ਦੁਬਈ: ਪਾਕਿਸਤਾਨ ਨੂੰ 2025 ਚੈਂਪੀਅਨਜ਼ ਟਰਾਫੀ ਦੀ ਮੇਜ਼ਬਾਨੀ ਸੌਂਪਣ ਤੋਂ ਬਾਅਦ, ਆਈਸੀਸੀ (ਅੰਤਰਰਾਸ਼ਟਰੀ ਕ੍ਰਿਕਟ ਕੌਂਸਲ) ਨੂੰ ਭਰੋਸਾ ਹੈ ਕਿ ਇੱਕ ਦਹਾਕੇ ਤੋਂ ਵੱਧ ਸਮੇਂ ਤੱਕ ਉੱਥੇ ਖੇਡਣ 'ਤੇ ਇਤਰਾਜ਼ਾਂ ਦੇ ਬਾਵਜੂਦ ਟੀਮਾਂ ਨੂੰ ਇਸ ਗਲੋਬਲ ਟੂਰਨਾਮੈਂਟ ਲਈ ਹੁਣ ਕਿਸੇ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪਵੇਗਾ।
ਆਈਸੀਸੀ ਨੇ ਪਿਛਲੇ ਹਫ਼ਤੇ ਪਾਕਿਸਤਾਨ ਨੂੰ 2025 ਚੈਂਪੀਅਨਜ਼ ਟਰਾਫੀ ਦੀ ਮੇਜ਼ਬਾਨੀ ਦਾ ਅਧਿਕਾਰ ਦਿੱਤਾ ਸੀ। ਇਸ ਨਾਲ ਪਾਕਿਸਤਾਨ ਵਿੱਚ ਦੋ ਦਹਾਕਿਆਂ ਤੋਂ ਵੱਧ ਸਮੇਂ ਬਾਅਦ ਵੱਡੇ ਟੂਰਨਾਮੈਂਟ ਦੀ ਵਾਪਸੀ ਹੋਵੇਗੀ। ਪਿਛਲੀ ਵਾਰ ਪਾਕਿਸਤਾਨ ਨੇ ਆਪਣੀ ਧਰਤੀ 'ਤੇ ਆਈਸੀਸੀ ਟੂਰਨਾਮੈਂਟ ਦੀ ਮੇਜ਼ਬਾਨੀ 1996 ਦੇ ਵਿਸ਼ਵ ਕੱਪ 'ਚ ਕੀਤੀ ਸੀ। ਉਸ ਵਿਸ਼ਵ ਕੱਪ ਵਿੱਚ ਭਾਰਤ ਅਤੇ ਸ਼੍ਰੀਲੰਕਾ ਵੀ ਸਹਿ ਮੇਜ਼ਬਾਨ ਸਨ।
2009 'ਚ ਲਾਹੌਰ 'ਚ ਸ਼੍ਰੀਲੰਕਾਈ ਟੀਮ ਦੀ ਬੱਸ 'ਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਇਸ ਦੇਸ਼ 'ਚ ਕਈ ਅੰਤਰਰਾਸ਼ਟਰੀ ਟੀਮਾਂ ਦੀ ਮੇਜ਼ਬਾਨੀ ਨਹੀਂ ਕਰ ਸਕਿਆ ਹੈ।
ਆਈਸੀਸੀ ਦੇ ਪ੍ਰਧਾਨ ਗ੍ਰੇਗ ਬਾਰਕਲੇ ਨੇ 'ਮੀਡੀਆ ਰਾਊਂਟੇਬਲ' ਦੌਰਾਨ ਪੀਟੀਆਈ ਭਾਸ਼ਾ ਦੇ ਸਵਾਲ ਦੇ ਜਵਾਬ ਵਿੱਚ ਕਿਹਾ, "ਇਸਦਾ ਜਵਾਬ ਹਾਂ ਹੈ, ਜੋ ਅਸੀਂ ਹੁਣ ਤੱਕ ਦੇਖ ਰਹੇ ਹਾਂ, ਉਸ ਦੇ ਅਨੁਸਾਰ ਜਵਾਬ ਬਿਲਕੁਲ ਹਾਂ (ਟੀਮਾਂ ਯਾਤਰਾ ਕਰਨਗੀਆਂ)।"
ਬਾਰਕਲੇ ਨੇ ਕਿਹਾ, "ਆਈਸੀਸੀ ਕ੍ਰਿਕਟ ਈਵੈਂਟ ਕਈ ਸਾਲਾਂ ਬਾਅਦ ਪਾਕਿਸਤਾਨ ਵਿੱਚ ਵਾਪਸੀ ਕਰ ਰਿਹਾ ਹੈ। ਪਿਛਲੇ ਕੁਝ ਹਫ਼ਤਿਆਂ ਵਿੱਚ ਵਾਪਰੀਆਂ ਘਟਨਾਵਾਂ ਨੂੰ ਛੱਡ ਕੇ ਇਹ ਸਭ ਕੁਝ ਬਿਨਾਂ ਕਿਸੇ ਮੁੱਦੇ ਦੇ ਅੱਗੇ ਵਧਿਆ ਹੈ।"
ਇਸ ਸਾਲ ਸਤੰਬਰ 'ਚ ਨਿਊਜ਼ੀਲੈਂਡ ਅਤੇ ਇੰਗਲੈਂਡ ਨੇ ਸੁਰੱਖਿਆ ਕਾਰਨਾਂ ਕਰਕੇ ਪਾਕਿਸਤਾਨ ਦੇ ਦੌਰੇ 'ਤੇ ਦੋ-ਪੱਖੀ ਸੀਰੀਜ਼ ਤੋਂ ਹਟ ਗਏ ਸਨ।
ਇਹ ਵੀ ਪੜ੍ਹੋ : Assembly Elections 2022: 'ਕਾਂਗਰਸ ਸਰਕਾਰ ਆਪਣੇ ਚੋਣ ਵਾਅਦਿਆਂ ਤੋਂ ਹੋਈ ਮੁਨਕਰ'
ਬਾਰਕਲੇ ਨੇ ਜ਼ੋਰ ਦੇ ਕੇ ਕਿਹਾ ਕਿ ਜੇਕਰ ਆਈਸੀਸੀ ਨੂੰ ਲੱਗਦਾ ਹੈ ਕਿ ਪਾਕਿਸਤਾਨ ਇਸ ਦਾ ਆਯੋਜਨ ਸਫਲਤਾਪੂਰਵਕ ਨਹੀਂ ਕਰ ਸਕੇਗਾ, ਤਾਂ ਉਹ ਉਸ ਨੂੰ ਮੇਜ਼ਬਾਨੀ ਦਾ ਅਧਿਕਾਰ ਨਹੀਂ ਦਿੰਦਾ।
ਉਨ੍ਹਾਂ ਨੇ ਕਿਹਾ, ''ਜੇਕਰ ਸਾਨੂੰ ਪਾਕਿਸਤਾਨ ਦੀ ਮੇਜ਼ਬਾਨੀ 'ਤੇ ਸ਼ੱਕ ਹੁੰਦਾ ਤਾਂ ਅਸੀਂ ਉਸ ਨੂੰ ਮੇਜ਼ਬਾਨੀ ਦਾ ਅਧਿਕਾਰ ਨਹੀਂ ਦਿੰਦੇ।
ਟੂਰਨਾਮੈਂਟ ਵਿੱਚ ਭਾਰਤ ਦੀ ਭਾਗੀਦਾਰੀ ਇੱਕ ਸੰਦੇਹ ਬਣੀ ਹੋਈ ਹੈ ਕਿਉਂਕਿ ਭਾਰਤ ਵਿੱਚ ਅੱਤਵਾਦੀ ਹਮਲਿਆਂ ਤੋਂ ਬਾਅਦ ਕੂਟਨੀਤਕ ਤਣਾਅ ਕਾਰਨ 2012 ਤੋਂ ਬਾਅਦ ਦੋਵਾਂ ਗੁਆਂਢੀ ਦੇਸ਼ਾਂ ਵਿਚਾਲੇ ਕੋਈ ਦੁਵੱਲੀ ਕ੍ਰਿਕਟ ਨਹੀਂ ਹੋਈ ਹੈ।
ਖੇਡ ਮੰਤਰੀ ਅਨੁਰਾਗ ਠਾਕੁਰ ਨੇ ਪਿਛਲੇ ਹਫਤੇ ਕਿਹਾ ਸੀ ਕਿ ਚੈਂਪੀਅਨਸ ਟਰਾਫੀ 'ਚ ਭਾਰਤ ਦੀ ਭਾਗੀਦਾਰੀ 'ਤੇ ਫੈਸਲਾ ਸਮੇਂ ਸਿਰ ਲਿਆ ਜਾਵੇਗਾ ਕਿਉਂਕਿ ਕੌਮਾਂਤਰੀ ਟੀਮਾਂ ਦੇ ਗੁਆਂਢੀ ਦੇਸ਼ ਦੇ ਦੌਰੇ 'ਤੇ ਅਜੇ ਵੀ ਸੁਰੱਖਿਆ ਮੁੱਦੇ ਹਨ।
ਇਸ ਨੂੰ ਚੁਣੌਤੀਪੂਰਨ ਮੁੱਦਾ ਦੱਸਦੇ ਹੋਏ ਬਾਰਕਲੇ ਨੇ ਉਮੀਦ ਜਤਾਈ ਕਿ ਕ੍ਰਿਕਟ ਦੇ ਜ਼ਰੀਏ ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ਸੁਧਾਰਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ : ਪਠਾਨਕੋਟ ਹੈਂਡ ਗ੍ਰਨੇਡ ਮਾਮਲਾ: ਜਾਂਚ ਨੂੰ ਲੈ ਕੇ ਡਿਪਟੀ CM ਰੰਧਾਵਾ ਵੱਲੋਂ ਉੱਚ ਅਧਿਕਾਰੀਆਂ ਨਾਲ ਹਾਈਲੈਵਲ ਮੀਟਿੰਗ