ਮੁੰਬਈ: ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਵਿਸ਼ਵ ਕੱਪ 2023 ਦਾ ਪਹਿਲਾ ਸੈਮੀਫਾਈਨਲ (The first semi final of World Cup 2023) ਮੈਚ ਅੱਜ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਭਾਰਤ ਅਤੇ ਨਿਊਜ਼ੀਲੈਂਡ ਇਸ ਵਿਸ਼ਵ ਕੱਪ ਲਈ ਪੂਰੀ ਤਰ੍ਹਾਂ ਤਿਆਰ ਹਨ। ਇਸ ਵਿਸ਼ਵ ਕੱਪ 'ਚ ਆਪਣੇ ਗਰੁੱਪ ਗੇੜ ਦੇ ਸਾਰੇ 9 ਮੈਚ ਜਿੱਤਣ ਤੋਂ ਬਾਅਦ ਭਾਰਤੀ ਟੀਮ ਦਾ ਮਨੋਬਲ ਆਪਣੇ ਸਿਖਰ 'ਤੇ ਹੈ। ਜਦਕਿ ਨਿਊਜ਼ੀਲੈਂਡ ਸੈਮੀਫਾਈਨਲ 'ਚ ਬਾਹਰ ਹੋਣ ਤੋਂ ਮੁਸ਼ਕਿਲ ਨਾਲ ਬਚਿਆ ਹੈ। ਆਓ ਜਾਣਦੇ ਹਾਂ ਵਾਨਖੇੜੇ 'ਤੇ ਭਾਰਤ ਦੇ ਚੋਟੀ ਦੇ 5 ਬੱਲੇਬਾਜ਼ਾਂ ਦਾ ਕੀ ਰਿਕਾਰਡ ਹੈ।
ਵਿਰਾਟ ਕੋਹਲੀ:
ਵਿਰਾਟ ਕੋਹਲੀ ਨੂੰ ਮੁੰਬਈ ਦਾ ਵਾਨਖੇੜੇ ਸਟੇਡੀਅਮ (Wankhede Stadium in Mumbai) ਬਹੁਤ ਪਸੰਦ ਹੈ। ਇਸ ਸਟੇਡੀਅਮ 'ਚ ਵਿਰਾਟ ਕੋਹਲੀ ਦਾ ਰਿਕਾਰਡ ਸ਼ਾਨਦਾਰ ਹੈ। ਕੋਹਲੀ ਨੇ ਵਾਨਖੇੜੇ ਸਟੇਡੀਅਮ 'ਚ ਹੁਣ ਤੱਕ 7 ਮੈਚ ਖੇਡੇ ਹਨ ਅਤੇ ਉਸ ਨੇ 59.50 ਦੀ ਔਸਤ ਨਾਲ 357 ਦੌੜਾਂ ਬਣਾਈਆਂ ਹਨ। ਜਿਸ 'ਚ ਉਨ੍ਹਾਂ ਨੇ 1 ਸੈਂਕੜਾ ਅਤੇ 2 ਅਰਧ ਸੈਂਕੜੇ ਲਗਾਏ ਹਨ। ਵਾਨਖੇੜੇ 'ਚ ਵਿਰਾਟ ਕੋਹਲੀ ਦਾ ਸਟ੍ਰਾਈਕ ਰੇਟ 90.15 ਹੈ।
ਕੇਐਲ ਰਾਹੁਲ:
ਕੇਐੱਲ ਰਾਹੁਲ ਨੇ ਵਾਨਖੇੜੇ ਵਿੱਚ ਹੁਣ ਤੱਕ 3 ਮੈਚ ਖੇਡੇ ਹਨ। ਜਿਸ 'ਚ ਉਸ ਨੇ ਤਿੰਨ ਪਾਰੀਆਂ 'ਚ 71.50 ਦੀ ਔਸਤ ਨਾਲ 143 ਦੌੜਾਂ ਬਣਾਈਆਂ ਹਨ। ਇਸ ਮੈਦਾਨ 'ਤੇ ਰਾਹੁਲ ਦਾ ਸਰਵੋਤਮ ਸਕੋਰ ਨਾਬਾਦ 75 ਦੌੜਾਂ ਹੈ। ਰਾਹੁਲ ਨੇ ਇਸ ਮੈਦਾਨ 'ਤੇ 83.62 ਦੀ ਸਟ੍ਰਾਈਕ ਰੇਟ ਨਾਲ ਬੱਲੇਬਾਜ਼ੀ ਕੀਤੀ ਹੈ। ਇਸ ਲਈ ਜਦੋਂ ਉਹ ਨਿਊਜ਼ੀਲੈਂਡ ਖਿਲਾਫ ਬੱਲੇਬਾਜ਼ੀ ਲਈ ਉਤਰੇਗਾ ਤਾਂ ਉਸ ਦਾ ਟੀਚਾ ਵੱਡਾ ਸਕੋਰ (The goal is to score big) ਕਰਨਾ ਹੋਵੇਗਾ।
ਸ਼ੁਭਮਨ ਗਿੱਲ:
ਭਾਰਤੀ ਟੀਮ ਦੇ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਨੇ ਵਾਨਖੇੜੇ ਸਟੇਡੀਅਮ ਵਿੱਚ ਹੁਣ ਤੱਕ 2 ਮੈਚ ਖੇਡੇ ਹਨ। ਜਿਸ 'ਚ ਉਸ ਨੇ 56 ਦੀ ਔਸਤ ਨਾਲ 112 ਦੌੜਾਂ ਬਣਾਈਆਂ ਹਨ। ਇਸ ਮੈਦਾਨ 'ਤੇ ਸ਼ੁਭਮਨ ਗਿੱਲ ਦਾ ਸਭ ਤੋਂ ਵੱਧ ਸਕੋਰ 92 ਦੌੜਾਂ ਹੈ। ਜੋ ਉਸ ਨੇ ਇਸ ਵਿਸ਼ਵ ਕੱਪ ਵਿੱਚ ਸ਼੍ਰੀਲੰਕਾ ਦੇ ਖਿਲਾਫ ਬਣਾਇਆ ਸੀ। ਭਾਰਤੀ ਟੀਮ ਅੱਜ ਆਪਣੇ ਸਲਾਮੀ ਬੱਲੇਬਾਜ਼ ਤੋਂ ਵੱਡੀ ਪਾਰੀ ਖੇਡਣ ਦੀ ਉਮੀਦ ਕਰੇਗੀ।
ਸ਼੍ਰੇਅਸ ਅਈਅਰ:
ਸ਼੍ਰੇਅਸ ਅਈਅਰ ਨੇ ਮੁੰਬਈ ਦੇ ਵੱਕਾਰੀ ਵਾਨਖੇੜੇ ਸਟੇਡੀਅਮ ਵਿੱਚ 2 ਮੈਚ ਖੇਡੇ ਹਨ। ਇਸ ਦੌਰਾਨ ਉਸ ਨੇ 43 ਦੀ ਔਸਤ ਨਾਲ 86 ਦੌੜਾਂ ਬਣਾਈਆਂ ਹਨ। ਹਾਲਾਂਕਿ ਇਸ ਮੈਦਾਨ 'ਤੇ ਅਈਅਰ ਦੀ ਸਟ੍ਰਾਈਕ ਰੇਟ ਚੰਗੀ ਹੈ, ਉਸ ਨੇ ਇੱਥੇ 132.30 ਦੀ ਸਟ੍ਰਾਈਕ ਨਾਲ ਬੱਲੇਬਾਜ਼ੀ ਕੀਤੀ ਹੈ। ਇੱਥੇ ਹੋਏ ਦੋ ਮੈਚਾਂ 'ਚੋਂ ਅਈਅਰ ਨੇ ਇਕ ਮੈਚ 'ਚ 4 ਦੌੜਾਂ ਅਤੇ ਦੂਜੇ 'ਚ 82 ਦੌੜਾਂ ਦੀ ਪਾਰੀ ਖੇਡੀ ਹੈ। ਅਈਅਰ ਨੇ ਪਿਛਲੇ ਮੈਚ 'ਚ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ ਸੈਂਕੜਾ ਲਗਾਇਆ ਸੀ।
- IND Vs NZ semi-final: ਬਲੈਕ 'ਚ ਵਿੱਕ ਰਹੀਆਂ ਟਿਕਟਾਂ, ਮੁੰਬਈ ਪੁਲਿਸ ਨੇ ਇੱਕ ਵਿਅਕਤੀ ਨੂੰ ਕੀਤਾ ਗ੍ਰਿਫਤਾਰ
- Ind vs NZ Semifinal : ਆਈਸੀਸੀ ਟੂਰਨਾਮੈਂਟਾਂ ਵਿੱਚ ਨਿਊਜ਼ੀਲੈਂਡ ਦਾ ਪੱਲੜਾ ਭਾਰੀ, 2019 ਦਾ ਹਿਸਾਬ ਬਰਾਬਰ ਕਰਨ ਲਈ ਮੈਦਾਨ ਵਿੱਚ ਉਤਰੇਗੀ ਟੀਮ ਇੰਡੀਆ
- India vs New Zealand: 2019 ਦੇ ਸੈਮੀਫਾਈਨਲ ਵਿੱਚ ਹੋਈ ਹਾਰ ਦਾ ਬਦਲਾ ਲੈਣ ਲਈ ਮੈਦਾਨ ਵਿੱਚ ਉੱਤਰੇਗੀ ਬਲੂ ਆਰਮੀ, ਮੈਚ ਤੋਂ ਪਹਿਲਾਂ ਜਾਣੋ ਮੌਸਮ ਅਤੇ ਪਿੱਚ ਦੀ ਰਿਪੋਰਟ
ਰੋਹਿਤ ਸ਼ਰਮਾ:
ਭਾਰਤੀ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਦਾ ਵਾਨਖੇੜੇ ਸਟੇਡੀਅਮ ਵਿੱਚ ਰਿਕਾਰਡ ਬਿਲਕੁਲ ਵੀ ਚੰਗਾ ਨਹੀਂ ਹੈ। ਉਸ ਨੇ ਇੱਥੇ ਚਾਰ ਮੈਚ ਖੇਡੇ ਹਨ ਅਤੇ ਚਾਰ ਮੈਚਾਂ ਵਿੱਚ ਉਹ 12.50 ਦੀ ਔਸਤ ਨਾਲ ਸਿਰਫ਼ 50 ਦੌੜਾਂ ਹੀ ਬਣਾ ਸਕਿਆ ਹੈ। ਇਸ ਮੈਦਾਨ 'ਤੇ ਉਸ ਦਾ ਸਰਵੋਤਮ ਸਕੋਰ 20 ਦੌੜਾਂ ਹੈ। ਰੋਹਿਤ ਨੇ ਇਸ ਮੈਦਾਨ 'ਤੇ 90 ਦੀ ਸਟ੍ਰਾਈਕ ਰੇਟ ਨਾਲ ਬੱਲੇਬਾਜ਼ੀ ਕੀਤੀ ਹੈ। ਰੋਹਿਤ ਸ਼ਰਮਾ ਨੇ ਇਸ ਵਿਸ਼ਵ ਕੱਪ 'ਚ ਬਤੌਰ ਕਪਤਾਨ 500 ਤੋਂ ਵੱਧ ਦੌੜਾਂ ਬਣਾਉਣ ਦਾ ਰਿਕਾਰਡ ਬਣਾਇਆ ਹੈ।