ਨਵੀਂ ਦਿੱਲੀ: ਭਾਰਤੀ ਟੀਮ ਦੇ ਓਪਨਿੰਗ ਬੱਲੇਬਾਜ਼ ਸ਼ੁਭਮਨ ਗਿੱਲ ਨੂੰ ਲੈ ਕੇ ਇੱਕ ਵੱਡਾ ਅਪਡੇਟ ਸਾਹਮਣੇ ਆ ਰਿਹਾ ਹੈ। ਤਾਜ਼ਾ ਰਿਪੋਰਟਾਂ ਮੁਤਾਬਕ ਸ਼ੁਭਮਨ ਗਿੱਲ ਅੱਜ ਚੇਨਈ ਤੋਂ ਅਹਿਮਦਾਬਾਦ ਲਈ ਉਡਾਣ ਭਰਨਗੇ। ਗਿੱਲ ਡੇਂਗੂ ਤੋਂ ਪੀੜਤ ਹਨ। ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ ਅਤੇ ਇਸ ਲਈ ਉਹ ਚੇਨਈ 'ਚ ਰੁਕੇ ਹੋਏ ਸਨ ਅਤੇ ਟੀਮ ਇੰਡੀਆ ਨਾਲ ਦਿੱਲੀ ਨਹੀਂ ਆਏ। ਗਿੱਲ ਦੀ ਸਿਹਤ ਅਚਾਨਕ ਵਿਗੜਨ ਤੋਂ ਬਾਅਦ ਮੰਗਲਵਾਰ ਨੂੰ ਉਨ੍ਹਾਂ ਨੂੰ ਚੇਨਈ ਦੇ ਇੱਕ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਉਥੋਂ ਇਲਾਜ ਤੋਂ ਬਾਅਦ ਗਿੱਲ ਨੂੰ ਛੁੱਟੀ ਦੇ ਕੇ ਹੋਟਲ 'ਚ ਸ਼ਿਫਟ ਕਰ ਦਿੱਤਾ ਗਿਆ।
-
Breaking:
— Sahil Malhotra (@Sahil_Malhotra1) October 11, 2023 " class="align-text-top noRightClick twitterSection" data="
Shubman Gill will fly to Ahmedabad today, recovery remains on right track 💪https://t.co/iU5R6vVgDo
">Breaking:
— Sahil Malhotra (@Sahil_Malhotra1) October 11, 2023
Shubman Gill will fly to Ahmedabad today, recovery remains on right track 💪https://t.co/iU5R6vVgDoBreaking:
— Sahil Malhotra (@Sahil_Malhotra1) October 11, 2023
Shubman Gill will fly to Ahmedabad today, recovery remains on right track 💪https://t.co/iU5R6vVgDo
ਅਗਲੇ ਮੈਚ ਵਿੱਚ ਜੁੜਣ ਦੀ ਉਮੀਦ: ਹੁਣ ਖ਼ਬਰ ਆ ਰਹੀ ਹੈ ਕਿ ਅੱਜ ਸ਼ੁਭਮਨ ਗਿੱਲ ਚੇਨਈ ਤੋਂ ਅਹਿਮਦਾਬਾਦ ਲਈ ਉਡਾਣ ਭਰਨ ਜਾ ਰਹੇ ਹਨ। ਹੁਣ ਗਿੱਲ ਦਾ ਅਗਲਾ ਇਲਾਜ ਬੀਸੀਸੀਆਈ ਦੀ ਨਿਗਰਾਨੀ ਹੇਠ ਕੀਤਾ ਜਾਵੇਗਾ। ਅੱਜ ਯਾਨੀ 11 ਅਕਤੂਬਰ ਨੂੰ ਭਾਰਤ ਅਤੇ ਪਾਕਿਸਤਾਨ ਵਿਚਾਲੇ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ 'ਚ ਮੈਚ ਹੋਣ ਜਾ ਰਿਹਾ ਹੈ। ਇਸ ਤੋਂ ਬਾਅਦ ਟੀਮ ਇੰਡੀਆ ਇਸ ਵਿਸ਼ਵ ਕੱਪ ਦਾ ਆਪਣਾ ਤੀਜਾ ਮੈਚ 14 ਅਕਤੂਬਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਖੇਡਣ ਜਾ ਰਹੀ ਹੈ, ਜਿਸ ਕਾਰਨ ਗਿੱਲ ਅਹਿਮਦਾਬਾਦ 'ਚ ਠੀਕ ਹੋਣ ਤੋਂ ਬਾਅਦ ਟੀਮ ਨਾਲ ਜੁੜ ਸਕਦੇ ਹੈ।
ਦੱਸ ਦੇਈਏ ਕਿ ਸ਼ੁਭਮਨ ਗਿੱਲ ਡੇਂਗੂ ਬੁਖਾਰ ਤੋਂ ਪੀੜਤ ਹਨ। ਮੰਗਲਵਾਰ ਨੂੰ ਉਨ੍ਹਾਂ ਦੇ ਪਲੇਟਲੇਟ ਕਾਊਂਟ 'ਚ ਅਚਾਨਕ ਕਮੀ ਆਈ, ਜਿਸ ਕਾਰਨ ਉਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ। ਗਿੱਲ ਨੂੰ ਚੇਨਈ ਦੇ ਕਾਵੇਰੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਉਨ੍ਹਾਂ ਦੇ ਪਲੇਟਲੇਟ ਕਾਉਂਟ 75 ਹਜ਼ਾਰ ਤੱਕ ਪਹੁੰਚ ਗਏ ਸਨ, ਜਿਸ ਤੋਂ ਬਾਅਦ ਉਨ੍ਹਾਂ ਦਾ ਇਲਾਜ ਕੀਤਾ ਗਿਆ ਅਤੇ ਜਦੋਂ ਪਲੇਟਲੇਟ ਕਾਉਂਟ 1 ਲੱਖ ਤੋਂ ਵੱਧ ਹੋ ਗਿਆ ਤਾਂ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਗਿੱਲ ਆਸਟਰੇਲੀਆ ਖਿਲਾਫ ਵਨਡੇ ਵਿਸ਼ਵ ਕੱਪ 2023 ਦਾ ਪਹਿਲਾ ਮੈਚ ਨਹੀਂ ਖੇਡ ਸਕੇ। ਉਹ ਅਫਗਾਨਿਸਤਾਨ ਨਾਲ ਹੋਣ ਵਾਲੇ ਮੈਚ ਤੋਂ ਵੀ ਖੁੰਝ ਗਏ ਹਨ। ਜੇਕਰ ਸਿਹਤ ਪੂਰੀ ਤਰ੍ਹਾਂ ਤੰਦਰੁਸਤ ਨਾ ਹੋਈ, ਤਾਂ ਗਿੱਲ ਪਾਕਿਸਤਾਨ ਖਿਲਾਫ ਮੈਚ ਤੋਂ ਵੀ ਖੁੰਝ ਸਕਦੇ ਹਨ।