ਦੁਬਈ: ਸਾਬਕਾ ਭਾਰਤੀ ਸਲਾਮੀ ਬੱਲੇਬਾਜ਼ ਗੌਤਮ ਗੰਭੀਰ ਦਾ ਮੰਨਣਾ ਹੈ ਕਿ ਜੇਕਰ ਰੋਹਿਤ ਸ਼ਰਮਾ ਨੂੰ ਆਉਣ ਵਾਲੇ ਦਿਨਾਂ ਵਿੱਚ ਭਾਰਤੀ ਕ੍ਰਿਕਟ ਟੀਮ ਦਾ ਸੀਮਤ ਓਵਰਾਂ ਦਾ ਕਪਤਾਨ ਨਹੀਂ ਬਣਾਇਆ ਗਿਆ ਤਾਂ ਇਹ ਸ਼ਰਮਨਾਕ ਹੋਵੇਗਾ ਅਤੇ ਇਹ ਭਾਰਤੀ ਕ੍ਰਿਕਟ ਦੇ ਨੁਕਸਾਨ ਦਾ ਕਾਰਨ ਬਣੇਗਾ। ਰੋਹਿਤ ਦੀ ਕਪਤਾਨੀ ਹੇਠ ਮੁੰਬਈ ਇੰਡੀਅਨਜ਼ ਨੇ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) -13 ਦੇ ਫਾਈਨਲ ਵਿੱਚ ਮੰਗਲਵਾਰ ਨੂੰ ਦਿੱਲੀ ਕੈਪੀਟਲ ਨੂੰ ਪੰਜ ਵਿਕਟਾਂ ਨਾਲ ਹਰਾ ਕੇ ਪੰਜਵੀਂ ਵਾਰ ਖਿਤਾਬ ਆਪਣੇ ਨਾਮ ਕੀਤਾ।
-
🖐🏼 out of 🖐🏼 @IPL finals in the #MI Blue & Gold for RO 4️⃣5️⃣ 🏆💙#OneFamily #MumbaiIndians #MIChampion5 #Believe🖐🏼 @ImRo45 pic.twitter.com/1xU6y96IPe
— Mumbai Indians (@mipaltan) November 11, 2020 " class="align-text-top noRightClick twitterSection" data="
">🖐🏼 out of 🖐🏼 @IPL finals in the #MI Blue & Gold for RO 4️⃣5️⃣ 🏆💙#OneFamily #MumbaiIndians #MIChampion5 #Believe🖐🏼 @ImRo45 pic.twitter.com/1xU6y96IPe
— Mumbai Indians (@mipaltan) November 11, 2020🖐🏼 out of 🖐🏼 @IPL finals in the #MI Blue & Gold for RO 4️⃣5️⃣ 🏆💙#OneFamily #MumbaiIndians #MIChampion5 #Believe🖐🏼 @ImRo45 pic.twitter.com/1xU6y96IPe
— Mumbai Indians (@mipaltan) November 11, 2020
ਇੱਕ ਵੈਬਸਾਈਟ ਨਾਲ ਗੱਲਬਾਤ ਕਰਦਿਆਂ ਗੰਭੀਰ ਨੇ ਕਿਹਾ,"ਜੇ ਰੋਹਿਤ ਸ਼ਰਮਾ ਭਾਰਤ ਦਾ ਕਪਤਾਨ ਨਹੀਂ ਬਣਦਾ ਤਾਂ ਇਹ ਭਾਰਤ ਦਾ ਨੁਕਸਾਨ ਹੋਵੇਗਾ, ਨਾ ਕਿ ਰੋਹਿਤ ਦਾ।"
-
The only team and the captain to win 5⃣ IPL titles 🔝👌
— IndianPremierLeague (@IPL) November 10, 2020 " class="align-text-top noRightClick twitterSection" data="
Congratulations to @mipaltan and @ImRo45 👊💪#Dream11IPL pic.twitter.com/rSb1uLjumz
">The only team and the captain to win 5⃣ IPL titles 🔝👌
— IndianPremierLeague (@IPL) November 10, 2020
Congratulations to @mipaltan and @ImRo45 👊💪#Dream11IPL pic.twitter.com/rSb1uLjumzThe only team and the captain to win 5⃣ IPL titles 🔝👌
— IndianPremierLeague (@IPL) November 10, 2020
Congratulations to @mipaltan and @ImRo45 👊💪#Dream11IPL pic.twitter.com/rSb1uLjumz
ਉਨ੍ਹਾਂ ਨੇ ਕਿਹਾ, "ਹਾਂ, ਬੇਸ਼ਕ ਇੱਕ ਕਪਤਾਨ ਉਸਦੀ ਟੀਮ ਜਿੰਨਾ ਵਧੀਆ ਹੁੰਦਾ ਹੈ। ਇਸ ਵਿੱਚ ਕੋਈ ਦੋਹਰਾਈ ਨਹੀਂ ਹੈ, ਪਰ ਇੱਕ ਕਪਤਾਨ ਦਾ ਟੈਸਟ ਕਰਨ ਦਾ ਪੈਮਾਨਾ ਕੀ ਹੈ। ਤੁਹਾਨੂੰ ਕਿਸੇ ਦਾ ਉਹੀ ਮਾਪ ਰੱਖਣਾ ਹੋਵੇਗਾ। "ਰੋਹਿਤ ਨੇ ਆਪਣੀ ਟੀਮ ਨੂੰ ਪੰਜ ਵਾਰ ਆਈਪੀਐਲ ਖਿਤਾਬ ਜਿੱਤਾਇਆ ਹੈ।"
-
Happy that we gave people something to cheer for: @mipaltan' five-time IPL winning captain @ImRo45 👏🙌🏆#Dream11IPL #Final #MIvDC pic.twitter.com/l8aUTvtLaa
— IndianPremierLeague (@IPL) November 10, 2020 " class="align-text-top noRightClick twitterSection" data="
">Happy that we gave people something to cheer for: @mipaltan' five-time IPL winning captain @ImRo45 👏🙌🏆#Dream11IPL #Final #MIvDC pic.twitter.com/l8aUTvtLaa
— IndianPremierLeague (@IPL) November 10, 2020Happy that we gave people something to cheer for: @mipaltan' five-time IPL winning captain @ImRo45 👏🙌🏆#Dream11IPL #Final #MIvDC pic.twitter.com/l8aUTvtLaa
— IndianPremierLeague (@IPL) November 10, 2020
ਰਾਇਲ ਚੈਲੇਂਜਰਜ਼ ਬੈਂਗਲੁਰੂ ਇੱਕ ਵਾਰ ਫ਼ਿਰ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦਾ ਖਿਤਾਬ ਨਹੀਂ ਜਿੱਤ ਸਕਿਆ। ਇਸ 'ਤੇ ਗੰਭੀਰ ਨੇ ਹਾਲ ਹੀ 'ਚ ਕਿਹਾ ਸੀ ਕਿ ਟੀਮ ਨੂੰ ਹੁਣ ਕਪਤਾਨ ਵਿਰਾਟ ਕੋਹਲੀ ਦਾ ਵਿਕਲਪ ਲੱਭਣਾ ਹੋਵੇਗਾ।
ਗੰਭੀਰ ਨੇ ਕਿਹਾ, "ਅਸੀਂ ਧੋਨੀ ਨੂੰ ਭਾਰਤ ਦਾ ਸਭ ਤੋਂ ਸਫਲ ਕਪਤਾਨ ਕਹਿੰਦੇ ਹਾਂ ਕਿਉਂਕਿ ਉਨ੍ਹਾਂ ਨੇ ਦੋ ਵਿਸ਼ਵ ਕੱਪ ਜਿੱਤੇ ਹਨ ਅਤੇ ਦੋ ਆਈਪੀਐਲ ਜਿੱਤੇ ਹਨ।"
ਉਨ੍ਹਾਂ ਨੇ ਕਿਹਾ, “ਰੋਹਿਤ ਨੇ ਪੰਜ ਵਾਰ ਆਈਪੀਐਲ ਜਿੱਤਿਆ ਹੈ। ਉਹ ਟੂਰਨਾਮੈਂਟ ਦੇ ਇਤਿਹਾਸ ਦਾ ਸਭ ਤੋਂ ਸਫਲ ਕਪਤਾਨ ਹੈ। ਸ਼ਰਮ ਦੀ ਗੱਲ ਹੈ ਜੇ ਉਸ ਨੂੰ ਸੀਮਤ ਓਵਰਾਂ ਦੀ ਟੀਮ ਜਾਂ ਟੀ 20 ਕ੍ਰਿਕਟ ਦੀ ਕਪਤਾਨੀ ਨਹੀਂ ਮਿਲਦੀ। ਉਹ ਜਿਸ ਟੀਮ ਦੀ ਕਪਤਾਨੀ ਕਰਦੇ ਹਨ ਉਸ ਨੂੰ ਜਿੱਤ ਦਿਵਾ ਸਕਦੇ ਹਨ।
ਮੁੰਬਈ ਇੰਡੀਅਨਜ਼ ਇਸ ਤੋਂ ਪਹਿਲਾਂ 2013, 2015, 2017 ਅਤੇ 2019 ਵਿੱਚ ਆਈਪੀਐਲ ਖ਼ਿਤਾਬ ਜਿੱਤ ਚੁੱਕੀ ਹੈ।