ਹੈਦਰਾਬਾਦ: ਐਮਐਸ ਧੋਨੀ ਨੇ ਚੇਨਈ ਸੁਪਰ ਕਿੰਗਜ਼ ਵਿੱਚ ਆਪਣੀ ਨਵੀਂ ਕਪਤਾਨੀ ਪਾਰੀ ਦੀ ਸ਼ਾਨਦਾਰ ਸ਼ੁਰੂਆਤ ਕੀਤੀ। ਚੇਨਈ ਸੁਪਰ ਕਿੰਗਜ਼ ਨੇ ਐਤਵਾਰ ਨੂੰ ਪੁਣੇ 'ਚ ਖੇਡੇ ਗਏ ਮੈਚ 'ਚ ਸਨਰਾਈਜ਼ਰਸ ਹੈਦਰਾਬਾਦ ਨੂੰ 13 ਦੌੜਾਂ ਨਾਲ ਹਰਾ ਦਿੱਤਾ। ਸੀਐਸਕੇ ਦੀ 9 ਮੈਚਾਂ ਵਿੱਚੋਂ ਇਹ ਤੀਜੀ ਜਿੱਤ ਸੀ ਅਤੇ ਉਹ ਅਜੇ ਵੀ ਅੰਕ ਸੂਚੀ ਵਿੱਚ ਨੌਵੇਂ ਸਥਾਨ ’ਤੇ ਹਨ।
ਦੱਸ ਦੇਈਏ ਕਿ ਇਸ ਜਿੱਤ ਨਾਲ CSK ਦੇ ਪ੍ਰਸ਼ੰਸਕਾਂ ਨੂੰ ਨਵੀਂ ਉਮੀਦ ਮਿਲੀ ਹੈ ਪਰ ਚੇਨਈ ਲਈ ਪਲੇਆਫ 'ਚ ਪਹੁੰਚਣ ਦਾ ਸਫਰ ਅਜੇ ਆਸਾਨ ਨਹੀਂ ਹੋ ਰਿਹਾ ਹੈ। ਧੋਨੀ ਬ੍ਰਿਗੇਡ ਨੇ ਅਜੇ ਪੰਜ ਹੋਰ ਲੀਗ ਮੈਚ ਖੇਡਣੇ ਹਨ। ਅਜਿਹੀ ਸਥਿਤੀ 'ਚ ਜੇ CSK ਆਪਣੇ ਬਾਕੀ ਸਾਰੇ ਪੰਜ ਮੈਚ ਜਿੱਤ ਲੈਂਦੀ ਹਨ, ਤਾਂ ਉਸ ਦੀਆਂ ਅੱਠ ਜਿੱਤਾਂ ਅਤੇ 16 ਅੰਕ ਹੋ ਜਾਣਗੇ। ਇਸ ਨਾਲ ਹੀ ਉਸ ਦਾ ਪਲੇਆਫ 'ਚ ਪਹੁੰਚਣ ਦਾ ਰਾਹ ਥੋੜ੍ਹਾ ਹੋਰ ਆਸਾਨ ਹੋ ਜਾਵੇਗਾ ਪਰ ਟੀਮ ਦੀ ਨੈੱਟ ਰਨ ਰੇਟ -0.407 ਹੈ, ਜਿਸ ਨੂੰ ਸੁਧਾਰਨਾ ਪਵੇਗਾ।
ਇਸ ਨਾਲ ਹੀ ਜੇ ਚੇਨਈ ਪੰਜ ਮੈਚਾਂ 'ਚੋਂ ਸਿਰਫ ਚਾਰ ਮੈਚ ਜਿੱਤ ਸਕੀ ਤਾਂ ਉਸ ਦੇ ਸਿਰਫ 14 ਅੰਕ ਹੀ ਰਹਿ ਜਾਣਗੇ। ਫਿਰ ਮਾਮਲਾ ਨੈੱਟ-ਰਨਰੇਟ 'ਤੇ ਜਾ ਕੇ ਫਸ ਜਾਵੇਗਾ। ਅਜਿਹੇ 'ਚ CSK ਨੂੰ ਦੂਜੀਆਂ ਟੀਮਾਂ ਦੇ ਪ੍ਰਦਰਸ਼ਨ 'ਤੇ ਨਿਰਭਰ ਰਹਿਣਾ ਹੋਵੇਗਾ। ਇਹ ਸਪੱਸ਼ਟ ਹੈ ਕਿ ਜੇ CSK ਨੇ ਹੁਣ ਪਲੇਆਫ 'ਚ ਜਾਣ ਦੀ ਉਮੀਦ ਬਰਕਰਾਰ ਰੱਖਣੀ ਹੈ ਤਾਂ ਉਸ ਨੂੰ ਬਾਕੀ ਬਚੇ ਪੰਜ ਮੈਚ ਹਰ ਹਾਲਤ 'ਚ ਜਿੱਤਣੇ ਹੋਣਗੇ।
ਦੱਸ ਦੇਈਏ ਕਿ ਐਤਵਾਰ (1 ਮਈ) ਨੂੰ ਚੇਨਈ ਅਤੇ ਸਨਰਾਈਜ਼ਰਸ ਵਿਚਾਲੇ ਖੇਡੇ ਗਏ ਮੈਚ 'ਚ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਚੇਨਈ ਨੇ 20 ਓਵਰਾਂ 'ਚ 2 ਵਿਕਟਾਂ ਦੇ ਨੁਕਸਾਨ 'ਤੇ 202 ਦੌੜਾਂ ਦਾ ਵੱਡਾ ਸਕੋਰ ਬਣਾਇਆ। ਰਿਤੁਰਾਜ ਗਾਇਕਵਾੜ ਨੇ 57 ਗੇਂਦਾਂ 'ਚ ਛੇ ਛੱਕਿਆਂ ਤੇ ਚੌਕਿਆਂ ਦੀ ਮਦਦ ਨਾਲ 99 ਦੌੜਾਂ ਬਣਾਈਆਂ। ਇਸ ਨਾਲ ਹੀ ਡੇਵੋਨ ਕੋਨਵੇ ਨੇ 55 ਗੇਂਦਾਂ 'ਤੇ ਅਜੇਤੂ 85 ਦੌੜਾਂ ਬਣਾਈਆਂ। ਟੀ ਨਟਰਾਜਨ ਨੇ ਸਨਰਾਈਜ਼ਰਸ ਹੈਦਰਾਬਾਦ ਦੇ ਦੋ ਖਿਡਾਰੀਆਂ ਨੂੰ ਆਊਟ ਕੀਤਾ।
ਇਸ ਨਾਲ ਹੀ ਜਵਾਬ 'ਚ ਸਨਰਾਈਜ਼ਰਸ ਹੈਦਰਾਬਾਦ ਦੀ ਟੀਮ ਨਿਰਧਾਰਤ ਓਵਰਾਂ 'ਚ ਛੇ ਵਿਕਟਾਂ 'ਤੇ 189 ਦੌੜਾਂ ਹੀ ਬਣਾ ਸਕੀ। ਨਿਕੋਲਸ ਪੂਰਨ ਨੇ ਅਜੇਤੂ 64 ਅਤੇ ਕਪਤਾਨ ਕੇਨ ਵਿਲੀਅਮਸਨ ਨੇ 47 ਦੌੜਾਂ ਬਣਾਈਆਂ। ਮੁਕੇਸ਼ ਚੌਧਰੀ ਨੇ ਚੇਨਈ ਸੁਪਰ ਕਿੰਗਜ਼ ਵੱਲੋਂ ਸਭ ਤੋਂ ਵੱਧ ਚਾਰ ਸਫਲਤਾਵਾਂ ਹਾਸਲ ਕੀਤੀਆਂ।
CSK ਦੇ ਬਾਕੀ ਬਚੇ ਮੁਕਾਬਲੇ
4 ਮਈ: ਚੇਨਈ ਬਨਾਮ ਰਾਇਲ ਚੈਲੇਂਜਰਜ਼ ਬੰਗਲੌਰ, ਐਮਸੀਏ ਸਟੇਡੀਅਮ, ਪੁਣੇ
8 ਮਈ: ਚੇਨਈ ਬਨਾਮ ਦਿੱਲੀ ਕੈਪੀਟਲਜ਼, ਡੀਵਾਈ ਪਾਟਿਲ ਸਟੇਡੀਅਮ, ਮੁੰਬਈ
12 ਮਈ: ਚੇਨਈ ਬਨਾਮ ਮੁੰਬਈ ਇੰਡੀਅਨਜ਼, ਵਾਨਖੇੜੇ ਸਟੇਡੀਅਮ, ਮੁੰਬਈ
15 ਮਈ: ਚੇਨਈ ਬਨਾਮ ਗੁਜਰਾਤ ਟਾਇਟਨਸ, ਵਾਨਖੇੜੇ ਸਟੇਡੀਅਮ, ਮੁੰਬਈ
20 ਮਈ: ਚੇਨਈ ਬਨਾਮ ਰਾਜਸਥਾਨ ਰਾਇਲਜ਼, ਬ੍ਰੇਬੋਰਨ ਸਟੇਡੀਅਮ, ਮੁੰਬਈ
ਇਹ ਵੀ ਪੜ੍ਹੋ : IPL2022 SRH vs CSK: CSK ਨੇ SRH ਨੂੰ 13 ਦੌੜਾਂ ਤੋਂ ਹਰਾਇਆ