ਹੈਦਰਾਬਾਦ: ਇੰਡੀਅਨ ਪ੍ਰੀਮੀਅਰ ਲੀਗ 2022 ਨੂੰ ਸ਼ੁਰੂ ਹੋਏ ਤਿੰਨ ਹਫ਼ਤੇ ਤੋਂ ਵੱਧ ਦਾ ਸਮਾਂ ਹੋ ਗਿਆ ਹੈ। ਅਜਿਹੇ 'ਚ ਹੁਣ ਸਾਰੀਆਂ ਟੀਮਾਂ ਦੀਆਂ ਨਜ਼ਰਾਂ ਟਾਪ-4 'ਚ ਬਣੇ ਰਹਿਣ 'ਤੇ ਹਨ ਪਰ, ਮੁੰਬਈ ਇੰਡੀਅਨਜ਼ ਅਤੇ ਚੇਨੱਈ ਸੁਪਰ ਕਿੰਗਜ਼ ਉਹ ਚਮਤਕਾਰ ਨਹੀਂ ਕਰ ਸਕੀਆਂ ਜਿਸ ਲਈ ਇਹ ਟੀਮਾਂ ਜਾਣੀਆਂ ਜਾਂਦੀਆਂ ਹਨ।
ਹਾਰਦਿਕ ਪੰਡਯਾ ਦੀ ਗੁਜਰਾਤ ਟਾਈਟਨਸ ਆਈਪੀਐਲ ਅੰਕ ਸੂਚੀ ਵਿੱਚ ਪਹਿਲੇ ਨੰਬਰ 'ਤੇ ਹੈ। ਗੁਜਰਾਤ ਨੇ ਛੇ ਮੈਚ ਖੇਡੇ ਹਨ ਅਤੇ ਪੰਜ ਜਿੱਤੇ ਹਨ। ਨੈੱਟ ਰਨ ਰੇਟ ਦੀ ਗੱਲ ਕਰੀਏ ਤਾਂ ਗੁਜਰਾਤ ਦੀ ਨੈੱਟ ਰਨ ਰੇਟ 0.39 ਹੈ। ਇਸ ਦੇ ਨਾਲ ਹੀ ਦੂਜੇ ਨੰਬਰ 'ਤੇ ਫਾਫ ਡੁਪਲੇਸਿਸ ਦੀ ਰਾਇਲ ਚੈਲੰਜਰਜ਼ ਬੈਂਗਲੁਰੂ ਮੌਜੂਦ ਹੈ। ਬੈਂਗਲੁਰੂ ਆਖਰੀ ਮੈਚ ਜਿੱਤ ਕੇ ਦੂਜੇ ਸਥਾਨ 'ਤੇ ਪਹੁੰਚ ਗਿਆ ਹੈ। ਹੁਣ ਤੱਕ ਇਸ ਟੀਮ ਨੇ ਸੱਤ ਮੈਚ ਖੇਡੇ ਹਨ ਅਤੇ ਪੰਜ ਮੈਚ ਜਿੱਤੇ ਹਨ।
ਤੀਜੇ ਨੰਬਰ 'ਤੇ ਰਾਜਸਥਾਨ ਰਾਇਲਜ਼ ਮੌਜੂਦ ਹੈ। ਰਾਜਸਥਾਨ ਦੀ ਟੀਮ ਨੇ ਆਪਣੇ ਪ੍ਰਦਰਸ਼ਨ ਨਾਲ ਸਭ ਨੂੰ ਹੈਰਾਨ ਕਰ ਦਿੱਤਾ ਹੈ। ਸਾਲ 2008 ਤੋਂ ਬਾਅਦ ਟੀਮ ਉਸ ਲੈਅ 'ਚ ਨਜ਼ਰ ਆ ਰਹੀ ਹੈ, ਜਿਸ ਨਾਲ ਉਹ IPL 2022 ਦੀ ਬਾਦਸ਼ਾਹ ਬਣ ਸਕੇ।
ਟੀਮ ਨੇ ਛੇ ਮੈਚ ਖੇਡੇ ਹਨ ਅਤੇ ਚਾਰ ਜਿੱਤੇ ਹਨ। ਜੇਕਰ ਚੌਥੀ ਟੀਮ ਦੀ ਗੱਲ ਕਰੀਏ ਤਾਂ ਉਹ ਹੈ ਲਖਨਊ ਸੁਪਰ ਜਾਇੰਟਸ। ਟੀਮ ਨੇ ਆਪਣੀ ਖੇਡ ਨਾਲ ਟਾਪ 4 ਵਿੱਚ ਥਾਂ ਬਣਾ ਲਈ ਹੈ। ਇਸ ਟੀਮ ਨੇ ਹੁਣ ਤੱਕ ਸੱਤ ਮੈਚ ਖੇਡੇ ਹਨ, ਜਿਨ੍ਹਾਂ ਵਿੱਚ ਉਸ ਨੇ ਚਾਰ ਜਿੱਤੇ ਹਨ।
ਇਹ ਵੀ ਪੜ੍ਹੋ: ਕਪਤਾਨ ਕੇਐੱਲ ਰਾਹੁਲ 'ਤੇ ਮੈਚ ਫੀਸ ਦਾ 20 ਫੀਸਦੀ ਜੁਰਮਾਨਾ