ETV Bharat / sports

KKR VS SRH: ਸੁਪਰ ਓਵਰ 'ਚ ਹੈਦਰਾਬਾਦ ਨੇ ਗਵਾਇਆ ਮੈਚ

ਆਈਪੀਐਲ 13 ਦੇ 35ਵੇਂ ਮੈਚ 'ਚ ਕੋਲਕਾਤਾ ਨੇ ਹੈਦਰਾਬਾਦ ਅੱਗੇ 164 ਦੌੜਾਂ ਦਾ ਟੀਚਾ ਰੱਖਿਆ ਸੀ। ਇਸ ਦੇ ਜਵਾਬ ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਦੀ ਟੀਮ ਨਿਰਧਾਰਤ 20 ਓਵਰਾਂ ਵਿੱਚ ਸਿਰਫ 163/6 ਦੌੜਾਂ ਹੀ ਬਣਾ ਸਕੀ। ਇਸ ਤੋਂ ਬਾਅਦ ਸੁਪਰ ਓਵਰ ਵਿੱਚ 2 ਵਿਕਟਾਂ ਗੁਆ ਕੇ 2 ਦੌੜਾਂ ਹੀ ਬਣਾ ਸਕੇ।

author img

By

Published : Oct 18, 2020, 8:43 PM IST

KKR VS SRH
KKR VS SRH

ਅਬੂ ਧਾਬੀ: ਕੋਲਕਾਤਾ ਨਾਈਟ ਰਾਈਡਰਜ਼ ਤੇ ਸਨਰਾਈਜ਼ਰਸ ਹੈਦਰਾਬਾਦ ਵਿਚਾਲੇ ਖੇਡਿਆ ਗਿਆ ਮੈਚ ਕੋਲਕਾਤਾ ਦੀ ਟੀਮ ਨੇ ਸੁਪਰ ਓਵਰ 'ਚ ਜਿੱਤ ਲਿਆ ਹੈ। ਆਈਪੀਐਲ -13 ਦੇ 35ਵੇਂ ਮੈਚ 'ਚ ਕੋਲਕਾਤਾ ਨੇ ਹੈਦਰਾਬਾਦ ਅੱਗੇ 164 ਦੌੜਾਂ ਦਾ ਟੀਚਾ ਰੱਖਿਆ ਸੀ। ਇਸ ਦੇ ਜਵਾਬ ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਦੀ ਟੀਮ ਨਿਰਧਾਰਤ 20 ਓਵਰਾਂ ਵਿੱਚ ਸਿਰਫ 163/6 ਦੌੜਾਂ ਹੀ ਬਣਾ ਸਕੀ। ਇਸ ਤੋਂ ਬਾਅਦ ਸੁਪਰ ਓਵਰ ਵਿੱਚ 2 ਵਿਕਟਾਂ ਗੁਆ ਕੇ 2 ਦੌੜਾਂ ਹੀ ਬਣਾ ਸਕੇ। ਕੋਲਕਾਤਾ ਨੇ ਇਹ ਮੈਚ ਬਿਨ੍ਹਾਂ ਵਿਕਟ ਗਵਾਏ ਤਿੰਨ ਦੌੜਾਂ ਬਣਾ ਕੇ ਜਿੱਤ ਲਿਆ।

ਕੋਲਕਾਤਾ ਨਾਈਟ ਰਾਈਡਰਜ਼ ਵੱਲੋਂ ਦਿੱਤੇ ਗਏ 164 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਲਈ ਸਨਰਾਈਜ਼ਰਸ ਹੈਦਰਾਬਾਦ ਨੇ ਚੰਗੀ ਸ਼ੁਰੂਆਤ ਕੀਤੀ। ਜਾਨੀ ਬੇਅਰਸਟੋ ਅਤੇ ਕੇਨ ਵਿਲੀਅਮਸਨ ਨੇ ਪਹਿਲੇ ਵਿਕਟ ਲਈ 58 ਦੌੜਾਂ ਦੀ ਸਾਂਝੇਦਾਰੀ ਕੀਤੀ। ਬੇਅਰਸਟੋ ਨੇ 36 ਦੌੜਾਂ ਅਤੇ ਕੇਨ ਨੇ 29 ਦੌੜਾਂ ਬਣਾਈਆਂ।

ਪ੍ਰੀਅਮ ਗਰਗ 4 ਦੌੜਾਂ ਬਣਾ ਕੇ ਆਉਟ ਹੋਏ। ਮਨੀਸ਼ ਪਾਂਡੇ 6 ਅਤੇ ਵਿਜੇ ਸ਼ੰਕਰ 7 ਦੌੜਾਂ 'ਤੇ ਆਉਟ ਹੋ ਗਏ। ਟਾਸ ਹਾਰਨ ਤੋਂ ਬਾਅਦ ਕੋਲਕਾਤਾ ਪਹਿਲਾਂ ਬੱਲੇਬਾਜ਼ੀ ਕਰਨ ਪਹੁੰਚੀ, ਇਸ ਮੌਕੇ ਸ਼ੁਭਮਨ ਗਿੱਲ (36) ਅਤੇ ਰਾਹੁਲ ਤ੍ਰਿਪਾਠੀ (23) ਨੇ ਪਹਿਲੇ ਵਿਕਟ ਲਈ 48 ਦੌੜਾਂ ਦੀ ਸਾਂਝੇਦਾਰੀ ਕਰਦਿਆਂ ਚੰਗੀ ਸ਼ੁਰੂਆਤ ਦਿੱਤੀ।

ਤ੍ਰਿਪਾਠੀ ਨੂੰ ਨਟਰਾਜਨ ਨੇ ਆਉਟ ਕੀਤਾ ਜਦਕਿ ਗਿੱਲ ਨੂੰ ਰਾਸ਼ਿਦ ਖਾਨ ਨੇ ਆਉਟ ਕੀਤਾ। ਗਿੱਲ ਨੇ 37 ਗੇਂਦਾਂ ਵਿੱਚ ਪੰਜ ਚੌਕੇ ਅਤੇ ਤ੍ਰਿਪਾਠੀ ਨੇ 16 ਗੇਂਦਾਂ ਵਿੱਚ ਦੋ ਚੌਕੇ ਅਤੇ ਇੱਕ ਛੱਕਾ ਮਾਰਿਆ। ਇਸ ਤੋਂ ਬਾਅਦ ਹਾਲਾਂਕਿ, ਨਿਤੀਸ਼ ਰਾਣਾ ਅਤੇ ਆਂਦਰੇ ਰਸਲ ਕੁਝ ਖਾਸ ਨਹੀਂ ਕਰ ਸਕੇ। ਰਾਣਾ ਨੇ 20 ਗੇਂਦਾਂ ਵਿੱਚ 29 ਅਤੇ ਰਸੇਲ ਨੇ 9 ਦੌੜਾਂ ਬਣਾਈਆਂ।

ETV Bharat Logo

Copyright © 2024 Ushodaya Enterprises Pvt. Ltd., All Rights Reserved.