ETV Bharat / sports

ਸਯਦ ਮੁਸ਼ਤਾਕ ਅਲੀ ਟੀ-20 ਟੂਰਨਾਮੈਂਟ: ਯੁਵਰਾਜ ਸਿੰਘ ਪੰਜਾਬ ਦੀ ਸੰਭਾਵਤ ਟੀਮ 'ਚ ਸ਼ਾਮਿਲ - yuvraj singh

39 ਸਾਲਾ ਯੁਵਰਾਜ, ਜਿਸ ਨੇ ਭਾਰਤ ਲਈ 304 ਵਨਡੇ, 40 ਟੈਸਟ ਅਤੇ 58 ਟੀ 20 ਮੈਚ ਖੇਡੇ ਹਨ, ਇਨ੍ਹੀਂ ਦਿਨੀਂ ਮੁਹਾਲੀ ਦੇ ਪੀਸੀਏ ਸਟੇਡੀਅਮ ਵਿੱਚ ਅਭਿਆਸ ਕਰ ਰਹੇ ਹਨ। ਉਨ੍ਹਾਂ ਨੇ ਆਪਣੇ ਅਭਿਆਸ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵੀ ਪਾ ਦਿੱਤੀ ਹੈ। ਆਪਣੀ ਰਿਟਾਇਰਮੈਂਟ ਤੋਂ ਬਾਅਦ, ਯੁਵਰਾਜ ਨੇ ਕੈਨੇਡਾ 'ਚ ਗਲੋਬਲ ਟੀ -20 ਲੀਗ ਵਿੱਚ ਹਿੱਸਾ ਲਿਆ ਸੀ।

ਤਸਵੀਰ
ਤਸਵੀਰ
author img

By

Published : Dec 15, 2020, 6:44 PM IST

ਨਵੀਂ ਦਿੱਲੀ: ਵਿਸ਼ਵ ਕੱਪ ਦੇ ਜੇਤੂ ਭਾਰਤ ਦੇ ਸਾਬਕਾ ਆਲਰਾਊਂਡਰ ਯੁਵਰਾਜ ਸਿੰਘ ਸੰਨਿਆਸ ਲੈਣ ਦੇ ਫ਼ੈਸਲੇ ਨੂੰ ਬਦਲਕੇ ਦੁਬਾਰਾ ਘਰੇਲੂ ਕ੍ਰਿਕਟ ਖੇਡਣ ਦੇ ਰਾਹ 'ਤੇ ਚੱਲ ਰਹੇ ਹਨ। ਉਸ ਨੂੰ ਅਗਲੇ ਮਹੀਨੇ ਹੋਣ ਵਾਲੇ ਸਯਦ ਮੁਸ਼ਤਾਕ ਅਲੀ ਟੀ-20 ਟੂਰਨਾਮੈਂਟ 'ਚ ਪੰਜਾਬ ਦੇ 30 ਸੰਭਾਵਿਤ ਖਿਡਾਰੀਆਂ 'ਚ ਸ਼ਾਮਿਲ ਕੀਤਾ ਗਿਆ ਹੈ।

ਯੁਵਰਾਜ ਸਿੰਘ
ਯੁਵਰਾਜ ਸਿੰਘ

ਯੁਵਰਾਜ, ਜੋ ਵਿਸ਼ਵ ਕੱਪ 2011 ਦਾ 'ਪਲੇਅਰ ਆਫ਼ ਟੂਰਨਾਮੈਂਟ' ਸੀ, ਨੇ ਪਿਛਲੇ ਸਾਲ ਜੂਨ ਵਿੱਚ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ ਸੀ, ਪਰ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਸਕੱਤਰ ਪੁਨੀਤ ਬਾਲੀ ਦੇ ਕਹਿਣ 'ਤੇ ਉਹ ਆਪਣੇ ਸੂਬੇ ਲਈ ਖੇਡਣ ਲਈ ਰਾਜ਼ੀ ਹੋ ਗਏ।

39 ਸਾਲਾ ਯੁਵਰਾਜ, ਜਿਸ ਨੇ ਭਾਰਤ ਲਈ 304 ਵਨਡੇ, 40 ਟੈਸਟ ਅਤੇ 58 ਟੀ 20 ਮੈਚ ਖੇਡੇ ਹਨ, ਇਨ੍ਹੀਂ ਦਿਨੀਂ ਮੁਹਾਲੀ ਦੇ ਪੀਸੀਏ ਸਟੇਡੀਅਮ ਵਿੱਚ ਅਭਿਆਸ ਕਰ ਰਹੇ ਹਨ। ਉਨ੍ਹਾਂ ਨੇ ਆਪਣੇ ਅਭਿਆਸ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵੀ ਪਾ ਦਿੱਤੀ ਹੈ। ਆਪਣੀ ਰਿਟਾਇਰਮੈਂਟ ਤੋਂ ਬਾਅਦ, ਯੁਵਰਾਜ ਨੇ ਕੈਨੇਡਾ 'ਚ ਗਲੋਬਲ ਟੀ -20 ਲੀਗ ਵਿੱਚ ਹਿੱਸਾ ਲਿਆ ਸੀ।

ਯੁਵਰਾਜ ਸਿੰਘ
ਯੁਵਰਾਜ ਸਿੰਘ

ਬੀਸੀਸੀਆਈ 10 ਜਨਵਰੀ ਤੋਂ ਰਾਸ਼ਟਰੀ ਟੀ-20 ਚੈਂਪੀਅਨਸ਼ਿੱਪ ਸਯਦ ਮੁਸ਼ਤਾਕ ਅਲੀ ਟਰਾਫੀ ਦਾ ਆਯੋਜਨ ਕਰਨ ਦੀ ਯੋਜਨਾ ਬਣਾ ਰਿਹਾ ਹੈ। ਇਨ੍ਹਾਂ ਦੇ ਆਯੋਜਨ ਵਾਲੀਆਂ ਥਾਵਾਂ ਦੀ ਯੋਜਨਾ ਬਾਅਦ 'ਚ ਕੀਤੀ ਜਾਵੇਗੀ। ਇਹ ਟੂਰਨਾਮੈਂਟ ਬਾਇਓ-ਸੁਰੱਖਿਅਤ ਮਾਹੌਲ ਵਿੱਚ ਖੇਡਿਆ ਜਾਵੇਗਾ ਤੇ ਟੀਮਾਂ 2 ਜਨਵਰੀ ਤੱਕ ਆਪਣੇ-ਆਪਣੇ ਪੱਧਰ 'ਤੇ ਇਕੱਤਰ ਹੋ ਜਾਣਗੀਆਂ।

ਪੰਜਾਬ ਦੇ ਸੰਭਾਵਿਤ ਖਿਡਾਰੀ:

ਮਨਦੀਪ ਸਿੰਘ, ਯੁਵਰਾਜ ਸਿੰਘ, ਅਭਿਸ਼ੇਕ ਸ਼ਰਮਾ, ਸਲੀਲ ਅਰੋੜਾ, ਗੀਤਾਂਸ਼ ਖੇੜਾ, ਰਮਨਦੀਪ ਸਿੰਘ, ਸਨਵੀਰ ਸਿੰਘ, ਕਰਨ ਕਾਲੀਆ, ਰਾਹੁਲ ਸ਼ਰਮਾ, ਕ੍ਰਿਸ਼ਨ ਅਲੰਗ, ਸੰਦੀਪ ਸ਼ਰਮਾ, ਅਰਸ਼ਦੀਪ ਸਿੰਘ, ਏਕਜੋਤ ਸਿੰਘ, ਨਮਨ ਧੀਰ, ਅਭਿਸ਼ੇਕ ਗੁਪਤਾ, ਹਿਮਾਂਸ਼ੂ ਸੱਤਿਆਵਾਨ, ਗੁਰਕੀਰਤ ਸਿੰਘ , ਅਨਮੋਲਪ੍ਰੀਤ ਸਿੰਘ, ਪ੍ਰਭਾਸਿਮਰਨ ਸਿੰਘ, ਨਿਹਾਲ ਵਡੇਰਾ, ਅਨਮੋਲ ਮਲਹੋਤਰਾ, ਆਰੂਸ ਸਭਰਵਾਲ, ਅਭਿਨਵ ਸ਼ਰਮਾ, ਹਰਪ੍ਰੀਤ ਬਰਾੜ, ਮਯੰਕ ਅਰਕੰਡੇ, ਬਲਤੇਜ ਸਿੰਘ, ਸਿਧਾਰਥ ਕੌਲ, ਬਰਿੰਦਰ ਸਰਾਂ, ਗੁਰਨੂਰ ਸਿੰਘ, ਹਰਜਾਸ, ਅਭਿਜੀਤ ਗਰਗ, ਕੁੰਵਰ ਪਾਠਕ।

ETV Bharat Logo

Copyright © 2025 Ushodaya Enterprises Pvt. Ltd., All Rights Reserved.