ਕਰ ਸਕਦੇ ਸੀ, ਪਰ ਅਸੀਂ ਇਕ ਦੂਜੇ ਨਾਲ ਤਾਲਮੇਲ ਨਹੀਂ ਬਣਾ ਸਕੇ, ਜਿਸ ਕਾਰਨ ਟੀਮ ਦੇ ਦੋ ਮਹੱਤਵਪੂਰਨ ਬੱਲੇਬਾਜ਼ ਰਨ ਆਊਟ ਹੋ ਗਏ। ਇੱਕ ਸਮੇਂ, ਅਸੀਂ ਰਨ ਰੇਟ ਨੂੰ ਬਰਕਰਾਰ ਰੱਖਦੇ ਹੋਏ ਅੱਗੇ ਵਧ ਰਹੇ ਸੀ, ਪਰ ਅੰਤ ਵਿੱਚ ਅਜਿਹਾ ਨਹੀਂ ਕਰ ਸਕੇ।

ਲਗਾਤਾਰ ਚਾਰ ਮੈਚ ਹਾਰਨ ਤੋਂ ਬਾਅਦ, ਮੁੰਬਈ ਇੰਡੀਅਨਜ਼ ਨੇ ਪੰਜਾਬ ਕਿੰਗਜ਼ ਨਾਲ ਟੱਕਰ ਲੈਣ ਲਈ ਆਪਣੇ ਬੱਲੇਬਾਜ਼ੀ ਕ੍ਰਮ ਨੂੰ ਬਦਲਿਆ, ਪਰ ਉਹ ਫਿਰ ਵੀ ਮੈਚ ਨਹੀਂ ਜਿੱਤ ਸਕਿਆ। ਸ਼ਰਮਾ ਨੇ ਕਿਹਾ ਕਿ ਡੇਵਾਲਡ ਬ੍ਰੇਵਿਸ ਨੂੰ ਤੀਜੇ ਨੰਬਰ 'ਤੇ ਭੇਜਿਆ ਗਿਆ ਸੀ ਅਤੇ ਉਸ ਨੇ ਵੀ ਸ਼ਾਨਦਾਰ ਬੱਲੇਬਾਜ਼ੀ ਕੀਤੀ ਪਰ ਇਕ ਦੌੜ ਬਾਕੀ ਰਹਿ ਕੇ ਉਹ ਆਪਣਾ ਅਰਧ ਸੈਂਕੜਾ ਪੂਰਾ ਨਹੀਂ ਕਰ ਸਕਿਆ।

ਜੇਕਰ ਤੁਸੀਂ ਮੈਚ ਨਹੀਂ ਜਿੱਤ ਰਹੇ ਹੋ, ਤਾਂ ਤੁਹਾਨੂੰ ਅਜਿਹਾ ਤਰੀਕਾ ਲੱਭਣ ਦੀ ਕੋਸ਼ਿਸ਼ ਕਰਨੀ ਪਵੇਗੀ ਜਿਸ ਨਾਲ ਤੁਸੀਂ ਬੱਲੇਬਾਜ਼ੀ ਕ੍ਰਮ ਨੂੰ ਠੀਕ ਕਰਦੇ ਹੋਏ ਇੱਕ ਟੀਮ ਦੇ ਰੂਪ ਵਿੱਚ ਸਫਲ ਹੋ ਸਕੋ। ਇਸ ਲਈ ਅਸੀਂ ਟੀਮ ਨੂੰ ਬਿਹਤਰ ਬਣਾਉਣ ਲਈ ਕਈ ਤਰ੍ਹਾਂ ਦੀਆਂ ਯੋਜਨਾਵਾਂ ਬਣਾ ਰਹੇ ਹਾਂ।

ਸ਼ਰਮਾ ਨੇ ਕਿਹਾ ਕਿ ਮੁੰਬਈ ਇੰਡੀਅਨਜ਼ ਦੀ ਮੌਜੂਦਾ ਦੁਰਦਸ਼ਾ ਦਾ ਕਾਰਨ ਇਹ ਹੈ ਕਿ ਉਹ ਪਿਛਲੇ ਕੁਝ ਸਮੇਂ ਤੋਂ ਚੰਗੀ ਕ੍ਰਿਕਟ ਨਹੀਂ ਖੇਡ ਰਹੇ ਹਨ। ਮੁੰਬਈ ਆਈਪੀਐਲ 2021 ਵਿੱਚ ਪਲੇਅ-ਆਫ ਵਿੱਚ ਜਗ੍ਹਾ ਬਣਾਉਣ ਤੋਂ ਖੁੰਝ ਗਈ ਸੀ ਅਤੇ ਜਿਸ ਤਰ੍ਹਾਂ ਨਾਲ ਚੀਜ਼ਾਂ ਚੱਲ ਰਹੀਆਂ ਹਨ, ਅਜਿਹਾ ਲਗਦਾ ਹੈ ਕਿ ਚੋਟੀ ਦੇ ਚਾਰ ਵਿੱਚ ਆਉਣਾ ਇਸ ਸੀਜ਼ਨ ਲਈ ਵੀ ਇੱਕ ਮੁਸ਼ਕਲ ਕੰਮ ਹੈ।

ਅਸੀਂ ਪਿਛਲੇ ਕੁਝ ਸਮੇਂ ਤੋਂ ਚੰਗੀ ਕ੍ਰਿਕਟ ਨਹੀਂ ਖੇਡ ਰਹੇ ਹਾਂ ਅਤੇ ਇਸ ਲਈ ਅਸੀਂ ਹਰ ਮੈਚ ਹਾਰ ਰਹੇ ਹਾਂ। ਕਿੰਗਜ਼ ਨੇ ਬਹੁਤ ਵਧੀਆ ਬੱਲੇਬਾਜ਼ੀ ਕੀਤੀ ਅਤੇ ਸਾਡੇ ਗੇਂਦਬਾਜ਼ਾਂ 'ਤੇ ਦਬਾਅ ਬਣਾਇਆ, ਸ਼ੁਰੂਆਤ 'ਚ 100 ਦੌੜਾਂ ਦੀ ਸਾਂਝੇਦਾਰੀ ਕੀਤੀ ਪਰ ਮੈਨੂੰ ਲੱਗਾ ਕਿ ਉਸ ਪਿੱਚ 'ਤੇ 190 ਦੌੜਾਂ ਦਾ ਪਿੱਛਾ ਕੀਤਾ ਜਾ ਸਕਦਾ ਹੈ। ਕਿਉਂਕਿ ਉਹ ਪਿੱਚ ਬੱਲੇਬਾਜ਼ੀ ਲਈ ਚੰਗੀ ਹੈ। ਸ਼ਰਮਾ ਨੇ ਕਿਹਾ ਕਿ ਹੁਣ ਉਸ ਲਈ ਇੱਕੋ ਚੀਜ਼ ਬਚੀ ਹੈ ਕਿ ਉਸ ਨੂੰ ਕਿਸੇ ਵੀ ਤਰੀਕੇ ਨਾਲ ਮੈਚ ਵਿੱਚ ਵਾਪਸੀ ਕਰਨੀ ਪਵੇਗੀ।

ਇਹ ਵੀ ਪੜ੍ਹੋ : IPL 2022: ਬਾਪ ਰੇ ਬਾਪ! ਰੋਹਿਤ ਸ਼ਰਮਾ ਹਾਰੇ ਤਾਂ ਹਾਰੇ, ਹੁਣ 24 ਲੱਖ ਰੁਪਏ ਭਰਨਾ ਪਵੇਗਾ ਜੁਰਮਾਨਾ

ETV Bharat Logo

Copyright © 2024 Ushodaya Enterprises Pvt. Ltd., All Rights Reserved.