ETV Bharat / sports

ਆਉਣ ਵਾਲੇ ਸਮੇਂ ਵਿੱਚ ਬਿਹਤਰ ਕਪਤਾਨ ਸਾਬਤ ਹੋਣਗੇ ਕੇਐਲ ਰਾਹੁਲ: ਨੇਸ ਵਾਡੀਆ - IPL 2020

ਕਿੰਗਜ਼ ਇਲੈਵਨ ਪੰਜਾਬ ਟੀਮ ਦੇ ਸਹਿ ਮਾਲਕ ਨੇਸ ਵਾਡੀਆ ਨੇ ਟੀਮ ਦੇ ਕਪਤਾਨ ਕੇਐੱਲ ਰਾਹੁਲ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਕਿਹਾ ਕਿ ਉਹ ਪਾਰੀ ਦੀ ਸ਼ੁਰੂਆਤ ਕਰ ਸਕਦੇ ਹਨ, ਉਹ ਚੌਥੇ ਨੰਬਰ 'ਤੇ ਬੱਲੇਬਾਜ਼ੀ ਕਰ ਸਕਦੇ ਹਨ ਅਤੇ ਉਹ ਛੇਵੇਂ ਨੰਬਰ 'ਤੇ ਵੀ ਖੇਡ ਸਕਦੇ ਹਨ।

ness-wadia-praise-kxip-skipper-kl-rahul
ਆਉਣ ਵਾਲੇ ਸਮੇਂ ਵਿੱਚ ਬਿਹਤਰ ਕਪਤਾਨ ਸਾਬਤ ਹੋਣਗੇ ਰਾਹੁਲ: ਨੇਸ ਵਾਡੀਆ
author img

By

Published : Sep 28, 2020, 8:55 PM IST

ਹੈਦਰਾਬਾਦ: ਕਿੰਗਜ਼ ਇਲੈਵਨ ਪੰਜਾਬ ਟੀਮ ਦੇ ਸਹਿ ਮਾਲਕ ਨੇਸ ਵਾਡੀਆ ਨੇ ਟੀਮ ਦੇ ਕਪਤਾਨ ਕੇਐੱਲ ਰਾਹੁਲ ਦੀ ਸ਼ਲਾਘਾ ਕੀਤੀ ਹੈ। ਨੇਸ ਵਾਡੀਆ ਨੇ ਕਿਹਾ ਕਿ ਰਾਹੁਲ ਇੱਕ ਆਲਰਾਊਂਡਰ ਖਿਡਾਰੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਉਹ ਇੱਕ ਬਿਹਤਰ ਕਪਤਾਨ ਸਾਬਤ ਹੋਣਗੇ। ਲੋਕੇਸ਼ ਰਾਹੁਲ ਪਹਿਲੀ ਵਾਰ ਆਈਪੀਐਲ ਵਿੱਚ ਕਪਤਾਨੀ ਕਰ ਰਹੇ ਹਨ ਅਤੇ ਹੁਣ ਤੱਕ ਉਨ੍ਹਾਂ ਨੇ ਆਪਣੇ ਪ੍ਰਦਰਸ਼ਨ ਨਾਲ ਸਾਰਿਆਂ ਨੂੰ ਪ੍ਰਭਾਵਤ ਕੀਤਾ ਹੈ।

ਕ੍ਰਿਕਟ ਦੇ ਗਲਿਆਰੇ ਵਿੱਚ ਵੀ ਉਨ੍ਹਾਂ ਦੀ ਕਪਤਾਨੀ ਦੀ ਸ਼ਲਾਘਾ ਹੋ ਰਹੀ ਹੈ। ਜੇਕਰ ਅਸੀਂ ਰਾਹੁਲ ਦੀ ਬੱਲੇਬਾਜ਼ੀ ਦੀ ਗੱਲ ਕਰੀਏ ਤਾਂ ਉਸ ਦਾ ਵੀ ਕੋਈ ਜਵਾਬ ਨਹੀਂ ਹੈ। ਆਈਪੀਐਲ -13 ਦੌਰਾਨ ਰਾਹੁਲ ਬੇਹੱਦ ਹੀ ਚੰਗੀ ਫ਼ਾਰਮ ਵਿੱਚ ਦਿਖਾਈ ਦੇ ਰਹੇ ਹਨ।

kxip
ਕਿੰਗਜ਼ ਇਲੈਵਨ ਪੰਜਾਬ

ਰਾਹੁਲ ਨੇ ਹੁਣ ਤੱਕ ਖੇਡੇ ਗਏ ਤਿੰਨ ਮੈਚਾਂ ਵਿੱਚ 222 ਦੌੜਾਂ ਬਣਾਈਆਂ ਹਨ, ਜਿਸ ਵਿੱਚ ਇੱਕ ਸ਼ਾਨਦਾਰ ਸੈਂਕੜਾ ਸ਼ਾਮਲ ਹੈ। ਉਹ ਇਸ ਸਮੇਂ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ਾਂ ਦੀ ਸੂਚੀ ਵਿੱਚ ਸਭ ਤੋਂ ਉੱਪਰ ਹੈ ਅਤੇ ਉਨ੍ਹਾਂ ਕੋਲ ਓਰੇਂਜ ਕੈਪ ਵੀ ਹੈ।

ਇੱਕ ਵੈੱਬਸਾਈਟ ਨਾਲ ਗੱਲਬਾਤ ਕਰਦਿਆਂ ਨੇਸ ਵਾਡੀਆ ਨੇ ਕਿਹਾ, “ਜਿਵੇਂ ਕਿ ਤੁਹਾਨੂੰ ਯਾਦ ਹੈ, ਅਸੀਂ ਨਿਲਾਮੀ ਵਿੱਚ ਰਾਹੁਲ ਲਈ ਵਧੇਰ ਮਜ਼ਬੂਤ ਸਨ। ਮੈਨੂੰ ਇਸ ਸਮੇਂ ਭਾਰਤੀ ਕ੍ਰਿਕਟ ਵਿੱਚ ਇਨ੍ਹਾਂ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲਾ ਖਿਡਾਰੀ ਦਿਖਾਓ। ਉਹ ਪਾਰੀ ਦੀ ਸ਼ੁਰੂਆਤ ਕਰ ਸਕਦੇ ਹਨ, ਉਹ ਚੌਥੇ ਨੰਬਰ 'ਤੇ ਬੱਲੇਬਾਜ਼ੀ ਕਰ ਸਕਦੇ ਹਨ ਅਤੇ ਉਹ ਛੇਵੇਂ ਨੰਬਰ 'ਤੇ ਵੀ ਖੇਡ ਸਕਦੇ ਹਨ। ”

ਉਨ੍ਹਾਂ ਕਿਹਾ, "ਮੈਂ ਵਿਰਾਟ (ਕੋਹਲੀ) ਨੂੰ ਵੇਖਿਆ ਹੈ, ਜੋ ਕਪਤਾਨ ਵਾਂਗ ਸੋਚਦਾ ਹੈ ਅਤੇ ਜਦੋਂ ਤੁਸੀਂ ਖੁਦ ਵਿਕਟਕੀਪਰ ਹੁੰਦੇ ਹੋ, ਤਾਂ ਤੁਸੀਂ ਵੀ ਆਪਣੇ ਆਪ ਨੂੰ ਵਧੇਰਾ ਸੋਚਦੇ ਹੋ, ਤਾਂ ਇਹ ਹੈਰਾਨੀ ਵਾਲੀ ਗੱਲ ਹੋਵੇਗੀ।"

ਕੇ. ਐੱਲ. ਰਾਹੁਲ ਦੇ ਨਾਲ ਵਾਡੀਆ ਪੰਜਾਬ ਦੇ ਮੁੱਖ ਕੋਚ ਅਨਿਲ ਕੁੰਬਲੇ ਦੀ ਸ਼ਲਾਘਾ ਕਰਦੇ ਵੀ ਦਿਖਾਈ ਦਿੱਤੇ। ਨੇਸ ਨੇ ਕੁੰਬਲੇ ਬਾਰੇ ਕਿਹਾ, "ਅਨਿਲ ਕੁੰਬਲੇ ਦਾ ਮੁੱਖ ਕੋਚ ਬਣਨਾ ਟੀਮ ਲਈ ਵਧੀਆ ਹੈ।"

ਵਾਡੀਆ ਨੇ ਕਿਹਾ, "ਮੈਂ ਸੋਚਦਾ ਹਾਂ ਕਿ ਅਨਿਲ ਕੁੰਬਲੇ ਵੱਜੋਂ ਸਾਡੇ ਕੋਲ ਇੱਕ ਬਹੁਤ ਹੀ ਸੰਤੁਲਿਤ ਨਿਰਦੇਸ਼ਕ ਅਤੇ ਕੋਚ ਨਾਲ ਇੱਕ ਬਹੁਤ ਵਧੀਆ ਸੰਤੁਲਿਤ ਟੀਮ ਮਿਲੀ ਹੈ। ਉਨ੍ਹਾਂ ਦਾ ਤਜਰਬਾ, ਉਨ੍ਹਾਂ ਦਾ ਸਤਿਕਾਰ, ਉਨ੍ਹਾਂ ਦੀ ਹੁਸ਼ਿਆਰੀ ਕਾਫ਼ੀ ਹੈ।"

ਦੱਸ ਦੱਈਏ ਕਿ ਪੰਜਾਬ ਨੇ ਹੁਣ ਤੱਕ ਤਿੰਨ ਮੈਚ ਖੇਡੇ ਹਨ ਅਤੇ ਇਸ ਸਮੇਂ ਦੌਰਾਨ ਟੀਮ ਨੇ ਇੱਕ ਵਿੱਚ ਜਿੱਤ ਦਰਜ ਕੀਤੀ ਹੈ ਜਦਕਿ ਦੋ ਵਿੱਚ ਹਾਰ ਮਿਲੀ ਹੈ। ਟੀਮ ਆਪਣਾ ਚੌਥਾ ਮੈਚ 1 ਸਤੰਬਰ ਨੂੰ ਮੁੰਬਈ ਇੰਡੀਅਨਜ਼ ਖ਼ਿਲਾਫ਼ ਖੇਡਦਿਆਂ ਨਜ਼ਰ ਆਵੇਗੀ।

ETV Bharat Logo

Copyright © 2025 Ushodaya Enterprises Pvt. Ltd., All Rights Reserved.