ਕੇਪਟਾਊਨ: ਮਹਿਲਾ ਟੀ-20 ਵਿਸ਼ਵ ਕੱਪ ਵਿੱਚ ਭਾਰਤ ਦਾ ਸੈਮੀਫਾਈਨਲ ਵਿੱਚ ਥਾਂ ਬਣਾਉਣ ਲਈ ਆਇਰਲੈਂਡ ਨਾਲ ਮੁਕਾਬਲਾ ਹੈ। ਭਾਰਤ ਬਨਾਮ ਆਇਰਲੈਂਡ ਵਿਚਾਲੇ ਇਹ ਮੈਚ ਸੇਂਟ ਜਾਰਜ ਪਾਰਕ, ਗੇਕੇਬੇਰਾ ਵਿਖੇ ਖੇਡਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਭਾਰਤ ਨੇ ਗਰੁੱਪ ਬੀ ਵਿੱਚ ਦੋ ਮੈਚ ਜਿੱਤੇ ਹਨ ਜਦਕਿ ਇੱਕ ਮੈਚ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਹਾਲ ਹੀ ਵਿੱਚ 18 ਫਰਵਰੀ ਨੂੰ ਭਾਰਤ ਵੱਲੋਂ ਖੇਡੇ ਗਏ ਵਿਸ਼ਵ ਕੱਪ ਦੇ ਆਪਣੇ ਤੀਜੇ ਮੈਚ ਵਿੱਚ ਇੰਗਲੈਂਡ ਨੂੰ 11 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਸੋਮਵਾਰ ਨੂੰ ਖੇਡੇ ਗਏ ਮੈਚ 'ਚ ਭਾਰਤ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕੀਤੀ। ਭਾਰਤ ਨੇ ਆਇਰਲੈਂਡ ਦੇ ਸਾਹਮਣੇ 156 ਦੌੜਾਂ ਦਾ ਟੀਚਾ ਰੱਖਿਆ ਹੈ। ਭਾਰਤ ਨੇ 20 ਓਵਰਾਂ 'ਚ 6 ਵਿਕਟਾਂ ਦੇ ਨੁਕਸਾਨ 'ਤੇ 155 ਦੌੜਾਂ ਬਣਾਈਆਂ। ਭਾਰਤ ਲਈ ਸ਼ੈਫਾਲੀ ਵਰਮਾ ਅਤੇ ਸਮ੍ਰਿਤੀ ਮੰਧਾਨਾ ਨੇ ਸ਼ਾਨਦਾਰ ਸ਼ੁਰੂਆਤ ਕੀਤੀ। ਇਸ ਦੇ ਨਾਲ ਹੀ ਭਾਰਤ ਦੀ ਕਪਤਾਨ ਹਰਮਨਪ੍ਰੀਤ ਕੌਰ ਆਪਣਾ 150ਵਾਂ ਅੰਤਰਰਾਸ਼ਟਰੀ ਟੀ-20 ਮੈਚ ਖੇਡ ਰਹੀ ਹੈ। ਸਮ੍ਰਿਤੀ 150 ਟੀ-20 ਅੰਤਰਰਾਸ਼ਟਰੀ ਮੈਚ ਖੇਡਣ ਵਾਲੀ ਦੁਨੀਆ ਦੀ ਪਹਿਲੀ ਖਿਡਾਰਨ ਬਣ ਗਈ ਹੈ। ਇਸ ਦੇ ਨਾਲ ਹੀ ਹਰਮਨਪ੍ਰੀਤ ਕੌਰ ਦੇ ਟੀ-20 ਫਾਰਮੈਟ ਵਿੱਚ 3 ਹਜ਼ਾਰ ਦੌੜਾਂ ਬਣਾਉਣ ਦਾ ਰਿਕਾਰਡ ਵੀ ਦਰਜ ਹੋ ਗਿਆ ਹੈ। ਇਸ ਦੇ ਨਾਲ ਹੀ ਭਾਰਤ ਵੱਲੋਂ ਸ਼ੈਫਾਲੀ ਵਰਮਾ ਨੇ 29 ਗੇਂਦਾਂ ਵਿੱਚ 24 ਦੌੜਾਂ ਦੀ ਪਾਰੀ ਖੇਡੀ। ਜਦਕਿ ਕਪਤਾਨ ਹਰਮਨਪ੍ਰੀਤ ਕੌਰ ਨੇ 20 ਗੇਂਦਾਂ ਵਿੱਚ 13 ਦੌੜਾਂ ਬਣਾਈਆਂ।
ਇਸ ਦੇ ਨਾਲ ਹੀ ਰਿਚਾ ਘੋਸ਼ ਬਿਨਾਂ ਖਾਤਾ ਖੋਲ੍ਹੇ ਪਹਿਲੀ ਗੇਂਦ 'ਤੇ ਆਊਟ ਹੋ ਗਈ। ਭਾਰਤ ਵੱਲੋਂ ਸਮ੍ਰਿਤੀ ਮੰਧਾਨਾ ਨੇ ਸ਼ਾਨਦਾਰ ਪਾਰੀ ਖੇਡੀ। ਮੰਧਾਨਾ ਮੈਚ ਦੇ ਪਹਿਲੇ ਓਵਰ ਤੋਂ ਲੈ ਕੇ 18ਵੇਂ ਓਵਰ ਤੱਕ ਕ੍ਰੀਜ਼ 'ਤੇ ਬਣੀ ਰਹੀ। ਪਰ 18 ਓਵਰਾਂ ਦੀ ਚੌਥੀ ਗੇਂਦ 'ਤੇ ਮੰਧਾਨਾ ਨੂੰ ਪ੍ਰੈਂਡਰਗਾਸਟ ਨੇ ਆਊਟ ਕਰ ਦਿੱਤਾ। ਭਾਰਤ ਵੱਲੋਂ ਸਮ੍ਰਿਤੀ ਮੰਧਾਨਾ ਨੇ ਸਭ ਤੋਂ ਵੱਧ ਦੌੜਾਂ ਬਣਾਉਂਦੇ ਹੋਏ 56 ਗੇਂਦਾਂ ਵਿੱਚ 87 ਦੌੜਾਂ ਬਣਾਈਆਂ। ਉਨ੍ਹਾਂ ਨੇ ਇਸ ਪਾਰੀ 'ਚ 9 ਚੌਕੇ ਅਤੇ 3 ਛੱਕੇ ਲਗਾਏ। ਇਸ ਦੇ ਨਾਲ ਹੀ ਜੇਮਿਮਾ ਰੋਡਿਗਸ ਨੇ 12 ਗੇਂਦਾਂ 'ਚ 19 ਦੌੜਾਂ ਬਣਾਈਆਂ। ਜਦੋਂਕਿ ਆਖਰੀ ਬੱਲੇਬਾਜ਼ੀ ਕਰਨ ਆਈ ਦੀਪਤੀ ਸ਼ਰਮਾ ਪਹਿਲੀ ਹੀ ਗੇਂਦ 'ਤੇ ਆਊਟ ਹੋ ਗਈ। ਭਾਰਤ ਵੱਲੋਂ ਪੂਜਾ 1 ਗੇਂਦ 'ਤੇ 2 ਦੌੜਾਂ ਬਣਾ ਕੇ ਅਜੇਤੂ ਰਹੀ। ਆਇਰਲੈਂਡ ਲਈ ਲੌਰਾ ਡੇਲਾਨੀ ਨੇ ਤਿੰਨ ਵਿਕਟਾਂ ਲਈਆਂ।
ਇਹ ਵੀ ਪੜ੍ਹੋ: Venkatesh Prasad advises KL Rahul : ਸਾਬਕਾ ਭਾਰਤੀ ਖਿਡਾਰੀ ਨੇ ਖਰਾਬ ਫਾਰਮ 'ਚ ਚੱਲ ਰਹੇ ਕੇਐੱਲ ਰਾਹੁਲ ਨੂੰ ਦਿੱਤੀ ਖ਼ਾਸ ਸਲਾਹ