ਅਹਿਮਦਾਬਾਦ: ਆਈਪੀਐਲ ਦੇ 14ਵੇਂ ਸੀਜ਼ਨ ਦਾ 22ਵਾਂ ਮੈਚ ਲੰਘੀ ਸ਼ਾਮ ਨੂੰ ਨਰਿੰਦਰ ਮੋਦੀ ਸਟੇਡਿਅਮ ਵਿੱਚ ਦਿੱਲੀ ਕੈਪੀਟਲ ਅਤੇ ਰਾਇਲਜ਼ ਚੈਲੇਂਜਰਸ ਬੰਗਲੋਰ ਵਿਚਾਲੇ ਖੇਡਿਆ ਗਿਆ। ਰਾਇਲਜ਼ ਚੈਲੇਂਜਰਸ ਬੰਗਲੋਰ ਨੇ ਦਿੱਲੀ ਕੈਪੀਟਲ ਨੂੰ 1 ਦੌੜ ਨਾਲ ਹਰਾ ਕੇ ਜਿੱਤ ਆਪਣੇ ਨਾਂਅ ਦਰਜ ਕੀਤੀ ਤੇ ਅੰਕ ਸੂਚੀ ਵਿੱਚ ਫਿਰ ਤੋਂ ਪਹਿਲਾਂ ਸਥਾਨ ਹਾਸਲ ਕਰ ਲਿਆ।
ਦਿੱਲੀ ਕੈਪੀਟਲ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਲਿਆ। ਪਹਿਲਾਂ ਬਲੇਬਾਜ਼ੀ ਕਰਦੇ ਹੋਏ ਆਰਸੀਬੀ ਨੇ 20 ਓਵਰ ਵਿੱਚ 5 ਵਿਕਟਾਂ ਗਵਾ ਕੇ 171 ਦੌੜਾਂ ਬਣਾਈਆਂ ਤੇ ਦਿੱਲੀ ਕੈਪੀਟਲ ਨੂੰ 172 ਦੌੜਾਂ ਦਾ ਟੀਚਾ ਦਿੱਤਾ। ਦਿੱਲੀ ਕੈਪੀਟਲ ਨੇ ਜਵਾਬੀ ਕਾਰਵਾਈ ਕਰਦੇ ਹੋਏ 20 ਓਵਰ ਵਿੱਚ 4 ਵਿਕਟਾਂ ਗਵਾ ਕੇ 170 ਦੌੜਾਂ ਬਣਾਈਆਂ। ਆਰਸੀਬੀ ਨੇ ਦਿੱਲੀ ਨੂੰ ਸਿਰਫ਼ 1 ਦੌੜ ਨਾਲ ਹਰਾਇਆ।
ਆਰਸੀਬੀ ਨੇ 6 ਮੈਚਾਂ ਵਿੱਚੋਂ ਆਪਣੀ ਪੰਜਵੀ ਜਿੱਤ ਹਾਸਲ ਕੀਤੀ ਹੈ ਜਦਕਿ ਦਿੱਲੀ ਨੂੰ 6 ਮੈਚਾਂ ਵਿੱਚੋਂ ਦੂਜੀ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਹੁਣ ਦਿੱਲੀ ਅੰਕ ਸੂਚੀ ਵਿੱਚ 3 ਸਥਾਨ ਉੱਤੇ ਖਿਸਕ ਗਈ ਹੈ।
ਆਰਸੀਬੀ ਦੇ ਦੇ ਏਬੀ ਡਿਵਿਲਿਅਰਸ ਨੇ 42 ਗੇਂਦਾ ਉੱਤੇ 3 ਚੌਕੇ ਅਤੇ 5 ਛੱਕੇ ਦੀ ਬਦਲੌਤ 75 ਦੌੜਾਂ ਦੀ ਅਜੇਤੂ ਪਾਰੀ ਖੇਡੀ। ਉਨ੍ਹਾਂ ਦੇ ਇਲਾਵਾ ਰਜਤ ਪਾਟੀਦਾਰ ਨੇ 31 ਅਤੇ ਗਲੈਨ ਮੈਕਸਵੇਲ ਨੇ 25 ਦੌੜਾਂ ਬਣਾਈਆਂ।