ਨਵੀਂ ਦਿੱਲੀ: ਆਈਪੀਐਲ ਦੇ 14ਵੇਂ ਸੀਜ਼ਨ ਦਾ 23ਵਾਂ ਮੈਚ ਲੰਘੀ ਸ਼ਾਮ ਨੂੰ ਅਰੁਣ ਜੇਠਲੀ ਸਟੇਡਿਅਮ ਵਿੱਚ ਚੇਨਈ ਸੁਪਰਕਿੰਗਜ਼ ਅਤੇ ਸਨਰਾਈਜ਼ ਹੈਦਰਾਬਾਦ ਵਿਚਾਲੇ ਖੇਡਿਆ ਗਿਆ। ਇਹ ਮੈਚ ਚੇਨਈ ਸੁਪਰਕਿੰਗਜ਼ ਨੇ 7 ਵਿਕਟਾਂ ਨਾਲ ਜਿੱਤਿਆ ਹੈ। ਚੇਨਈ ਸੁਪਰਕਿੰਗਜ਼ ਦੀ 6 ਮੈਚਾਂ ਵਿੱਚ ਇਹ 5ਵੀਂ ਜਿੱਤ ਹੈ ਅਤੇ ਟੀਮ 10 ਅੰਕ ਨਾਲ ਟਾਪ ਉੱਤੇ ਹੈ।
ਸਨਰਾਈਜ਼ ਹੈਦਰਾਬਾਦ ਨੇ ਟਾਸ ਜਿੱਤ ਕੇ ਪਹਿਲਾਂ ਬਲੇਬਾਜ਼ੀ ਕਰਦੇ ਹੋਏ 20 ਓਵਰ ਵਿੱਚ 3 ਵਿਕਟਾਂ ਉੱਤੇ 171 ਦੌੜਾਂ ਬਣਾਈਆਂ ਤੇ ਚੇਨਈ ਸੁਪਰਕਿੰਗਜ਼ ਨੂੰ 172 ਦੌੜਾਂ ਦਾ ਟੀਚਾ ਦਿੱਤਾ। ਚੇਨਈ ਸੁਪਰ ਕਿੰਗਜ਼ ਨੇ ਜਵਾਬੀ ਕਾਰਵਾਈ ਕਰਦੇ ਹੋਏ 18.2 ਓਵਰ ਵਿੱਚ 3 ਵਿਕਟਾਂ ਗਵਾ ਕੇ 173 ਦੌੜਾਂ ਬਣਾਈਆਂ ਤੇ ਜਿੱਤ ਆਪਣੇ ਨਾਂਅ ਕੀਤੀ।
ਹੈਦਰਾਬਾਦ ਦੇ ਕਪਤਾਨ ਡੇਵਿਡ ਵਾਰਨਰ ਨੇ 55 ਗੇਂਦਾਂ ਉੱਤੇ 3 ਚੌਕੇ ਅਤੇ 2 ਛੱਕੇ ਦੀ ਬਦੌਲਤ 57 ਦੌੜਾਂ ਅਤੇ ਮਨੀਸ਼ ਪਾਂਡੇ ਨੇ 46 ਗੇਂਦਾਂ ਉੱਤੇ 5 ਚੌਕੇ ਅਤੇ 1 ਛੱਕੇ ਦੀ ਬਦਲੌਤ 61 ਦੌੜਾਂ ਦੀ ਪਾਰੀ ਖੇਡੀ। ਦੋਨਾਂ ਬੱਲੇਬਾਜ਼ਾਂ ਨੇ ਦੂਜੀ ਵਿਕਟ ਦੇ ਲਈ 87 ਗੇਦਾਂ ਉੱਤੇ 106 ਦੌੜਾਂ ਦੀ ਸਾਂਝੇਦਾਰੀ ਕੀਤੀ। ਇਸ ਤੋਂ ਇਲਾਵਾ ਕੇਨ ਵਿਲਿਅਮਸਨ ਨੇ ਅਜੇਤੂ 26 ਅਤੇ ਕੇਦਾਰ ਜਾਦਵ ਨੇ ਅਜੇਤੂ 12 ਦੌੜਾਂ ਬਣਾਈਆਂ।
ਸੁਪਰਕਿੰਗਜ਼ ਨੂੰ ਡੂ ਪਲੇਸਿਸ ਅਤੇ ਗਾਇਕਵਾੜ ਦੀ ਜੋੜੀ ਨੇ ਤੂਫਾਨੀ ਸ਼ੁਰੂਆਤ ਦਿਵਾਈ। ਸੁਪਰ ਕਿੰਗਜ਼ ਦੀ ਟੀਮ ਪਾਵਰ ਪਲੇਅ ਵਿੱਚ ਬਿਨ੍ਹਾਂ ਵਿਕਟ ਗਵਾਏ 50 ਦੌੜਾਂ ਬਣਾਉਣ ਵਿੱਚ ਸਫਲ ਰਹੀ। ਡੂ ਪਲੇਸਿਸ ਨੇ 32 ਗੇਂਦਾ ਵਿੱਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ ਅਤੇ 11 ਵੇਂ ਓਵਰ ਵਿੱਚ ਟੀਮ ਦਾ ਸਕੋਰ 100 ਦੌੜਾਂ ਦੇ ਪਾਰ ਪਹੁੰਚਿਆ। ਗਾਇਕਵਾੜ ਨੇ 36 ਗੇਂਦਾ ਉੱਤੇ ਆਪਣਾ ਅਰਧ ਸੈਕੜਾਂ ਪੂਰਾ ਕੀਤਾ।