ਚੰਡੀਗੜ੍ਹ : ਗੁਜਰਾਤ ਟਾਇਟਨਜ਼ ਤੇ ਮੁੰਬਈ ਇੰਡੀਅਨਜ਼ ਵਿਚਾਲੇ ਆਈਪੀਐਲ ਮੁਕਾਬਲਾ ਖੇਡਿਆ ਗਿਆ ਹੈ। ਇਸ ਵਿੱਚ ਗੁਜਰਾਤ ਦੀ ਟੀਮ ਨੇ ਪਹਿਲਾਂ ਖੇਡਦਿਆਂ ਮੁੰਬਈ ਅੱਗੇ 234 ਦੌੜਾਂ ਦਾ ਟੀਚਾ ਰੱਖਿਆ। ਮੁੰਬਈ ਇੰਡੀਅਨਜ਼ ਦੀ ਟੀਮ ਨੇ ਇਸ ਟੀਚੇ ਦਾ ਪਿੱਛਾ ਕੀਤਾ ਪਰ ਮੁੰਬਈ ਦੀ ਟੀਮ ਸਿਰਫ 171 ਦੌੜਾਂ ਹੀ ਬਣਾ ਸਕੀ।
ਹੋ ਰਿਹਾ ਹੈ। ਗੁਜਰਾਤ ਟਾਈਟਨਸ ਦੀ ਪਾਰੀ ਸ਼ੁਰੂ ਸ਼ੁਭਮਨ ਗਿੱਲ ਅਤੇ ਰਿਧੀਮਾਨ ਸਾਹਾ ਗੁਜਰਾਤ ਟਾਈਟਨਜ਼ ਲਈ ਓਪਨਿੰਗ ਕਰਨ ਲਈ ਮੈਦਾਨ 'ਤੇ ਉਤਰੇ। ਮੁੰਬਈ ਇੰਡੀਅਨਜ਼ ਲਈ ਜੇਸਨ ਬੇਹਰਨਡੋਰਫ ਨੇ ਪਹਿਲਾ ਓਵਰ ਸੁੱਟਿਆ। ਗੁਜਰਾਤ ਟਾਈਟਨਜ਼ ਦਾ ਸਕੋਰ 5 ਓਵਰਾਂ (38/0) ਤੋਂ ਬਾਅਦ ਗੁਜਰਾਤ ਟਾਈਟਨਜ਼ ਨੇ ਆਪਣੀ ਸਲਾਮੀ ਜੋੜੀ ਦੁਆਰਾ ਸਥਿਰ ਸ਼ੁਰੂਆਤ ਕੀਤੀ। 5 ਓਵਰਾਂ ਦੇ ਅੰਤ 'ਤੇ ਸ਼ੁਭਮਨ ਗਿੱਲ (20) ਅਤੇ ਰਿਧੀਮਾਨ ਸਾਹਾ (18) ਦੌੜਾਂ ਬਣਾ ਕੇ ਕ੍ਰੀਜ਼ 'ਤੇ ਮੌਜੂਦ ਰਹੇ।
ਪਹਿਲਾ ਝਟਕਾ : ਗੁਜਰਾਤ ਟਾਇਟਨਜ਼ ਨੂੰ ਪਹਿਲਾ ਝਟਕਾ 7ਵੇਂ ਓਵਰ 'ਚ ਲੱਗਾ, ਮੁੰਬਈ ਇੰਡੀਅਨਜ਼ ਦੇ ਦਿੱਗਜ ਸਪਿਨਰ ਪਿਊਸ਼ ਚਾਵਲਾ ਨੇ 7ਵੇਂ ਓਵਰ ਦੀ ਤੀਜੀ ਗੇਂਦ 'ਤੇ 18 ਦੌੜਾਂ ਦੇ ਨਿੱਜੀ ਸਕੋਰ 'ਤੇ ਰਿਧੀਮਾਨ ਸਾਹਾ ਨੂੰ ਈਸ਼ਾਨ ਕਿਸ਼ਨ ਦੁਆਰਾ ਸਟੰਪ ਕਰ ਦਿੱਤਾ। ਸ਼ੁਭਮਨ ਗਿੱਲ ਨੇ ਸੀਜ਼ਨ ਦਾ ਆਪਣਾ ਤੀਜਾ ਸੈਂਕੜਾ ਜੜਿਆ, 15 ਓਵਰਾਂ ਦੇ ਬਾਅਦ ਗੁਜਰਾਤ ਟਾਇਟਨਜ਼ ਦੇ ਸਕੋਰ (166/1) ਤੋਂ ਆਪਣਾ ਤੂਫਾਨੀ ਸੈਂਕੜਾ ਪੂਰਾ ਕੀਤਾ। ਆਈਪੀਐਲ 2023 ਵਿੱਚ ਗਿੱਲ ਦਾ ਇਹ ਤੀਜਾ ਸੈਂਕੜਾ ਹੈ।
ਗੁਜਰਾਤ ਟਾਇਟਨਜ਼ 15 ਓਵਰਾਂ ਤੋਂ ਬਾਅਦ ਸਕੋਰ (166/1) ਗੁਜਰਾਤ ਟਾਇਟਨਜ਼ ਦੀ ਟੀਮ ਵੱਡੇ ਸਕੋਰ ਵੱਲ ਤੇਜ਼ੀ ਨਾਲ ਵਧ ਰਹੀ ਸੀ। 15 ਓਵਰਾਂ ਦੇ ਅੰਤ 'ਤੇ ਸ਼ੁਭਮਨ ਗਿੱਲ (117) ਅਤੇ ਸਾਈ ਸੁਦਰਸ਼ਨ (27) ਦੌੜਾਂ ਬਣਾ ਕੇ ਮੈਦਾਨ 'ਤੇ ਮੌਜੂਦ ਰਹੇ। ਗੁਜਰਾਤ ਟਾਇਟਨਜ਼ ਦੀ ਦੂਜੀ ਵਿਕਟ 17ਵੇਂ ਓਵਰ 'ਚ ਡਿੱਗੀ ਜਦੋਂ ਮੁੰਬਈ ਇੰਡੀਅਨਜ਼ ਦੇ ਨੌਜਵਾਨ ਤੇਜ਼ ਗੇਂਦਬਾਜ਼ ਆਕਾਸ਼ ਮਧਵਾਲ ਨੇ 17ਵੇਂ ਓਵਰ ਦੀ ਪੰਜਵੀਂ ਗੇਂਦ 'ਤੇ 129 ਦੌੜਾਂ ਦੇ ਨਿੱਜੀ ਸਕੋਰ 'ਤੇ ਸ਼ੁਭਮਨ ਗਿੱਲ ਨੂੰ ਟਿਮ ਡੇਵਿਡ ਹੱਥੋਂ ਕੈਚ ਕਰਵਾਇਆ।
ਇਸ ਤਰ੍ਹਾਂ 20 ਓਵਰਾਂ ਤੋਂ ਬਾਅਦ ਗੁਜਰਾਤ ਟਾਇਟਨਜ਼ ਦਾ ਸਕੋਰ (233/3) 19ਵੇਂ ਓਵਰ ਦੇ ਅੰਤ ਵਿੱਚ, ਸਾਈ ਸੁਦਰਸ਼ਨ 43 ਦੇ ਨਿੱਜੀ ਸਕੋਰ 'ਤੇ ਰਿਟਾਇਰ ਹਰਟ ਹੋ ਗਿਆ ਅਤੇ ਮੈਦਾਨ ਤੋਂ ਵਾਪਸ ਪਰਤ ਗਿਆ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਗੁਜਰਾਤ ਟਾਇਟਨਜ਼ ਨੇ ਸ਼ੁਭਮਨ ਗਿੱਲ ਦੀ 129 ਦੌੜਾਂ ਦੀ ਧਮਾਕੇਦਾਰ ਪਾਰੀ ਦੀ ਮਦਦ ਨਾਲ 233 ਦੌੜਾਂ ਬਣਾਈਆਂ। ਮੁੰਬਈ ਇੰਡੀਅਨਜ਼ ਵੱਲੋਂ ਆਕਾਸ਼ ਮਧਵਾਲ ਅਤੇ ਪੀਯੂਸ਼ ਚਾਵਲਾ ਨੇ 1-1 ਵਿਕਟ ਲਈ।
ਮੁੰਬਈ ਇੰਡੀਅਨਜ਼ ਦੀ ਪਾਰੀ : ਮੁੰਬਈ ਇੰਡੀਅਨਜ਼ ਨੇ ਪਹਿਲੇ ਓਵਰ 'ਚ ਹੀ ਵਿਕਟ ਗਵਾ ਲਈ। ਗੁਜਰਾਤ ਟਾਈਟਨਜ਼ ਦੇ ਅਨੁਭਵੀ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੇ ਪਹਿਲੇ ਓਵਰ ਦੀ ਪੰਜਵੀਂ ਗੇਂਦ 'ਤੇ 4 ਦੌੜਾਂ ਦੇ ਨਿੱਜੀ ਸਕੋਰ 'ਤੇ ਮੁੰਬਈ ਇੰਡੀਅਨਜ਼ ਦੇ ਲੈਫਟ ਆਰਮ ਇਮਪੈਕਟ ਖਿਡਾਰੀ ਨੇਹਲ ਵਢੇਰਾ ਨੂੰ ਆਊਟ ਕਰ ਦਿੱਤਾ। ਗੁਜਰਾਤ ਟਾਈਟਨਜ਼ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੇ ਤੀਜੇ ਓਵਰ ਦੀ ਦੂਜੀ ਗੇਂਦ 'ਤੇ 8 ਦੌੜਾਂ ਦੇ ਨਿੱਜੀ ਸਕੋਰ 'ਤੇ ਰੋਹਿਤ ਸ਼ਰਮਾ ਨੂੰ ਜੋਸ਼ ਲਿਟਲ ਹੱਥੋਂ ਕੈਚ ਆਊਟ ਕਰਵਾ ਦਿੱਤਾ।
- IPL 2023 Eliminator: ਲਖਨਊ ਦੀ ਹਾਰ ਤੋਂ ਬਾਅਦ ਕਰੁਣਾਲ ਪੰਡਯਾ ਦਾ ਛਲਕਿਆ ਦਰਦ, ਕਹੀ ਇਹ ਵੱਡੀ ਗੱਲ
- Akash Madhwal: ਇੰਜੀਨੀਅਰ ਆਕਾਸ਼ ਨੇ ਐਲੀਮੀਨੇਟਰ 'ਚ ਬਣਾਏ 4 ਰਿਕਾਰਡ, ਅਜਿਹਾ ਸੀ ਉਨ੍ਹਾਂ ਦਾ ਕਰੀਅਰ
- MI vs LSG 2023 IPL Playoffs : ਮੈਚ 'ਚ ਜਿੱਤ-ਹਾਰ ਦੇ ਇਹ ਸੀ ਕਾਰਨ, ਆਕਾਸ਼ ਮਧਵਾਲ ਨੇ ਕੀਤੀ ਇਸ ਦਿੱਗਜ ਦੀ ਬਰਾਬਰੀ
ਲਗਾਤਾਰ ਡਿੱਗੀਆਂ ਵਿਕਟਾਂ : ਮੁੰਬਈ ਇੰਡੀਅਨਜ਼ ਨੂੰ ਛੇਵੇਂ ਓਵਰ ਵਿੱਚ ਤੀਜਾ ਝਟਕਾ ਲੱਗਾ। ਗੁਜਰਾਤ ਟਾਈਟਨਜ਼ ਦੇ ਸਟਾਰ ਸਪਿਨਰ ਰਾਸ਼ਿਦ ਖਾਨ ਨੇ ਛੇਵੇਂ ਓਵਰ ਦੀ ਆਖਰੀ ਗੇਂਦ 'ਤੇ ਤੂਫਾਨੀ ਬੱਲੇਬਾਜ਼ੀ ਕਰ ਰਹੇ ਤਿਲਕ ਵਰਮਾ ਨੂੰ 43 ਦੌੜਾਂ ਦੇ ਨਿੱਜੀ ਸਕੋਰ 'ਤੇ ਕਲੀਨ ਬੋਲਡ ਕਰ ਦਿੱਤਾ। 14ਵੇਂ ਓਵਰ ਵਿੱਚ ਮੁੰਬਈ ਇੰਡੀਅਨਜ਼ ਦੀ ਪੰਜਵੀਂ ਵਿਕਟ ਡਿੱਗੀ। 15ਵੇਂ ਓਵਰ ਵਿੱਚ ਮੁੰਬਈ ਦੀ ਛੇਵੀਂ ਵਿਕਟ ਡਿੱਗੀ। 15ਵੇਂ ਓਵਰ ਦੀ ਤੀਜੀ ਗੇਂਦ ਉੱਤੇ 7ਵਾਂ ਖਿਡਾਰੀ ਵੀ ਪਵੇਲੀਅਨ ਪਰਤ ਗਿਆ। ਇਸੇ ਤਰ੍ਹਾਂ 16ਵੇਂ ਓਵਰ ਦੀ ਪਹਿਲੀਂ ਗੇਂਦ ਉੱਤੇ 8ਵੀਂ ਵਿਕਟ ਡਿੱਗੀ। ਇਸ ਤੋਂ ਬਾਅਦ ਇਸੇ ਓਵਰ ਵਿੱਚ 9ਵਾਂ ਖਿਡਾਰੀ ਵੀ ਆਊਟ ਹੋ ਗਿਆ। 18 ਓਵਰਾਂ ਤੋਂ ਬਾਅਦ ਮੁੰਬਈ ਦਾ ਸਕੋਰ 171 ਸੀ ਅਤੇ 18ਵੇਂ ਓਵਰ ਦੀ ਦੂਜੀ ਗੇਂਦ ਉੱਤੇ ਸਾਰੀ ਟੀਮ ਆਊਟ ਹੋ ਗਈ।