ETV Bharat / sports

ਬਾਬਰ ਆਜ਼ਮ ਨੇ ਨੈੱਟ 'ਤੇ ਜੰਮ ਕੇ ਵਹਾਇਆ ਪਸੀਨਾ, ਦੂਜੇ ਟੈਸਟ 'ਚ ਖੇਡਣ ਦੀਆਂ ਸੰਭਾਵਨਾਵਾਂ ਵਧੀਆਂ

ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ ਨੇ ਸ਼ੁੱਕਰਵਾਰ ਨੂੰ ਕ੍ਰਾਈਸਟਚਰਚ ਦੇ ਹੇਗਲ ਓਵਲ ਵਿਖੇ ਨੈੱਟ 'ਤੇ ਲੰਬੇ ਸਮੇਂ ਤੱਕ ਅਭਿਆਸ ਕੀਤਾ।

ਬਾਬਰ ਆਜ਼ਮ ਨੇ ਨੈੱਟ 'ਤੇ ਜੰਮ ਕੇ ਵਹਾਇਆ ਪਸੀਨਾ

author img

By

Published : Jan 1, 2021, 7:07 PM IST

ਕਰਾਚੀ: ਬਾਬਰ ਆਜ਼ਮ ਦੇ ਨੈਟ ਵਿੱਚ ਅਭਿਆਸ ਹੋਣ ਕਾਰਨ ਉਸ ਦੇ ਨਿਊਜ਼ੀਲੈਂਡ ਖਿਲਾਫ਼ ਦੂਜੇ ਟੈਸਟ ਕ੍ਰਿਕਟ ਮੈਚ ਵਿੱਚ ਖੇਡਣ ਦੀ ਸੰਭਾਵਨਾ ਵੱਧ ਗਈ ਹੈ। ਪਾਕਿਸਤਾਨ ਕ੍ਰਿਕਟ ਟੀਮ ਦੇ ਬੁਲਾਰੇ ਨੇ ਕ੍ਰਾਈਸਟਚਰਚ ਨੂੰ ਦੱਸਿਆ ਕਿ ਬਾਬਰ ਨੇ ਐਤਵਾਰ ਨੂੰ ਸ਼ੁਰੂ ਹੋਣ ਵਾਲੇ ਟੈਸਟ ਮੈਚ ਤੋਂ ਪਹਿਲਾਂ ਸਾਥੀ ਖਿਡਾਰੀਆਂ ਨਾਲ ਅਭਿਆਸ ਕੀਤਾ।

ਬੁਲਾਰੇ ਨੇ ਕਿਹਾ, “ਹਾਂ, ਉਸਨੇ ਅੱਜ ਨੈੱਟ 'ਤੇ ਅਭਿਆਸ ਕੀਤਾ। ਉਸ ਦਾ ਆਪਣਾ ਦੂਸਰਾ ਟੈਸਟ ਮੈਚ ਖੇਡਣ ਦਾ ਫੈਸਲਾ ਮੈਡੀਕਲ ਪੈਨਲ ਦੀ ਸਲਾਹ 'ਤੇ ਟੂਰ ਸਲੈੱਕਸ਼ਨ ਕਮੇਟੀ ਕਰੇਗੀ। ਬਾਬਰ ਪਿਛਲੇ ਮਹੀਨੇ ਕਵੀਨਸਟਾਊਨ ਵਿੱਚ ਅਭਿਆਸ ਦੌਰਾਨ ਜ਼ਖ਼ਮੀ ਹੋ ਗਿਆ ਸੀ ਅਤੇ ਹੁਣ ਤੱਕ ਦੌਰੇ 'ਚ ਕੋਈ ਮੈਚ ਨਹੀਂ ਖੇਡਿਆ ਹੈ।

ਪਾਕਿਸਤਾਨ ਇਸ ਸਮੇਂ ਦੋ ਮੈਚਾਂ ਦੀ ਲੜੀ ਵਿੱਚ 0-1 ਨਾਲ ਪਿੱਛੇ ਹੈ। ਉਸ ਦੇ ਦੋ ਹੋਰ ਖਿਡਾਰੀ ਸਲਾਮੀ ਬੱਲੇਬਾਜ਼ ਇਮਾਮ-ਉਲ-ਹੱਕ ਅਤੇ ਆਲਰਾਊਂਡਰ ਸ਼ਾਦਾਬ ਖ਼ਾਨ ਵੀ ਸੱਟ ਲੱਗਣ ਕਾਰਨ ਇਸ ਲੜੀ ਤੋਂ ਬਾਹਰ ਹੋ ਗਏ ਹਨ।

ਬਾਬਰ ਨੂੰ ਪਾਕਿਸਤਾਨ ਕ੍ਰਿਕਟ ਬੋਰਡ ਦੁਆਰਾ ਸ਼ੁੱਕਰਵਾਰ ਨੂੰ ਉਸ ਦੇ ਸਾਲਾਨਾ ਐਵਾਰਡਾਂ 'ਤੇ ਸਭ ਤੋਂ ਕੀਮਤੀ ਪਲੇਅਰ ਆਫ਼ ਦਿ ਈਅਰ ਅਤੇ ਸਫੇਦ ਗੇਂਦ ਦਾ ਕ੍ਰਿਕਟਰ ਆਫ਼ ਦਿ ਈਅਰ ਦੇ ਨਾਮ ਨਾਲ ਸਨਮਾਨਿਤ ਕੀਤੇ ਗਿਆ ਸੀ, ਪਿਛਲੇ ਇੱਕ ਸਾਲ ਵਿੱਚ, ਉਹ ਤਿੰਨੋਂ ਫਾਰਮੈਟਾਂ 'ਚ ਟੀਮ ਲਈ ਸਰਬੋਤਮ ਬੱਲੇਬਾਜ਼ ਰਿਹਾ ਹੈ। ਨਿਊਜ਼ੀਲੈਂਡ ਨੇ ਪਹਿਲਾ ਟੈਸਟ 101 ਦੌੜਾਂ ਨਾਲ ਜਿੱਤ ਕੇ ਦੋ ਮੈਚਾਂ ਦੀ ਲੜੀ ਵਿੱਚ 1-0 ਦੀ ਬੜ੍ਹਤ ਹਾਸਲ ਕਰ ਲਈ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.