ਹੈਦਰਾਬਾਦ: ਭਾਰਤੀ ਕ੍ਰਿਕਟ ਟੀਮ ਨੇ ਇੱਕ ਵਾਰ ਫਿਰ ਤੋਂ ਬੱਲੇ-ਬੱਲੇ ਕਰਵਾ ਦਿੱਤੀ ਹੈ। ਟੀਮ ਇੰਡੀਆ ਨੇ ਇਤਿਹਾਸ ਰਚ ਦਿੱਤਾ ਹੈ। ਆਈ.ਸੀ.ਸੀ. ਵੱਲੋਂ ਬੁੱਧਵਾਰ ਨੂੰ ਤਾਜ਼ਾ ਰੈਕਿੰਗ ਜਾਰੀ ਕੀਤੀ ਗਈ ਹੈ। ਇਸ ਰੈਕਿੰਗ ਤੋਂ ਬਾਅਦ ਟੀਮ ਇੰਡੀਆ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ। ਕਿਉਂਕਿ ਹੁਣ ਭਾਰਤੀ ਟੀਮ ਟੀ-20, ਵਨ ਡੇਅ ਦੇ ਨਾਲ-ਨਾਲ ਟੈਸਟ ਮੈਚਾਂ ਦੀ ਰੈਕਿੰਗ 'ਚ ਵੀ ਨੰਬਰ 1 'ਤੇ ਆ ਗਈ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਕ੍ਰਿਕਟ ਦੇ ਇਤਿਹਾਸ 'ਚ ਅਜਿਹਾ ਪਹਿਲੀ ਵਾਰ ਹੋਇਆ ਜਦੋਂ ਕੋਈ ਵੀ ਟੀਮ ਤਿੰਨਾਂ ਫਾਰਮੈਟਾਂ 'ਚ ਨੰਬਰ ਇੱਕ ਦੀ ਰੈਕਿੰਗ 'ਤੇ ਆਈ ਹੋਵੇ। ਇਹ ਇਤਿਹਾਸ ਵੀ ਭਾਰਤੀ ਟੀਮ ਨੇ ਰਚਿਆ ਹੈ।
ਤਿੰਨਾਂ ਫਾਰਮੈਟਾਂ 'ਚ ਭਾਰਤੀ ਟੀਮ ਦਾ ਪ੍ਰਦਰਸ਼ਨ
ਟੀ-20 ਰੈਕਿੰਗ-ਭਾਰਤ ਨੰਬਰ 1, 267 ਰੈਕਿੰਗ
ਵਨ ਡੇਅ ਰੈਕਿੰਗ-ਭਾਰਤ ਨੰਬਰ 1, 114 ਰੈਕਿੰਗ
ਟੈਸਟ ਰੈਕਿੰਗ-ਭਾਰਤ ਨੰਬਰ 1, 115 ਰੈਕਿੰਗ
ਭਾਰਤੀ ਟੀਮ ਦਾ ਅਨੋਖਾ ਕਾਰਨਾਮਾ: ਆਈ.ਸੀ.ਸੀ. ਵੱਲੋਂ ਹਰ ਬੁੱਧਵਾਰ ਨੂੰ ਤਾਜ਼ਾ ਰੈਕਿੰਗ ਜਾਰੀ ਕੀਤੀ ਜਾਂਦੀ ਹੈ। ਨਾਗਪੁਰ ਟੈਸਟ ਖ਼ਤਮ ਹੋਣ ਤੋਂ ਬਾਅਦ ਇਹ ਪਹਿਲਾ ਮੌਕਾ ਸੀ ਜਦੋਂ ਰੈਕਿੰਗ ਅਪਡੇਟ ਹੋਈ ਹੈ। ਇਹ ਕਾਰਨ ਹੈ ਕਿ ਟੀਮ ਇੰਡਿਆ ਨੂੰ ਬੰਪਰ ਫਾਇਦਾ ਹੋਇਆ ਹੈ। ਹੁਣ ਟੈਸਟ 'ਚ ਭਾਰਤ ਦੇ 112 ਰੈਟਿੰਗ ਪੁਆਇੰਟ ਹਨ, ਜਦਕਿ ਆਸਟ੍ਰਲੀਆ ਨੰਬਰ 2 ਉੱਪਰ ਪਹੁੰਚ ਗਿਆ ਹੈ ਅਤੇ ਉਸ ਦੀ ਰੈਕਿੰਗ 111 ਰੈਟਿੰਗ ਪੁਆਇੰਟ ਹੈ।
ਟੀਮ ਇੰਡੀਆ ਨੇ ਰਚਿਆ ਇਤਿਹਾਸ: ਕ੍ਰਿਕਟ ਦੇ ਇਤਿਹਾਸ ਵਿੱਚ ਅਜਿਹਾ ਪਹਿਲੀ ਵਾਰ ਹੋਇਆ ਹੈ ਜਦੋਂ ਕੋਈ ਮਰਦਾਂ ਦੀ ਟੀਮ ਇਕੱਠੀ ਹੀ ਤਿੰਨਾਂ ਫਾਰਮੈਟਾਂ ਉੱਪਰ ਨੰਬਰ-1 ਬਣੀ ਹੋਵੇ। ਭਾਰਤੀ ਟੀਮ ਟੀ-20 ਅਤੇ ਵਨ ਡੇਅ ਫਾਰਮੈਟਾਂ 'ਚ ਪਹਿਲਾਂ ਹੀ ਨੰਬਰ 1 ਉੱਪਰ ਸੀ। ਆਸਟ੍ਰੇਲੀਆ ਦੇ ਖਿਲਾਫ਼ ਟੈਸਟ ਸੀਰੀਜ਼ ਸ਼ੁਰੂ ਹੋਣ ਤੋਂ ਪਹਿਲਾਂ ਟੀਮ ਇੰਡੀਆ ਨੰਬਰ -2 ਉੱਪਰ ਸੀ ਪਰ ਨਾਗਪੁਰ 'ਚ ਪਾਰੀ ਅਤੇ 132 ਰਨਾਂ ਤੋਂ ਮਿਲੀ ਜਿੱਤ ਮਗਰੋਂ ਭਾਰਤੀ ਟੀਮ ਨੰਬਰ ਇੱਕ ਉੱਪਰ ਕਾਬਜ਼ ਹੋ ਗਈ ਹੈ।
ਖਿਡਾਰੀਆਂ ਨੂੰ ਵੀ ਹੋਇਆ ਵੱਡਾ ਫਾਇਦਾ: ਤੁਹਾਨੂੰ ਦੱਸ ਦਈਏ ਕਿ ਸਿਰਫ਼ ਟੀਮ ਦੇ ਤੌਰ ਉੱਪਰ ਹੀ ਨਹੀਂ ਤਾਜ਼ਾ ਆਈਸੀਸੀ ਰੈਕਿੰਗ 'ਚ ਭਾਰਤੀ ਖਿਡਾਰੀਆਂ ਨੂੰ ਵੀ ਜ਼ਬਰਦਸਤ ਫਾਇਦਾ ਹੋਇਆ ਹੈ। ਨਾਗਪੁਰ ਟੈਸਟ 'ਚ ਸੈਂਕੜਾ ਲਗਾਉਣ ਵਾਲੇ ਕਪਤਾਨ ਰੋਹਿਤ ਸ਼ਰਮਾ ਹੁਣ ਬੱਲੇਬਾਜ਼ਾਂ ਦੀ ਰੈਕਿੰਗ 'ਚ ਨੰਬਰ 8 ਉੱਪਰ ਆ ਗਏ ਹਨ। ਜਦਕਿ ਰਿਸਭ ਪੰਤ 7ਵੇਂ ਨੰਬਰ ਉੱਪਰ ਆ ਗਏ ਹਨ। ਇਨ੍ਹਾਂ ਤੋਂ ਇਲਾਵਾ ਜੇਕਰ ਬੱਲੇਬਾਜ਼ਾਂ ਦੀ ਗੱਲ ਕੀਤੀ ਜਾਵੇ ਤਾਂ ਰਵੀਚੰਦਰਨ ਅਸ਼ਵਿਨ ਨੰਬਰ 2 ਉੱਪਰ ਆ ਗਏ ਹਨ।
ਨਾਗਪੁਰ ਟੈਸਟ 'ਚ ਉਨ੍ਹਾਂ ਨੇ 8 ਵਿਕਟ ਲਏ ਸਨ। ਇਸ ਤੋਂ ਇਲਾਵਾ ਜਸਪ੍ਰੀਤ ਬੁਮਰਾਹ ਨੰਬਰ 5 ਉੱਪਰ ਹੀ ਬਰਕਰਾਰ ਹਨ। ਜੇਕਰ ਆਲਰਾਊਂਡਰ ਲਿਸਟ ਦੀ ਗੱਲ ਕਰੀਏ ਤਾਂ ਰਵਿੰਦਰ ਜਡੇਜਾ ਨੰਬਰ 1 ਅਤੇ ਰਵੀਚੰਦਰਨ ਅਸ਼ਵਿਨ ਨੰਬਰ 2 ਉੱਪਰ ਹੀ ਬਣੇ ਹੋਏ ਹਨ। ਹੁਣ ਵੇਖਣਾ ਹੋਵੇਗਾ ਕਿ ਭਾਰਤੀ ਟੀਮ ਇਸ ਰੈਕਿੰਗ ਨੂੰ ਕਦੋਂ ਤੱਕ ਬਰਕਰਾਰ ਰੱਖਦੀ ਹੈ।
ਇਹ ਵੀ ਪੜ੍ਹੋ: WPL 2023: ਖਿਡਾਰੀਆਂ ਦੀ ਨਿਲਾਮੀ ਤੋਂ ਬਾਅਦ ਕਿਹੜੀ ਟੀਮ ਸਭ ਤੋਂ ਮਜ਼ਬੂਤ, ਜਾਣੋ ਸਾਰੀਆਂ 5 ਟੀਮਾਂ ਦੀ ਸਥਿਤੀ