ਨਵੀਂ ਦਿੱਲੀ: ਵਿਸ਼ਵ ਕੱਪ 2023 ਜਿਵੇਂ-ਜਿਵੇਂ ਅੱਗੇ ਵਧ ਰਿਹਾ ਹੈ, ਉਤਸਾਹ ਅਸਮਾਨੀ ਹੁੰਦਾ ਜਾ ਰਿਹਾ ਹੈ। ਪਾਕਿਸਤਾਨ ਅਤੇ ਅਫਗਾਨਿਸਤਾਨ (Match between Pakistan and Afghanistan) ਵਿਚਾਲੇ ਸੋਮਵਾਰ ਨੂੰ ਖੇਡੇ ਗਏ ਵਿਸ਼ਵ ਕੱਪ ਦੇ 21ਵੇਂ ਮੈਚ 'ਚ ਅਫਗਾਨਿਸਤਾਨ ਨੇ 8 ਵਿਕਟਾਂ ਨਾਲ ਰੋਮਾਂਚਕ ਜਿੱਤ ਹਾਸਲ ਕੀਤੀ। ਅਫਗਾਨਿਸਤਾਨ ਨੇ ਇਸ ਟੂਰਨਾਮੈਂਟ 'ਚ ਦੂਜਾ ਵੱਡਾ ਉਲਟਫੇਰ ਕੀਤਾ ਹੈ। ਪਹਿਲਾਂ ਅਫਗਾਨਿਸਤਾਨ ਨੇ ਮੌਜੂਦਾ ਚੈਂਪੀਅਨ ਇੰਗਲੈਂਡ (Current champions England) ਨੂੰ ਹਰਾਇਆ ਅਤੇ ਫਿਰ ਪਾਕਿਸਤਾਨ ਨੂੰ ਹਰਾਇਆ। ਅਫਗਾਨਿਸਤਾਨ ਤੋਂ ਇਸ ਹਾਰ ਤੋਂ ਬਾਅਦ ਪਾਕਿਸਤਾਨ ਦਾ ਸੈਮੀਫਾਈਨਲ 'ਚ ਜਾਣ ਦਾ ਰਾਹ ਥੋੜ੍ਹਾ ਮੁਸ਼ਕਿਲ ਹੋ ਗਿਆ ਹੈ। ਇਸ ਦੇ ਨਾਲ ਹੀ ਅਫਗਾਨਿਸਤਾਨ ਨੇ ਇਸ ਜਿੱਤ ਨਾਲ ਸੈਮੀਫਾਈਨਲ ਦੀ ਦੌੜ 'ਚ ਆਪਣੇ ਆਪ ਨੂੰ ਬਰਕਰਾਰ ਰੱਖਿਆ ਹੈ। ਜਾਣੋ ਇਸ ਮੈਚ ਤੋਂ ਬਾਅਦ ਅੰਕ ਸੂਚੀ ਵਿੱਚ ਕੀ-ਕੀ ਬਦਲਾਅ ਹੋਏ ਹਨ।
ਪੁਆਇੰਟ ਟੇਬਲ 'ਤੇ ਨਜ਼ਰ: ਵਿਸ਼ਵ ਕੱਪ 2023 (points table in world cup 2023 ) 'ਚ ਭਾਰਤੀ ਟੀਮ 5 ਮੈਚ ਜਿੱਤ ਕੇ 10 ਅੰਕਾਂ ਨਾਲ ਅੰਕ ਸੂਚੀ 'ਚ ਚੋਟੀ 'ਤੇ ਬਣੀ ਹੋਈ ਹੈ। ਨਿਊਜ਼ੀਲੈਂਡ 5 'ਚੋਂ 4 ਮੈਚ ਜਿੱਤ ਕੇ 8 ਅੰਕਾਂ ਨਾਲ ਦੂਜੇ ਸਥਾਨ 'ਤੇ ਹੈ। ਅੰਕ ਸੂਚੀ ਵਿੱਚ ਤੀਜਾ ਸਥਾਨ ਅਫਰੀਕਾ ਦਾ ਹੈ ਜਿਸ ਨੇ 4 ਵਿੱਚੋਂ 3 ਮੈਚ ਜਿੱਤੇ ਹਨ ਅਤੇ 6 ਅੰਕ ਹਾਸਲ ਕੀਤੇ ਹਨ। ਜੇਕਰ ਅੱਜ ਅਫਰੀਕਾ ਮੈਚ ਜਿੱਤ ਜਾਂਦਾ ਹੈ ਤਾਂ ਉਹ ਅੰਕ ਸੂਚੀ ਵਿੱਚ ਦੂਜਾ ਸਥਾਨ ਹਾਸਲ ਕਰ ਸਕਦਾ ਹੈ। ਇਸ ਦੇ ਨਾਲ ਹੀ ਆਸਟ੍ਰੇਲੀਆ, ਪਾਕਿਸਤਾਨ, ਬੰਗਲਾਦੇਸ਼ ਚਾਰ-ਚਾਰ ਅੰਕਾਂ ਨਾਲ ਕ੍ਰਮਵਾਰ ਚੌਥੇ, ਪੰਜਵੇਂ ਅਤੇ ਛੇਵੇਂ ਸਥਾਨ 'ਤੇ ਹਨ। ਡਿਫੈਂਡਿੰਗ ਚੈਂਪੀਅਨ ਇੰਗਲੈਂਡ (Defending champions England) ਇਸ ਟੇਬਲ 'ਚ ਸਭ ਤੋਂ ਹੇਠਲੇ ਸਥਾਨ 'ਤੇ ਪਹੁੰਚ ਗਿਆ ਹੈ। ਜਿਸ ਨੇ ਹੁਣ ਤੱਕ ਸਿਰਫ ਇੱਕ ਮੈਚ ਜਿੱਤਿਆ ਹੈ।
- " class="align-text-top noRightClick twitterSection" data="">
ਹੁਣ ਤੱਕ ਸਭ ਤੋਂ ਵੱਧ ਦੌੜਾਂ: ਵਿਸ਼ਵ ਕੱਪ 2023 ਵਿੱਚ ਸਭ ਤੋਂ ਵੱਧ ਦੌੜਾਂ ਦੀ ਗੱਲ ਕਰੀਏ ਤਾਂ ਭਾਰਤ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਨਿਊਜ਼ੀਲੈਂਡ ਖ਼ਿਲਾਫ਼ 95 ਦੌੜਾਂ ਦੀ ਪਾਰੀ ਖੇਡ ਕੇ 354 ਦੌੜਾਂ ਬਣਾ ਕੇ ਸਿਖਰ ’ਤੇ ਪਹੁੰਚ ਗਏ ਹਨ। ਇਸ ਤੋਂ ਬਾਅਦ ਭਾਰਤੀ ਕਪਤਾਨ ਰੋਹਿਤ ਸ਼ਰਮਾ (Indian captain Rohit Sharma) ਦਾ ਨੰਬਰ ਹੈ, ਜਿਸ ਨੇ ਪੰਜ ਮੈਚਾਂ 'ਚ 311 ਦੌੜਾਂ ਬਣਾਈਆਂ ਹਨ। ਤੀਜੇ ਨੰਬਰ 'ਤੇ ਪਾਕਿਸਤਾਨ ਦੇ ਵਿਕਟਕੀਪਰ ਬੱਲੇਬਾਜ਼ ਮੁਹੰਮਦ ਰਿਜ਼ਵਾਨ ਹਨ, ਜਿਨ੍ਹਾਂ ਦੇ ਨਾਂ ਹੁਣ ਤੱਕ 302 ਦੌੜਾਂ ਹਨ। ਨਿਊਜ਼ੀਲੈਂਡ ਦੇ ਬੱਲੇਬਾਜ਼ ਰਚਿਨ ਰਵਿੰਦਰਾ (290) ਅਤੇ ਡੇਰਿਲ ਮਿਸ਼ੇਲ (268) ਚੌਥੇ ਅਤੇ ਪੰਜਵੇਂ ਸਥਾਨ 'ਤੇ ਹਨ।
ਵਿਸ਼ਵ ਕੱਪ 2023 ਵਿੱਚ ਸਭ ਤੋਂ ਵੱਧ ਵਿਕਟਾਂ: ਨਿਊਜ਼ੀਲੈਂਡ ਦੇ ਮਿਸ਼ੇਲ ਸੈਂਟਨਰ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ਾਂ ਵਿੱਚ ਸਿਖਰ 'ਤੇ ਬਣੇ ਹੋਏ ਹਨ। ਜਿਸ ਨੇ 5 ਮੈਚਾਂ 'ਚ 12 ਵਿਕਟਾਂ ਲਈਆਂ ਹਨ। ਉਸ ਤੋਂ ਬਾਅਦ ਸ਼੍ਰੀਲੰਕਾ ਦੇ ਦਿਲਸ਼ਾਨ ਮਦੁਸ਼ੰਕਾ ਹਨ, ਜਿਨ੍ਹਾਂ ਨੇ ਹੁਣ ਤੱਕ 11 ਵਿਕਟਾਂ ਲਈਆਂ ਹਨ। ਜਸਪ੍ਰੀਤ ਬੁਮਰਾਹ (Jasprit Bumrah) ਵੀ 11 ਵਿਕਟਾਂ ਨਾਲ ਤੀਜੇ ਸਥਾਨ 'ਤੇ ਹਨ। ਚੌਥਾ ਸਥਾਨ ਨਿਊਜ਼ੀਲੈਂਡ ਦੇ ਮੈਟ ਹੈਨਰੀ ਦਾ ਹੈ, ਜਿਸ ਨੇ ਹੁਣ ਤੱਕ 10 ਵਿਕਟਾਂ ਲਈਆਂ ਹਨ। ਪੰਜਵੇਂ ਨੰਬਰ 'ਤੇ ਪਾਕਿਸਤਾਨ ਦਾ ਤੇਜ਼ ਗੇਂਦਬਾਜ਼ ਸ਼ਾਹੀਨ ਸ਼ਾਹ ਅਫਰੀਦੀ ਹੈ, ਜਿਸ ਨੇ 9 ਵਿਕਟਾਂ ਲਈਆਂ।
- World Cup 2023 PAK vs AFG: ਅਫਗਾਨਿਸਤਾਨ ਨੇ ਪਾਕਿਸਤਾਨ ਨੂੰ 8 ਵਿਕਟਾਂ ਨਾਲ ਹਰਾਇਆ, ਗੁਰਬਾਜ਼, ਜ਼ਦਰਾਨ ਅਤੇ ਰਹਿਮਤ ਨੇ ਜੜ੍ਹੇ ਅਰਧ ਸੈਂਕੜੇ
- World Cup 2023: ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਦੇ ਸਾਹਮਣੇ ਫਿੱਕੇ ਪੈ ਗਏ ਇਹ 5 ਵਿਸ਼ਵ ਪੱਧਰੀ ਬੱਲੇਬਾਜ਼, ਦੇਖੋ ਇਹ ਅੰਕੜੇ
- IPL 2024: ਮੁੰਬਈ ਇੰਡੀਅਨਜ਼ ਨੂੰ ਛੱਡ ਕੇ ਰਾਜਸਥਾਨ ਰਾਇਲਜ਼ 'ਚ ਸ਼ਾਮਿਲ ਹੋਏ ਸ਼ੇਨ ਬਾਂਡ, ਨਿਭਾਉਣਗੇ ਦੋਹਰੀ ਭੂਮਿਕਾ
ਹੁਣ ਤੱਕ ਸਭ ਤੋਂ ਵੱਧ ਛੱਕੇ: ਵਿਸ਼ਵ ਕੱਪ 2023 ਵਿੱਚ ਸਭ ਤੋਂ ਵੱਧ ਛੱਕੇ ਮਾਰਨ ਦੀ ਸੂਚੀ ਵਿੱਚ ਰੋਹਿਤ ਸ਼ਰਮਾ ਦਾ ਨਾਂ ਸਭ ਤੋਂ ਉੱਪਰ ਹੈ। ਰੋਹਿਤ ਸ਼ਰਮਾ ਨੇ ਪੰਜ ਮੈਚਾਂ ਵਿੱਚ ਸਭ ਤੋਂ ਵੱਧ 17 ਛੱਕੇ ਲਗਾਏ ਹਨ। ਸ਼੍ਰੀਲੰਕਾ ਦੇ ਕੁਸਲ ਮੈਂਡਿਸ 14 ਛੱਕਿਆਂ ਦੇ ਨਾਲ ਦੂਜੇ ਸਥਾਨ 'ਤੇ ਹਨ। ਹੁਣ ਤੱਕ ਨਿਊਜ਼ੀਲੈਂਡ ਦੇ ਡੇਰਿਲ ਮਿਸ਼ੇਲ (11), ਆਸਟ੍ਰੇਲੀਆ ਦੇ ਡੇਵਿਡ ਵਾਰਨਰ (10) ਅਤੇ ਮਿਸ਼ੇਲ ਮਾਰਸ਼ (9) ਛੱਕੇ ਲਗਾ ਚੁੱਕੇ ਹਨ।