ETV Bharat / sports

ਰੋਹਿਤ ਸ਼ਰਮਾ ਨੇ ਆਸਟਰੇਲੀਆ ਦੌਰੇ ਦੌਰਾਨ ਸਭ ਠੀਕ ਹੋਣ ਦੀ ਜਤਾਈ ਉਮੀਦ - IPL

ਰੋਹਿਤ ਸ਼ਰਮਾ ਨੂੰ ਆਈਪੀਐੱਲ ਦੌਰਾਨ ਇਹ ਹੈਮਸਟ੍ਰਿੰਗ ਸੱਟ ਲੱਗੀ ਸੀ ਜਿਸ ਕਾਰਨ ਉਨ੍ਹਾਂ ਨੂੰ ਇਸ ਮਹੀਨੇ ਦੇ ਸ਼ੁਰੂ ਵਿੱਚ ਆਸਟ੍ਰੇਲੀਆ ਦੌਰੇ ਲਈ ਟੀਮ 'ਚੋਂ ਬਾਹਰ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਰੋਹਿਤ ਆਈਪੀਐੱਲ ਵਿੱਚ ਮੁੰਬਈ ਇੰਡੀਅਨਜ਼ ਲਈ ਖੇਡਦੇ ਹੋਏ ਨਜ਼ਰ ਆਏ ਜਿਸ ਨਾਲ ਕਿਆਸ ਲਗਾਉਣ ਦਾ ਦੌਰ ਸ਼ੁਰੂ ਹੋ ਗਿਆ। ਇਸ ਤੋਂ ਬਾਅਦ ਉਨ੍ਹਾਂ ਨੂੰ ਟੈਸਟ ਟੀਮ ਵਿੱਚ ਸ਼ਾਮਲ ਕਰ ਲਿਆ ਗਿਆ।

Rohit Sharma hopes all will be well during the tour of Australia
ਰੋਹਿਤ ਸ਼ਰਮਾ ਨੇ ਆਸਟਰੇਲੀਆ ਦੌਰੇ ਦੌਰਾਨ ਸਭ ਠੀਕ ਹੋਣ ਦੀ ਜਤਾਈ ਉਮੀਦ
author img

By

Published : Nov 23, 2020, 12:22 PM IST

ਨਵੀਂ ਦਿੱਲੀ (ਪੀਟੀਆਈ) : ਰੋਹਿਤ ਸ਼ਰਮਾ ਨੂੰ ਆਈਪੀਐੱਲ ਦੌਰਾਨ ਇਹ ਹੈਮਸਟ੍ਰਿੰਗ ਸੱਟ ਲੱਗੀ ਸੀ ਜਿਸ ਕਾਰਨ ਉਨ੍ਹਾਂ ਨੂੰ ਇਸ ਮਹੀਨੇ ਦੇ ਸ਼ੁਰੂ ਵਿੱਚ ਆਸਟ੍ਰੇਲੀਆ ਦੌਰੇ ਲਈ ਟੀਮ 'ਚੋਂ ਬਾਹਰ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਰੋਹਿਤ ਆਈਪੀਐੱਲ ਵਿਚ ਮੁੰਬਈ ਇੰਡੀਅਨਜ਼ ਲਈ ਖੇਡਦੇ ਹੋਏ ਨਜ਼ਰ ਆਏ ਜਿਸ ਨਾਲ ਕਿਆਸ ਲਗਾਉਣ ਦਾ ਦੌਰ ਸ਼ੁਰੂ ਹੋ ਗਿਆ। ਇਸ ਤੋਂ ਬਾਅਦ ਉਨ੍ਹਾਂ ਨੂੰ ਟੈਸਟ ਟੀਮ ਵਿੱਚ ਸ਼ਾਮਲ ਕਰ ਲਿਆ ਗਿਆ।

ਰੋਹਿਤ ਨੇ ਕਿਹਾ ਕਿ ਇਮਾਨਦਾਰੀ ਨਾਲ ਕਹਾਂ ਤਾਂ ਮੈਂ ਨਹੀਂ ਜਾਣਦਾ ਕਿ ਕੀ ਹੋ ਰਿਹਾ ਸੀ ਤੇ ਲੋਕ ਕਿਸ ਬਾਰੇ ਗੱਲ ਕਰ ਰਹੇ ਸਨ। ਉਨ੍ਹਾਂ ਨੇ ਦਰਦ ਦੇ ਬਾਵਜੂਦ ਖੇਡਦੇ ਹੋਏ ਦਿੱਲੀ ਕੈਪੀਟਲਜ਼ ਖ਼ਿਲਾਫ਼ ਆਈਪੀਐੱਲ ਫਾਈਨਲ ਵਿੱਚ 50 ਗੇਂਦਾਂ ਵਿੱਚ 68 ਦੌੜਾਂ ਦੀ ਪਾਰੀ ਖੇਡੀ।

ਰੋਹਿਤ ਨੇ ਕਿਹਾ ਕਿ ਮੈਂ ਮੁੰਬਈ ਇੰਡੀਅਨਜ਼ ਨੂੰ ਦੱਸ ਦਿੱਤਾ ਸੀ ਕਿ ਮੈਂ ਮੈਦਾਨ 'ਤੇ ਉਤਰ ਸਕਦਾ ਹਾਂ। ਉਨ੍ਹਾਂ ਨੇ ਕਿਹਾ ਕਿ ਹੈਮਸਟ੍ਰਿੰਗ ਹੁਣ ਬਿਲਕੁਲ ਠੀਕ ਲੱਗ ਰਹੀ ਹੈ।

ਇਸ ਨੂੰ ਮਜ਼ਬੂਤ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਤੇ ਉਮੀਦ ਹੈ ਕਿ ਆਸਟ੍ਰੇਲੀਆ ਦੌਰੇ ਤਕ ਸਭ ਠੀਕ ਹੋ ਜਾਵੇਗਾ। ਲੰਬੇ ਫਾਰਮੈਟ ਵਿੱਚ ਖੇਡਣ ਤੋਂ ਪਹਿਲਾਂ ਮੈਨੂੰ ਇਹ ਪੂਰੀ ਤਰ੍ਹਾਂ ਯਕੀਨੀ ਬਣਾਉਣ ਦੀ ਲੋੜ ਹੈ ਕਿ ਕੋਈ ਵੀ ਕੋਸ਼ਿਸ਼ ਛੁੱਟ ਨਹੀਂ ਗਈ, ਸ਼ਾਇਦ ਇਹੀ ਕਾਰਨ ਹੈ ਕਿ ਮੈਂ ਐੱਨਸੀਏ ਵਿੱਚ ਹਾਂ।

ਆਈਪੀਐੱਲ ਵਿੱਚ ਪਲੇਆਫ਼ ਵਿੱਚ ਸੱਟ ਦੇ ਬਾਵਜੂਦ ਖੇਡਣ ਨੂੰ ਲੈ ਕੇ ਗੱਲਾਂ ਸ਼ੁਰੂ ਹੋ ਗਈਆਂ ਸਨ, ਇਸ 'ਤੇ ਉਨ੍ਹਾਂ ਨੇ ਕਿਹਾ ਕਿ ਮੇਰੇ ਲਈ ਇਹ ਚਿੰਤਾ ਦੀ ਗੱਲ ਨਹੀਂ ਸੀ ਕਿ ਕੋਈ ਕੀ ਗੱਲ ਕਰ ਰਿਹਾ ਹੈ ਕਿ ਉਹ ਆਸਟ੍ਰੇਲੀਆ ਦੌਰੇ ਲਈ ਜਾ ਸਕੇਗਾ ਜਾਂ ਨਹੀਂ।

ਪੰਜ ਵਾਰ ਦੇ ਆਈਪੀਐੱਲ ਚੈਂਪੀਅਨ ਨੇ ਕਿਹਾ ਕਿ ਜੱਦ ਤੱਕ ਮੈਦਾਨ 'ਤੇ ਨਹੀਂ ਪੁੱਜਦੇ ਤਦ ਤੱਕ ਪਤਾ ਨਹੀਂ ਲਗਦਾ ਕਿ ਸਰੀਰ ਕਿਵੇਂ ਕੰਮ ਕਰ ਰਿਹਾ ਹੈ। ਹਰੇਕ ਦਿਨ ਹੈਮਸਟ੍ਰਿੰਗ ਸੱਟ ਦੀ ਸਥਿਤੀ ਬਦਲ ਰਹੀ ਸੀ। ਇਹ ਜਿਸ ਤਰ੍ਹਾਂ ਠੀਕ ਹੋ ਰਹੀ ਸੀ ਤਾਂ ਮੈਨੂੰ ਵਿਸ਼ਵਾਸ ਹੋ ਗਿਆ ਕਿ ਮੈਂ ਖੇਡ ਸਕਦਾ ਹਾਂ ਤੇ ਮੈਂ ਉਸ ਸਮੇਂ ਮੁੰਬਈ ਇੰਡੀਅਨਜ਼ ਨੂੰ ਇਸ ਬਾਰੇ ਦੱਸ ਦਿੱਤਾ ਸੀ।

ETV Bharat Logo

Copyright © 2025 Ushodaya Enterprises Pvt. Ltd., All Rights Reserved.