ਲੰਦਨ: ਬੈਨ ਸਟੋਕਸ ਆਪਣੇ ਪਿਤਾ ਦੇ ਬੀਮਾਰ ਹੋਣ ਕਾਰਨ ਪਾਕਿਸਤਾਨ ਵਿਰੁੱਧ ਘਰੇਲੂ ਟੈਸਟ ਲੜੀ ਨੂੰ ਵਿਚਕਾਰ ਛੱਡ ਗਏ ਸਨ। ਉਹ ਨਿਊਜ਼ੀਲੈਂਡ ਵਿੱਚ ਆਪਣੇ ਪਿਤਾ ਕੋਲ ਚਲੇ ਗਏ ਸਨ, ਜਿਹੜੇ ਦਿਮਾਗ਼ੀ ਕੈਂਸਰ ਤੋਂ ਪੀੜਤ ਹਨ। ਆਪਣੇ ਪਰਿਵਾਰ ਨਾਲ ਪੰਜ ਹਫ਼ਤੇ ਗੁਜਾਰਨ ਤੋਂ ਬਾਅਦ ਰਾਜਸਥਾਨ ਰਾਇਲਜ਼ ਨਾਲ ਕਰਾਰ ਤਹਿਤ ਸਟੋਕਸ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਪੁੱਜ ਗਏ ਹਨ ਅਤੇ ਅਜੇ ਕੁਆਰੰਟੀਨ ਹਨ।
-
Quarantine before the storm. 😉#HallaBol | #RoyalsFamily | @benstokes38 pic.twitter.com/AaWf1h9lQo
— Rajasthan Royals (@rajasthanroyals) October 4, 2020 " class="align-text-top noRightClick twitterSection" data="
">Quarantine before the storm. 😉#HallaBol | #RoyalsFamily | @benstokes38 pic.twitter.com/AaWf1h9lQo
— Rajasthan Royals (@rajasthanroyals) October 4, 2020Quarantine before the storm. 😉#HallaBol | #RoyalsFamily | @benstokes38 pic.twitter.com/AaWf1h9lQo
— Rajasthan Royals (@rajasthanroyals) October 4, 2020
ਸਟੋਕਸ ਨੇ ਇੱਕ ਵੈਬਸਾਈਟ 'ਤੇ ਆਪਣੇ ਕਾਲਮ ਵਿੱਚ ਲਿਖਿਆ, ''ਕ੍ਰਾਈਸਟਚਰਚ ਵਿੱਚ ਆਪਣੇ ਪਿਤਾ, ਮਾਤਾ ਅਤੇ ਭਰਾ ਨੂੰ ਅਲਵਿਦਾ ਕਹਿਣਾ ਬਹੁਤ ਮੁਸ਼ਕਿਲ ਸੀ। ਇਹ ਪਰਿਵਾਰ ਦੇ ਰੂਪ ਵਿੱਚ ਸਾਡੇ ਲਈ ਬਹੁਤ ਮੁਸ਼ਕਿਲ ਸਮਾਂ ਹੈ ਪਰ ਅਸੀਂ ਇੱਕ-ਦੂਜੇ ਨੂੰ ਚੰਗਾ ਸਾਥ ਦਿੱਤਾ ਹੈ।'' ਉਨ੍ਹਾਂ ਕਿਹਾ,''ਕਿਸੇ ਬਾਹਰੀ ਅਸਰ ਨਾਲ ਨਹੀਂ ਸਗੋਂ ਪਰਿਵਾਰ ਵਜੋਂ ਇਸ ਫ਼ੈਸਲੇ 'ਤੇ ਪੁੱਜਣ ਦੇ ਬਾਅਦ ਮੈਂ ਆਪਣੇ-ਮਾਤਾ ਪਿਤਾ ਦੇ ਪਿਆਰ ਅਤੇ ਆਸ਼ੀਰਵਾਦ ਨਾਲ ਹੀ ਖੇਡਣ ਲਈ ਰਵਾਨਾ ਹੋਇਆ।
''ਸਟੋਕਸ ਨੇ ਨਿਊਜ਼ੀਲੈਂਡ ਵਿੱਚ ਆਪਣੇ ਮਾਤਾ-ਪਿਤਾ ਦੇ ਨਾਲ ਗੱਲਬਾਤ ਨੂੰ ਯਾਦ ਕਰਦਿਆਂ ਕਿਹਾ, ''ਮੇਰੇ ਉਪਰ ਜਿਹੜੀਆਂ ਜ਼ਿੰਮੇਵਾਰੀਆਂ ਹਨ ਉਨ੍ਹਾਂ ਨੂੰ ਲੈ ਕੇ ਮੇਰੇ ਪਿਤਾ ਹਮੇਸ਼ਾ ਸੰਜੀਦਾ ਰਹੇ ਹਨ। ਉਨ੍ਹਾਂ ਨੇ ਮੈਨੂੰ ਕਿਹਾ ਕਿ ਮੇਰੇ ਕੋਲ ਜਿਹੜਾ ਕੰਮ ਹੈ ਉਸ ਨੂੰ ਪੂਰਾ ਕਰਨਾ ਮੇਰਾ ਕਰਤੱਵ ਹੈ ਅਤੇ ਇੱਕ ਪਿਤਾ ਤੇ ਪਤੀ ਦੇ ਰੂਪ ਵਿੱਚ ਵੀ ਮੇਰੇ ਕਰਤੱਵ ਹਨ।''
ਨਿਊਜ਼ੀਲੈਂਡ ਵਿੱਚ ਜੰਮੇ ਇਸ 29 ਸਾਲਾ ਆਲਰਾਊਂਡਰ ਨੇ ਕਿਹਾ,'' ਅਸੀਂ ਇਸ ਉਪਰ ਕਾਫ਼ੀ ਵਿਚਾਰ-ਵਟਾਂਦਰਾ ਕੀਤਾ ਅਤੇ ਅਸੀਂ ਇਸ ਫ਼ੈਸਲੇ 'ਤੇ ਪੁੱਜੇ ਕਿ ਮੈਨੂੰ ਹੁਣ ਆਪਣੀ ਖੇਡ 'ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ ਅਤੇ ਉਸ ਤੋਂ ਬਾਅਦ ਮੈਂ ਕਲੇਅਰ ਅਤੇ ਬੱਚਿਆਂ ਕੋਲ ਪਰਤ ਜਾਵਾਂਗਾ।''