ਮੁੰਬਈ: ਮੁੰਬਈ ਇੰਡੀਅਨਜ਼ ਦਾ ਸਕੋਰ 5 ਓਵਰਾਂ (42/0) ਤੋਂ ਬਾਅਦ ਮੁੰਬਈ ਇੰਡੀਅਨਜ਼ ਦੀ ਸਲਾਮੀ ਜੋੜੀ ਨੇ ਸ਼ਾਨਦਾਰ ਸ਼ੁਰੂਆਤ ਕੀਤੀ ਹੈ। ਸਲਾਮੀ ਬੱਲੇਬਾਜ਼ ਹੇਲੀ ਮੈਥਿਊਜ਼ (17) ਅਤੇ ਯਸਤਿਕਾ ਭਾਟੀਆ (23) ਦੌੜਾਂ ਬਣਾ ਕੇ ਕ੍ਰੀਜ਼ 'ਤੇ ਹਨ। ਦਿੱਲੀ ਕੈਪੀਟਲਜ਼ ਵੱਲੋਂ ਪਹਿਲਾ ਓਵਰ ਮਾਰੀਜ਼ਾਨ ਕਪ ਨੇ ਸੁੱਟਿਆ। ਮੁੰਬਈ ਇੰਡੀਅਨਜ਼ ਦਾ ਸਕੋਰ 1 ਓਵਰ (9/0) ਸੀ । ਇਸ ਤੋਂ ਇਲਾਵਾ ਮੁੰਬਈ ਇੰਡੀਅਨਜ਼ ਨੇ 7 ਓਵਰਾਂ ਤੋਂ ਬਾਅਦ 50 ਦਾ ਸਕੋਰ ਪਾਰ ਕਰ ਲਿਆ ਸੀ।
ਬੱਲੇਬਾਜ਼ 18 ਓਵਰਾਂ ਵਿੱਚ ਹੀ ਢਹਿ-ਢੇਰੀ ਹੋ ਗਏ: ਦੱਸ ਦਈਏ ਇਸ ਤੋਂ ਪਹਿਲਾਂ ਦਿੱਲੀ ਕੈਪੀਟਲਜ਼ ਦੇ ਬੱਲੇਬਾਜ਼ 18 ਓਵਰਾਂ ਵਿੱਚ ਹੀ ਢਹਿ-ਢੇਰੀ ਹੋ ਗਏ। ਪੂਰੀ ਟੀਮ ਨੇ 105 ਦੌੜਾਂ ਬਣਾਈਆਂ ਅਤੇ ਮੁੰਬਈ ਇੰਡੀਅਨਜ਼ ਨੂੰ ਜਿੱਤ ਲਈ 106 ਦੌੜਾਂ ਦਾ ਟੀਚਾ ਦਿੱਤਾ। ਮੁੰਬਈ ਲਈ ਸਾਈਕਾ ਇਸ਼ਾਕ, ਹੇਲੀ ਮੈਥਿਊਜ਼ ਅਤੇ ਇਸੀ ਵੋਂਗ ਨੇ ਤਿੰਨ-ਤਿੰਨ ਵਿਕਟਾਂ ਲਈਆਂ। ਜਦਕਿ ਪੂਜਾ ਵਸਤਰਕਾਰ ਨੂੰ ਇਕ ਵਿਕਟ ਮਿਲੀ। ਦਿੱਲੀ ਵੱਲੋਂ ਕਪਤਾਨ ਮੇਗ ਲੈਨਿੰਗ ਨੇ ਸਭ ਤੋਂ ਵੱਧ 43 ਦੌੜਾਂ ਬਣਾਈਆਂ। ਇਸ ਤੋਂ ਬਾਅਦ ਰੌਡਰਿਗਜ਼ ਨੇ 25 ਅਤੇ ਰਾਧਾ ਨੇ 10 ਦੌੜਾਂ ਬਣਾਈਆਂ। ਇਨ੍ਹਾਂ ਤੋਂ ਇਲਾਵਾ ਇਹ ਖਿਡਾਰੀ ਦਸਵੇਂ ਅੰਕ ਨੂੰ ਵੀ ਨਹੀਂ ਛੂਹ ਸਕਿਆ
14 ਓਵਰਾਂ ਤੋਂ ਬਾਅਦ ਸਕੋਰ 85/7 ਸੀ: ਹੇਲੀ ਮੈਥਿਊਜ਼ ਨੇ 13ਵੇਂ ਓਵਰ ਵਿੱਚ 2 ਵਿਕਟਾਂ ਲਈਆਂ। ਉਸ ਨੇ ਪਹਿਲਾਂ ਜੇਸ ਜੋਨਾਸਨ ਅਤੇ ਫਿਰ ਮੀਨੂ ਮਨੀ ਦਾ ਸ਼ਿਕਾਰ ਕੀਤਾ। 14 ਓਵਰਾਂ ਤੋਂ ਬਾਅਦ ਸਕੋਰ 85/7। ਕ੍ਰੀਜ਼ 'ਤੇ ਰਾਧਾ ਯਾਦਵ ਅਤੇ ਤਾਨੀਆ ਭਾਟੀਆ ਮੌਜੂਦ ਹਨ। ਜੇਮਿਮਾ ਰੌਡਰਿਗਜ਼ 18 ਗੇਂਦਾਂ 'ਤੇ 25 ਦੌੜਾਂ ਬਣਾ ਕੇ ਆਊਟ ਹੋ ਗਈ। ਰੌਡਰਿਗਜ਼ ਇਸਾਕ ਦੇ 12ਵੇਂ ਓਵਰ ਦੀ ਦੂਜੀ ਗੇਂਦ 'ਤੇ ਆਊਟ ਹੋ ਗਏ। ਇਸ ਦੇ ਨਾਲ ਹੀ ਓਵਰ ਦੀ ਆਖਰੀ ਗੇਂਦ 'ਤੇ ਮੇਗ ਲੈਨਿੰਗ ਵੀ ਆਊਟ ਹੋ ਗਈ। ਮੇਗ ਨੇ 41 ਗੇਂਦਾਂ 'ਤੇ 43 ਦੌੜਾਂ ਬਣਾਈਆਂ।
ਮੁੰਬਈ ਇੰਡੀਅਨਜ਼ ਪਲੇਇੰਗ11: ਯਸਤਿਕਾ ਭਾਟੀਆ, ਹੇਲੀ ਮੈਥਿਊਜ਼, ਨੈਟ ਸਾਇਵਰ-ਬਰੰਟ, ਹਰਮਨਪ੍ਰੀਤ ਕੌਰ (ਸੀ), ਅਮੇਲੀਆ ਕੇਰ, ਪੂਜਾ ਵਸਤਰਾਕਰ, ਇਸੀ ਵੋਂਗ, ਹੁਮੈਰਾ ਕਾਜ਼ੀ, ਅਮਨਜੋਤ ਕੌਰ, ਜਿਨਤੀਮਨੀ ਕਲੀਤਾ, ਸਾਈਕਾ ਇਸ਼ਾਕ ਹਿੱਸਾ ਨੇ।
ਇਹ ਵੀ ਪੜ੍ਹੋ: Pakistan Super League 2023 : ਇਕ ਵਾਰ ਫਿਰ ਬਾਬਰ ਆਜ਼ਮ ਦੀ ਟੀਮ ਨੂੰ ਮਿਲੀ ਕਰਾਰੀ ਹਾਰ
ਦਿੱਲੀ ਕੈਪੀਟਲਜ਼ ਪਲੇਇੰਗ 11: ਮੇਗ ਲੈਨਿੰਗ (ਕਪਤਾਨ), ਸ਼ੈਫਾਲੀ ਵਰਮਾ, ਜੇਮਿਮਾ ਰੌਡਰਿਗਜ਼, ਮਾਰਿਜ਼ਾਨ ਕਪ, ਐਲਿਸ ਕੈਪਸ, ਜੇਸ ਜੋਨਾਸਨ, ਤਾਨਿਆ ਭਾਟੀਆ (ਵਿਕਟਕੀਪਰ), ਮਿੰਨੂ ਮਨੀ, ਸ਼ਿਖਾ ਪਾਂਡੇ, ਰਾਧਾ ਯਾਦਵ, ਤਾਰਾ ਨੋਰਿਸ।
ਇਹ ਵੀ ਪੜ੍ਹੋ: DC vs MI Today Fixtures : ਇਹਨਾਂ ਮਹਿਲਾ ਕਪਤਾਨਾਂ ਦੀ ਅਗਵਾਈ ਹੇਠ ਨਹੀਂ ਹਾਰੀ ਕੋਈ ਟੀਮ, ਹਰ ਪਾਸੇ ਹੋਈ ਚਰਚਾ