ਕਾਨਪੁਰ: ਭਾਰਤ ਅਤੇ ਨਿਊਜੀਲੈਂਡ (India vs new zealand) ਦੇ ਵਿੱਚ ਕਾਨਪੁਰ ਦੇ ਗਰੀਨ ਪਾਰਕ ਵਿੱਚ ਖੇਡੇ ਜਾ ਰਹੇ ਪਹਿਲਾਂ ਟੈੱਸਟ ਦੇ ਚੌਥੇ ਦਿਨ (1 Test Day 4) 283 ਦੌੜਾ ਦੇ ਵਾਧੇ ਲੈਣ ਤੋਂ ਬਾਅਦ ਭਾਰਤ ਨੇ ਪਾਰੀ ਦਾ ਐਲਾਨ ਕੀਤਾ।
ਭਾਰਤ ਲਈ ਇਸ ਪਾਰੀ ਵਿੱਚ ਟਾਪ ਆਰਡਰ ਦੇ ਪੂਰੀ ਤਰ੍ਹਾਂ ਨਾਲ ਧਰਾਸ਼ਾਹੀ ਹੋਣ ਦੇ ਬਾਵਜੂਦ ਮਿਡਲ ਆਰਡਰ ਨੇ ਪਕੜ ਕਾਇਮ ਰੱਖੀ ਅਤੇ ਭਾਰਤ ਨੂੰ ਚੰਗੀ ਸਥਿਤੀ ਵਿੱਚ ਲਿਆ ਕੇ ਖੜਾ ਕੀਤਾ।
ਮੇਜਬਾਨ ਲਈ ਇਸ ਪਾਰੀ ਵਿੱਚ ਸ਼ੇਅਇਸ ਅੱਯਰ ਨੇ ਅਰਧ ਸ਼ਤਕ ਲਗਾਇਆ ਹਾਲਾਂਕਿ ਉਹ 65 ਦੌੜਾ ਬਣਾ ਕੇ ਆਉਟ ਹੋ ਗਏ ਤਾਂ ਉਥੇ ਹੀ ਸਾਹਿਆ ਨੇ ਬੱਲੇ ਨਾਲ 61 ਦੌੜਾ ਬਣਾਏ।
ਇਸ ਦੇ ਇਲਾਵਾ ਅਕਸ਼ਰ ਪਟੇਲ (28) ਅਤੇ ਅਸ਼ਵਿਨ (32) ਨੇ ਜੁਝਾਰੂ ਪਾਰੀ ਖੇਡੀ। ਭਾਰਤ ਨੇ ਦੂਜੀ ਪਾਰੀ ਵਿੱਚ 7 ਵਿਕੇਟ ਦੇ ਨੁਕਸਾਨ ਨਾਲ 234 ਦੌੜਾ ਬਣਾਏ।
ਉਥੇ ਹੀ ਦਿਨ ਦੇ ਅੰਤ ਤੱਕ ਨਿਊਜੀਲੈਂਡ ਦੀ ਟੀਮ (New Zealand team) ਨੇ 4 ਓਵਰ ਖੇਡ ਕੇ 1 ਵਿਕੇਟ ਦੇ ਨੁਕਸਾਨ ਉੱਤੇ 4 ਦੌੜਾ ਬਣਾਈਆ। ਵਿਲ ਯੰਗ 2 ਦੌੜਾ ਬਣਾ ਕੇ ਪੈਵੇਲੀਅਨ ਵਾਪਸ ਆਏ।
ਇਸ ਤੋਂ ਪਹਿਲਾਂ ਭਾਰਤ ਨੇ ਨਿਊਜੀਲੈਂਡ ਨੂੰ ਤੀਸਰੇ ਦਿਨ 345 ਉੱਤੇ ਆਲ ਆਉਟ ਕਰਨ ਤੋਂ ਬਾਅਦ ਆਪਣੀ ਦੂਜੀ ਪਾਰੀ ਦੀ ਸ਼ੁਰੁਆਤ ਕੀਤੀ, ਜਿਸ ਵਿੱਚ ਤੀਸਰੇ ਦਿਨ ਦੇ ਆਖਰੀ ਸੈਸ਼ਨ ਵਿੱਚ ਸ਼ੁਭਮਨ ਗਿੱਲ (1) ਦੇ ਵਿਕਟ ਦਾ ਨੁਕਸਾਨ ਹੋਇਆ।
ਗਿੱਲ ਦੇ ਵਿਕੇਟ ਤੋਂ ਬਾਅਦ ਤੀਸਰੇ ਦਿਨ ਦੇ ਅੰਤ ਤੱਕ ਮਾਇੰਕ ਅਤੇ ਪੁਜਾਰਾ ਕਰੀਜ ਉੱਤੇ ਮੌਜੁਦ ਸਨ ਪਰ ਚੌਥੇ ਦਿਨ ਦੀ ਸਵੇਰੇ ਭਾਰਤੀ ਬੱਲੇਬਾਜਾਂ ਦਾ ਕਾਲ ਬਣ ਕੇ ਆਈ।
ਇੱਕ ਤੋਂ ਬਾਅਦ ਇੱਕ ਪੁਜਾਰਾ (22), ਰਹਾਣੇ (4), ਮਇੰਕ ਅਗਰਵਾਲ (17) ਅਤੇ ਰਵਿੰਦਰ ਜਡੇਜਾ (0) ਦਾ ਵਿਕੇਟ ਡਿੱਗਿਆ ਜਿਸ ਤੋਂ ਬਾਅਦ ਹੁਣ ਤੱਕ ਭਾਰਤੀ ਪਾਰੀ ਸੰਭਾਲ ਨਾ ਸਕੇ।