ਦੁਬਈ: ਆਈਸੀਸੀ ਟੀ-20 ਵਿਸ਼ਵ ਕੱਪ (T 20 World Cup) ਵਿੱਚ ਐਤਵਾਰ ਨੂੰ ਦੁਬਈ ਇੰਟਰਨੈਸ਼ਨਲ ਸਟੇਡੀਅਮ ਵਿੱਚ ਖੇਡੇ ਗਏ ਸ਼ਾਨਦਾਰ ਮੈਚ ਵਿੱਚ ਪਾਕਿਸਤਾਨ ਨੇ ਭਾਰਤ ਨੂੰ 10 ਵਿਕਟਾਂ ਨਾਲ ਹਰਾ ਦਿੱਤਾ। ਸਾਬਕਾ ਕ੍ਰਿਕਟਰ ਚੇਤਨ ਸ਼ਰਮਾ ਨੇ ਇਸ ਬਾਰੇ ਵੱਡਾ ਬਿਆਨ ਦਿੱਤਾ ਹੈ।
ਸਾਬਕਾ ਕ੍ਰਿਕਟਰ ਚੇਤਨ ਸ਼ਰਮਾ (Chetan Sharma) ਨੇ ਕਿਹਾ ਭਾਰਤੀ ਟੀਮ ਮਹਾਨ ਮੈਚ ਵਿੱਚ ਜਿੱਤ ਦੀ ਮਜ਼ਬੂਤ ਦਾਅਵੇਦਾਰ ਸੀ। ਕਿਉਂਕਿ ਭਾਰਤ ਟੀ-20 ਵਿਸ਼ਵ ਕੱਪ 'ਚ ਪਾਕਿਸਤਾਨ ਤੋਂ ਕਦੇ ਨਹੀਂ ਹਾਰਿਆ ਸੀ, ਇਸ ਲਈ ਇੱਥੇ ਭਾਰਤ ਨੂੰ ਹਾਰਦਾ ਦੇਖਣਾ ਮੁਸ਼ਕਿਲ ਸੀ। ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ ਦੇ ਮਨਸੂਬਿਆਂ ਨੇ ਵਿਰਾਟ ਦੀ ਫੌਜ ਨੂੰ ਹਰਾਇਆ।
ਵਿਸ਼ਵ ਕੱਪ (World Cup) ਦੇ ਇਤਿਹਾਸ ਵਿੱਚ ਪਹਿਲੀ ਵਾਰ ਭਾਰਤ ਪਾਕਿਸਤਾਨ (India Pakistan) ਤੋਂ ਦਸ ਵਿਕਟਾਂ ਨਾਲ ਹਾਰਿਆ ਹੈ। ਇਹ ਭਾਰਤ ਲਈ ਬਹੁਤ ਹੀ ਸ਼ਰਮਨਾਕ ਹਾਰ ਸੀ। ਪਾਕਿਸਤਾਨ ਦੀ ਸਲਾਮੀ ਜੋੜੀ ਮੁਹੰਮਦ ਰਿਜ਼ਵਾਨ ਦੀਆਂ ਅਜੇਤੂ 79 ਅਤੇ ਕਪਤਾਨ ਬਾਬਰ ਆਜ਼ਮ ਦੀਆਂ ਅਜੇਤੂ 68 ਦੌੜਾਂ ਨੇ ਟੀਮ ਨੂੰ ਇਕਤਰਫਾ ਜਿੱਤ ਦਿਵਾਈ।
ਇਹ ਵੀ ਪੜ੍ਹੋ: ਪਾਕਿਸਤਾਨ ਨੇ ਜਿੱਤਿਆ ਮੁਕਾਬਲਾ, ਰਿਜ਼ਵਾਨ ਅਤੇ ਬਾਬਰ ਦੀ ਜੋੜੀ ਦਾ ਦਿਖਿਆ ਕਮਾਲ
ਜਦੋਂ ਪਾਕਿਸਤਾਨ ਨੇ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ ਤਾਂ ਉਸ ਦੇ ਗੇਂਦਬਾਜ਼ਾਂ ਨੇ ਚੰਗੀ ਗੇਂਦਬਾਜ਼ੀ ਕੀਤੀ ਅਤੇ ਭਾਰਤ ਦੇ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਅਤੇ ਕੇਐੱਲ ਰਾਹੁਲ (KL Rahul) ਨੂੰ ਜਲਦੀ ਆਊਟ ਕਰ ਦਿੱਤਾ। ਪਾਕਿਸਤਾਨ ਵੱਲੋਂ ਸ਼ਾਹੀਨ ਅਫ਼ਰੀਦੀ ਅਤੇ ਹਸਨ ਅਲੀ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ ਅਤੇ ਭਾਰਤ ਨੂੰ ਅੰਤ ਤੱਕ ਵੱਡੇ ਸਕੋਰ ਵੱਲ ਵਧਣ ਨਹੀਂ ਦਿੱਤਾ।
ਭਾਰਤੀ ਕਪਤਾਨ ਵਿਰਾਟ ਕੋਹਲੀ (Virat Kohli) ਅਤੇ ਰਿਸ਼ਭ ਪੰਤ ਨੇ ਚੌਥੀ ਵਿਕਟ ਲਈ 53 ਦੌੜਾਂ ਦੀ ਸਾਂਝੇਦਾਰੀ ਕੀਤੀ। ਇਸ ਤੋਂ ਇਲਾਵਾ ਕੋਈ ਵੀ ਬੱਲੇਬਾਜ਼ ਜ਼ਿਆਦਾ ਦੇਰ ਤੱਕ ਪਿੱਚ 'ਤੇ ਟਿਕ ਨਹੀਂ ਸਕਿਆ।
ਇਸ ਦਾ ਨਤੀਜਾ ਇਹ ਹੋਇਆ ਕਿ ਭਾਰਤ ਦਾ ਸਕੋਰ ਸਿਰਫ਼ 151 ਦੌੜਾਂ ਤੱਕ ਹੀ ਪਹੁੰਚ ਸਕਿਆ। ਇਸ ਦੇ ਨਾਲ ਹੀ ਦੌੜਾਂ ਦਾ ਪਿੱਛਾ ਕਰਨ ਉਤਰੀ ਪਾਕਿਸਤਾਨੀ ਟੀਮ ਦੇ ਰਿਜ਼ਵਾਨ ਅਤੇ ਬਾਬਰ ਆਜ਼ਮ ਨੇ ਭਾਰਤ ਨੂੰ 10 ਵਿਕਟਾਂ ਨਾਲ ਹਰਾ ਕੇ ਟੂਰਨਾਮੈਂਟ ਵਿੱਚ ਆਪਣੀ ਪਹਿਲੀ ਜਿੱਤ ਦਰਜ ਕੀਤੀ।
ਇਹ ਵੀ ਪੜ੍ਹੋ: ਵਿਰਾਟ ਦੀ ਦੀਵਾਨੀ ਹੈ PAK ਖਿਡਾਰੀ ਦੀ ਪਤਨੀ, ਭਾਰਤ ਨਾਲ ਹੈ ਖਾਸ ਰਿਸ਼ਤਾ