ਹੈਦਰਾਬਾਦ: ਮੰਗਲਵਾਰ ਨੂੰ ਆਈਪੀਐਲ 13 ਦਾ ਫਾਈਨਲ ਮੁੰਬਈ ਇੰਡੀਅਨਜ਼ ਅਤੇ ਦਿੱਲੀ ਕੈਪਿਟਲ ਵਿਚਾਲੇ ਦੁਬਈ 'ਚ ਖੇਡਿਆ ਗਿਆ ਸੀ, ਜਿਸ ਨੂੰ ਮੁੰਬਈ ਨੇ 5 ਵਿਕਟਾਂ ਨਾਲ ਜਿੱਤ ਕੇ ਮੈਚ ਨੂੰ ਆਪਣੇ ਨਾਂਅ ਕਰ ਲਿਆ। ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਮੁੰਬਈ ਦੀ ਟੀਮ ਰਿਕਾਰਡ ਪੰਜਵੀਂ ਵਾਰ ਖਿਤਾਬ ਹਾਸਲ ਕਰਨ ਵਿੱਚ ਸਫਲ ਰਹੀ।
-
.@lionsdenkxip's Mr. Consistent, @klrahul11 notched 9️⃣7️⃣6️⃣ IPL Fantasy Points and he is the @Dream11 GameChanger of the Season 👏👏👌🏻#Dream11IPL pic.twitter.com/QgCB5UYPnk
— IndianPremierLeague (@IPL) November 10, 2020 " class="align-text-top noRightClick twitterSection" data="
">.@lionsdenkxip's Mr. Consistent, @klrahul11 notched 9️⃣7️⃣6️⃣ IPL Fantasy Points and he is the @Dream11 GameChanger of the Season 👏👏👌🏻#Dream11IPL pic.twitter.com/QgCB5UYPnk
— IndianPremierLeague (@IPL) November 10, 2020.@lionsdenkxip's Mr. Consistent, @klrahul11 notched 9️⃣7️⃣6️⃣ IPL Fantasy Points and he is the @Dream11 GameChanger of the Season 👏👏👌🏻#Dream11IPL pic.twitter.com/QgCB5UYPnk
— IndianPremierLeague (@IPL) November 10, 2020
ਫਾਈਨਲ ਮੈਚ ਵਿੱਚ ਦਿੱਲੀ ਨੇ ਮੁੰਬਈ ਦੇ ਸਾਹਮਣੇ 157 ਦੌੜਾਂ ਦਾ ਟੀਚਾ ਰੱਖਿਆ ਸੀ, ਜਿਸ ਨੂੰ ਰੋਹਿਤ ਐਂਡ ਕੰਪਨੀ ਨੇ ਅੱਠ ਗੇਂਦਾਂ ਬਾਕੀ ਰਹਿੰਦਿਆਂ ਹਾਸਲ ਕਰ ਲਿਆ ਅਤੇ ਦਿੱਲੀ ਦਾ ਪਹਿਲੀ ਵਾਰ ਆਈਪੀਐਲ ਜਿੱਤਣ ਦਾ ਸੁਪਨਾ ਸਿਰਫ ਇੱਕ ਸੁਪਨਾ ਬਣ ਕੇ ਰਹੀ ਗਿਆ।
ਆਈਪੀਐਲ 13 ਜਿੱਤਣ ਦੇ ਨਾਲ ਹੀ ਮੁੰਬਈ 'ਤੇ ਜੰਮ ਕੇ ਪੈਸਿਆਂ ਦੀ ਬਾਰਿਸ਼ ਦੇਖਣ ਨੂੰ ਮਿਲੀ। ਜੇਤੂ ਟੀਮ ਨੂੰ 20 ਕਰੋੜ ਦੀ ਵੱਡੀ ਰਕਮ ਮਿਲੀ, ਜਦਕਿ ਉਪ ਜੇਤੂ ਦਿੱਲੀ ਨੂੰ 12.5 ਕਰੋੜ ਮਿਲੇ। ਦੂਜੇ ਪਾਸੇ, ਪਲੇਆਫ ਵਿੱਚ ਪਹੁੰਚਣ ਵਾਲੀ ਟੀਮਾਂ ਦੀ ਗੱਲ ਕਰੀਏ ਤਾਂ ਸਨਰਾਈਜ਼ਰਜ਼ ਹੈਦਰਾਬਾਦ ਅਤੇ ਰਾਇਲ ਚੈਲੇਂਜਰਜ਼ ਬੈਂਗਲੁਰੂ ਨੂੰ 8.75 - 8.75 ਕਰੋੜ ਮਿਲੇ।
ਇਸ ਤੋਂ ਇਲਾਵਾ ਹੋਰ ਇਨਾਮੀ ਰਕਮ ਦੀ ਜੇ ਗੱਲ ਕਰੀਏ ਤਾਂ-
ਓਰੇਂਜ ਕੈਪ: ਕੇ ਐਲ ਰਾਹੁਲ (10 ਲੱਖ), ਪਰਪਲ ਕੈਪ: ਕਾਗੀਸੋ ਰਬਾਡਾ (10 ਲੱਖ)
ਇਮੇਜ਼ਿੰਗ ਪਲੇਅਰ ਆਫ ਦ ਇਅਰ: ਦੇਵਦੱਤ ਪਦਿਕਲ (10 ਲੱਖ)
ਮੋਸਟ ਵੈਲਯੂਬਲ ਪਲੇਅਰ ਆਫ ਦ ਇਅਰ: ਜੋਫਰਾ ਆਰਚਰ (10 ਲੱਖ)
ਗੇਮ ਚੇਂਜਰ ਆਫ਼ ਦ ਇਅਰ: ਕੇ ਐਲ ਰਾਹੁਲ (10 ਲੱਖ)
ਸੁਪਰਸਟ੍ਰਾਈਕਰ ਆਫ਼ ਦ ਇਅਰ: ਕੀਰੋਨ ਪੋਲਾਰਡ (10 ਲੱਖ)
ਪਾਵਰਪਲੇਅਰ ਆਫ਼ ਦ ਇਅਰ: ਈਸ਼ਾਨ ਕਿਸ਼ਨ (10 ਲੱਖ)