ਗੁਹਾਟੀ: IPL 2023 ਦਾ 11ਵਾਂ ਮੈਚ ਕਪਤਾਨ ਸੰਜੂ ਸੈਮਸਨ ਦੀ ਰਾਜਸਥਾਨ ਰਾਇਲਜ਼ ਦੇ ਨਾਮ ਹੋ ਗਿਆ ਹੈ। ਇਸ ਮੈਚ ਵਿੱਚ ਰਾਜਸਥਾਨ ਨੇ ਦਿੱਲੀ ਕੈਪੀਟਲਜ਼ ਨੂੰ 57 ਦੌੜਾਂ ਨਾਲ ਹਰਾਇਆ ਹੈ। ਇਸ ਜਿੱਤ ਤੋਂ ਬਾਅਦ ਰਾਜਸਥਾਨ ਦੀ ਟੀਮ ਅੰਕ ਸੂਚੀ ਵਿਚ ਸਿਖਰ 'ਤੇ ਪਹੁੰਚ ਗਈ ਹੈ। ਰਾਜਸਥਾਨ ਦੀ ਜਿੱਤ ਦੇ ਹੀਰੋ ਰਹੇ ਜੋਸ ਬਟਲਰ ਨੇ 51 ਗੇਂਦਾਂ ਵਿੱਚ 79 ਦੌੜਾਂ ਅਤੇ ਯਸ਼ਸਵੀ ਜੈਸਵਾਲ ਨੇ 31 ਗੇਂਦਾਂ ਵਿੱਚ 60 ਦੌੜਾਂ ਬਣਾਈਆਂ। ਇਸ ਤੋਂ ਬਾਅਦ ਸ਼ਿਮਰੋਨ ਹੇਟਮਾਇਰ 21 ਗੇਂਦਾਂ 'ਚ 39 ਦੌੜਾਂ ਬਣਾ ਕੇ ਅਜੇਤੂ ਰਹੇ। ਇਸ ਦੇ ਨਾਲ ਹੀ ਟ੍ਰੇਂਟ ਬੋਲਟ ਅਤੇ ਯੁਜਵੇਂਦਰ ਚਾਹਲ ਨੇ ਸ਼ਾਨਦਾਰ ਗੇਂਦਬਾਜ਼ੀ ਦਾ ਪ੍ਰਦਰਸ਼ਨ ਕਰਦੇ ਹੋਏ 3-3 ਵਿਕਟਾਂ ਲਈਆਂ।
ਇਨ੍ਹਾਂ ਤੋਂ ਇਲਾਵਾ ਰਵੀਚੰਦਰਨ ਅਸ਼ਵਿਨ ਨੇ 2 ਅਤੇ ਸੰਦੀਪ ਸ਼ਰਮਾ ਨੇ ਇਕ ਵਿਕਟ ਲਈ ਹੈ। ਦਿੱਲੀ ਨੂੰ ਇਸ ਲੀਗ ਵਿੱਚ ਆਪਣੇ ਤੀਜੇ ਮੈਚ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। ਦਿੱਲੀ ਨੇ ਟਾਸ ਜਿੱਤ ਕੇ ਪਹਿਲਾਂ ਫੀਲਡਿੰਗ ਕੀਤੀ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਰਾਜਸਥਾਨ ਨੇ 4 ਵਿਕਟਾਂ ਦੇ ਨੁਕਸਾਨ 'ਤੇ 199 ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਆਪਣੇ ਟੀਚੇ ਨੂੰ ਪੂਰਾ ਕਰਨ ਲਈ ਉਤਰੀ ਦਿੱਲੀ ਦੀ ਟੀਮ 9 ਵਿਕਟਾਂ ਗੁਆ ਕੇ 142 ਦੌੜਾਂ 'ਤੇ ਸਿਮਟ ਗਈ।
-
First win of the season at home 🙌🏻@rajasthanroyals register a comprehensive 57-run victory in Guwahati 👏🏻👏🏻
— IndianPremierLeague (@IPL) April 8, 2023 " class="align-text-top noRightClick twitterSection" data="
Scorecard ▶️ https://t.co/FLjLINwRJC#TATAIPL | #RRvDC pic.twitter.com/BBxb8g94TF
">First win of the season at home 🙌🏻@rajasthanroyals register a comprehensive 57-run victory in Guwahati 👏🏻👏🏻
— IndianPremierLeague (@IPL) April 8, 2023
Scorecard ▶️ https://t.co/FLjLINwRJC#TATAIPL | #RRvDC pic.twitter.com/BBxb8g94TFFirst win of the season at home 🙌🏻@rajasthanroyals register a comprehensive 57-run victory in Guwahati 👏🏻👏🏻
— IndianPremierLeague (@IPL) April 8, 2023
Scorecard ▶️ https://t.co/FLjLINwRJC#TATAIPL | #RRvDC pic.twitter.com/BBxb8g94TF
ਟੌਸ ਜਿੱਤ ਕੇ ਰਾਜਸਥਾਨ ਨੇ ਚੁਣੀ ਬੱਲੇਬਾਜ਼ੀ : ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਰਾਜਸਥਾਨ ਰਾਇਲਜ਼ ਦੀ ਟੀਮ ਨੇ ਨਿਰਧਾਰਤ 20 ਓਵਰਾਂ ਵਿੱਚ 4 ਵਿਕਟਾਂ ਗੁਆ ਕੇ 199 ਦੌੜਾਂ ਬਣਾਈਆਂ। ਰਾਜਸਥਾਨ ਰਾਇਲਜ਼ ਵੱਲੋਂ ਜੋਸ ਬਟਲਰ ਨੇ ਸਭ ਤੋਂ ਵੱਧ 79 ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਯਸ਼ਸਵੀ ਜੈਸਵਾਲ ਨੇ ਵੀ 31 ਗੇਂਦਾਂ ਵਿੱਚ 60 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ। ਹੇਟਮਾਇਰ 21 ਗੇਂਦਾਂ ਵਿੱਚ 39 ਦੌੜਾਂ ਬਣਾ ਕੇ ਅਜੇਤੂ ਰਿਹਾ। ਇਨ੍ਹਾਂ ਤਿੰਨਾਂ ਬੱਲੇਬਾਜ਼ਾਂ ਦੇ ਦਮ 'ਤੇ ਰਾਜਸਥਾਨ ਰਾਇਲਜ਼ ਨੇ ਦਿੱਲੀ ਕੈਪੀਟਲਜ਼ ਨੂੰ 200 ਦੌੜਾਂ ਦਾ ਟੀਚਾ ਦਿੱਤਾ।
ਇਹ ਵੀ ਪੜ੍ਹੋ : IPL 2023 : RCB ਨੇ ਰਜਤ ਪਾਟੀਦਾਰ ਅਤੇ ਰੀਸ ਟੌਪਲੇ ਦੇ ਰਿਪਲੈਂਸਮੈਂਟ ਦੀ ਕੀਤੀ ਘੋਸ਼ਣਾ, ਇਸ ਆਲਰਾਊਂਡਰ ਦੀ ਹੋਵੇਗੀ ਐਂਟੀ ਪ੍ਰਵੇਸ਼
ਰਾਜਸਥਾਨ ਰਾਇਲਜ਼ ਪਲੇਇੰਗ-11 ਜੋਸ ਬਟਲਰ, ਯਸ਼ਸਵੀ ਜੈਸਵਾਲ, ਸੰਜੂ ਸੈਮਸਨ (ਕਪਤਾਨ/ਵਿਕਟਕੀਪਰ), ਰਿਆਨ ਪਰਾਗ, ਸ਼ਿਮਰੋਨ ਹੇਟਮਾਇਰ, ਧਰੁਵ ਜੁਰੇਲ, ਰਵੀਚੰਦਰਨ ਅਸ਼ਵਿਨ, ਜੇਸਨ ਹੋਲਡਰ, ਟ੍ਰੇਂਟ ਬੋਲਟ, ਸੰਦੀਪ ਸ਼ਰਮਾ, ਯੁਜਵੇਂਦਰ ਚਾਹਲ।
ਦਿੱਲੀ ਕੈਪੀਟਲਜ਼ ਪਲੇਇੰਗ-11 ਡੇਵਿਡ ਵਾਰਨਰ (ਕਪਤਾਨ), ਮਨੀਸ਼ ਪਾਂਡੇ, ਰਿਲੇ ਰੋਸੋ, ਰੋਵਮੈਨ ਪਾਵੇਲ, ਲਲਿਤ ਯਾਦਵ, ਅਕਸ਼ਰ ਪਟੇਲ, ਅਭਿਸ਼ੇਕ ਪੋਰੇਲ (ਵਿਕਟਕੀਪਰ), ਐਰਿਕ ਨੋਰਜੇ, ਖਲੀਲ ਅਹਿਮਦ, ਕੁਲਦੀਪ ਯਾਦਵ, ਮੁਕੇਸ਼ ਕੁਮਾਰ।