ETV Bharat / sports

'ਅਸ਼ਵਿਨ ਨੂੰ ਖੇਡ ਭਾਵਨਾ ਦੀ ਉਲੰਘਣਾ ਕਰਨ 'ਤੇ ਧੋਨੀ ਨੇ ਡਾਂਟਿਆ ਸੀ'

ਆਈ.ਪੀ.ਐੱਲ. 2021 ਦੇ ਮੌਜੂਦਾ ਪੜਾਅ ਵਿਚ ਹਾਲ ਹੀ ਵਿਚ ਦਿੱਲੀ ਕੈਪੀਟਲਸ ਅਤੇ ਕੋਲਕਾਤਾ ਨਾਈਟ ਰਾਈਡਰਸ ਵਿਚਾਲੇ ਹੋਏ ਮੁਕਾਬਲੇ ਤੋਂ ਬਾਅਦ ਸਪਿਨਰ ਰਵਿਚੰਦਰਨ ਅਸ਼ਵਿਨ (Ravichandran Ashwin) ਨੂੰ ਖੇਡ ਭਾਵਨਾ ਨੂੰ ਲੈ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਕਈ ਸਾਬਕਾ ਖਿਡਾਰੀਆਂ ਨੇ ਪੰਤ ਨੂੰ ਗੇਂਦ ਲੱਗਣ ਤੋਂ ਬਾਅਦ ਉਸ 'ਤੇ ਦੌੜਾਂ ਲੈਣ ਦੀ ਕੋਸ਼ਿਸ਼ ਦੇ ਕਾਰਣ ਅਸ਼ਵਿਨ ਦੀ ਖੇਡ ਭਾਵਨਾ 'ਤੇ ਸਵਾਲ ਵੀ ਚੁੱਕੇ ਹਨ। ਇਸ ਮਾਮਲੇ ਨੂੰ ਦੇਖਦੇ ਹੋਏ ਸਾਬਕਾ ਭਾਰਤੀ ਖਿਡਾਰੀ ਵਰਿੰਦਰ ਸਹਿਵਾਗ (Virender Sehwag) ਨੇ ਵੀ ਆਈ.ਪੀ.ਐੱਲ. ਵਿਚ ਹੋਈ ਇਕ ਘਟਨਾ ਦਾ ਜ਼ਿਕਰ ਕੀਤਾ। ਜਦੋਂ ਐੱਮ.ਐੱਸ. ਧੋਨੀ ਨੇ ਅਸ਼ਵਿਨ ਨੂੰ ਖੇਡ ਭਾਵਨਾ ਦੀ ਉਲੰਘਣਾ ਕਰਨ ਦੇ ਕਾਰਣ ਡਾਂਟਿਆ ਸੀ। ਇਹ ਘਟਨਾ ਸਾਲ 2014 ਦੇ ਸੀਜ਼ਨ ਦੀ ਹੈ।

'ਅਸ਼ਵਿਨ ਨੂੰ ਖੇਡ ਭਾਵਨਾ ਦੀ ਉਲੰਘਣਾ ਕਰਨ 'ਤੇ ਧੋਨੀ ਨੇ ਡਾਂਟਿਆ ਸੀ'
'ਅਸ਼ਵਿਨ ਨੂੰ ਖੇਡ ਭਾਵਨਾ ਦੀ ਉਲੰਘਣਾ ਕਰਨ 'ਤੇ ਧੋਨੀ ਨੇ ਡਾਂਟਿਆ ਸੀ'
author img

By

Published : Oct 1, 2021, 10:55 PM IST

ਮੁੰਬਈ: ਭਾਰਤੀ ਟੀਮ ਦੇ ਸਾਬਕਾ ਸਲਾਮੀ ਬੱਲੇਬਾਜ਼ ਵਰਿੰਦਰ ਸਹਿਵਾਗ ਨੇ ਇਕ ਵਾਕਿਆ ਯਾਦ ਕਰਦੇ ਹੋਏ ਕਿਹਾ, ਮੈਨੂੰ ਯਾਦ ਹੈ ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਰਵੀਚੰਦਰਨ ਅਸ਼ਵਿਨ ਨੂੰ 2014 ਦੇ ਆਈ.ਪੀ.ਐੱਲ. ਦੌਰਾਨ ਪੰਜਾਬ ਕਿੰਗਜ਼ ਜੋ ਕਿ ਉਦੋਂ ਪੰਜਾਬ ਕਿੰਗਜ਼ 11 ਹੁੰਦੀ ਸੀ, ਦੇ ਖਿਲਾਫ ਮੈਚ ਵਿਚ ਮੈਕਸਵੈਲ ਨੂੰ ਆਊਟ ਕਰਨ ਤੋਂ ਬਾਅਦ ਬਣੌਟੀ ਤਰੀਕੇ ਨਾਲ ਜਸ਼ਨ ਮਨਾਉਣ 'ਤੇ ਫਟਕਾਰ ਲਗਾਈ ਸੀ।

ਕ੍ਰਿਕਬਜ਼ ਨੇ ਸਹਿਵਾਗ ਦੇ ਹਵਾਲੇ ਤੋਂ ਕਿਹਾ, ਮੈਂ ਵੀ ਉਸ ਮੈਚ ਵਿਚ ਖੇਡ ਰਿਹਾ ਸੀ। ਅਸ਼ਵਿਨ ਨੇ ਮੈਕਸਵੈੱਲ ਨੂੰ ਆਊਟ ਕਰਨ ਤੋਂ ਬਾਅਦ ਜਸ਼ਨ ਮਨਾਉਂਦੇ ਸਮੇਂ ਥੋੜ੍ਹੀ ਜਿਹੀ ਧੂੜ ਲਈ ਅਤੇ ਉਸ ਨੂੰ ਉਡਾ ਦਿੱਤਾ, ਜੋ ਕਿ ਮੈਨੂੰ ਪਸੰਦ ਨਹੀਂ ਆਇਆ। ਮੈਂ ਇਸ ਗੱਲ ਨੂੰ ਕਿਸੇ ਦੇ ਸਾਹਮਣੇ ਨਹੀਂ ਰੱਖਿਆ ਅਤੇ ਇਹ ਵੀ ਨਹੀਂ ਕਿਹਾ ਕਿ ਇਹ ਖੇਡ ਭਾਵਨਾ ਦੇ ਉਲਟ ਹੈ।

ਇਹ ਵੀ ਪੜ੍ਹੋ-ਮੁੱਖ ਮੰਤਰੀ ਚੰਨੀ ਨੇ ਪੀਐਮ ਮੋਦੀ ਨਾਲ ਇੰਨ੍ਹਾਂ ਤਿੰਨ ਮੁੱਦਿਆ 'ਤੇ ਕੀਤੀ ਗੱਲ ਕੈਪਟਨ ਅਮਰਿੰਦਰ ਸਿੰਘ ‘ਪੰਜਾਬ ਵਿਕਾਸ ਪਾਰਟੀ‘ ਬਣਾਉਣਗੇ: ਸੂਤਰ

ਹਾਲਾਂਕਿ ਧੋਨੀ ਇਸ ਗੱਲ ਤੋਂ ਨਾਰਾਜ਼ ਸਨ ਅਤੇ ਬਾਅਦ ਵਿਚ ਉਨ੍ਹਾਂ ਨੇ ਅਸ਼ਵਿਨ ਨੂੰ ਫਟਕਾਰ ਵੀ ਲਗਾਈ ਸੀ। ਵੀਰਵਾਰ ਨੂੰ ਅਸ਼ਵਿਨ ਨੇ ਲਗਾਤਾਰ ਟਵੀਟ ਕਰਦੇ ਹੋਏ ਕਿਹਾ, ਉਨ੍ਹਾਂ ਨੇ ਨਹੀਂ ਦੇਖਿਆ ਸੀ ਕਿ ਗੇਂਦ ਰਿਸ਼ਭ ਪੰਤ ਨੂੰ ਲੱਗੀ ਸੀ ਅਤੇ ਜੇਕਰ ਲੱਗੀ ਵੀ ਸੀ ਫਿਰ ਵੀ ਮੈਂ ਦੌੜਾਂ ਲੈਂਦਾ ਕਿਉਂਕਿ ਇਹ ਨਿਯਮਾਂ ਅਧੀਨ ਹੈ।

ਇਹ ਵੀ ਪੜ੍ਹੋ-ਕੈਪਟਨ ਅਮਰਿੰਦਰ ਸਿੰਘ ‘ਪੰਜਾਬ ਵਿਕਾਸ ਪਾਰਟੀ‘ ਬਣਾਉਣਗੇ: ਸੂਤਰ

ਸਹਿਵਾਗ ਨੂੰ ਲੱਗਦਾ ਹੈ ਕਿ ਵਿਕਟਕੀਪਰ ਦਿਨੇਸ਼ ਕਾਰਤਿਕ ਨੂੰ ਮੈਦਾਨ 'ਤੇ ਹੋਈ ਘਟਨਾ ਨੂੰ ਨਹੀਂ ਦੱਸਣਾ ਚਾਹੀਦਾ ਸੀ। ਸਹਿਵਾਗ ਨੇ ਕਿਹਾ, ਮੇਰੇ ਹਿਸਾਬ ਨਾਲ ਕਾਰਤਿਕ ਇਸ ਪੂਰੇ ਮਾਮਲੇ ਦੇ ਦੋਸ਼ੀ ਹਨ। ਜੇਕਰ ਉਹ ਨਹੀਂ ਕਹਿੰਦੇ ਕਿ ਇਓਨ ਮੋਰਗਨ ਨੇ ਕਿਹਾ ਤਾਂ ਇੰਨੀ ਗੱਲ ਵੱਧਦੀ ਹੀ ਨਹੀਂ।

ਇਹ ਵੀ ਪੜ੍ਹੋ-ਦੋ ਸੂਬਿਆਂ ‘ਚ ਕਿਸਾਨ ਪਾਉਣਗੇ ਭੜਥੂ, ਵੱਡੇ ਨਿਸ਼ਾਨੇ ‘ਤੇ ਅੱਖ !

ETV Bharat Logo

Copyright © 2024 Ushodaya Enterprises Pvt. Ltd., All Rights Reserved.