ਹੈਦਰਾਬਾਦ: ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਚ ਮੰਗਲਵਾਰ 16 ਮਾਰਚ ਨੂੰ ਭਾਰਤ ਅਤੇ ਇੰਗਲੈਂਡ ਦੇ ਵਿਚਾਲੇ ਪੰਜ ਮੈਚਾਂ ਦੀ ਟੀ-20 ਸੀਰੀਜ਼ ਦਾ ਤੀਜਾ ਮੁਕਾਬਲਾ ਖੇਡਿਆ ਗਿਆ ਸੀ, ਜਿਸਨੂੰ ਮੋਰਗਨ ਐਂਡ ਕੰਪਨੀ ਨੇ ਪੂਰੇ ਅੱਠ ਵਿਕੇਟ ਤੋਂ ਜਿੱਤ ਕੇ ਆਪਣੇ ਨਾਂ ਕੀਤਾ ਹੈ। ਤੀਜਾ ਮੈਚ ਜਿੱਤਣ ਦੇ ਨਾਲ ਹੀ ਇੰਗਲੈਂਡ ਸੀਰੀਜ ਚ ਹੁਣ ਤੱਕ 2-1 ਤੋਂ ਅੱਗੇ ਹੋ ਗਿਆ ਹੈ।
ਤੀਜੇ ਮੈਚ ਚ ਇੱਕ ਵਾਰ ਫਿਰ ਤੋਂ ਸਟਾਈਲਿਸ਼ ਖਿਡਾਰੀ ਕੇਐੱਲ ਰਾਹੁਲ ਨੇ ਫੈਨਜ਼ ਨੂੰ ਬਹੁਤ ਨਿਰਾਸ਼ ਕੀਤਾ ਅਤੇ ਚਾਰ ਗੇਂਦਾਂ ’ਤੇ ਬਿਨਾਂ ਕੋਈ ਰਨ ਬਣਾਏ ਪਵੇਲਿਅਨ ਵਾਪਸ ਆ ਗਏ। ਸੱਜੇ ਹੱਥ ਦੇ ਸਲਾਮੀ ਬੱਲੇਬਾਜ ਨੂੰ ਮਾਰਕ ਵੁਡ ਨੇ ਕਲੀਨ ਬੋਲਡ ਕੀਤਾ ਇਸ ਤੋਂ ਪਹਿਲਾਂ ਦੂਜੇ ਮੁਕਾਬਲੇ ਚ ਵੀ ਰਾਹੁਲ ਜ਼ੀਰੋ ਤੇ ਆਉਟ ਹੋ ਗਏ ਸੀ। ਜਦਕਿ ਇਸ ਤੋਂ ਪਹਿਲੇ ਮੈਚ ਚ ਵੀ ਉਨ੍ਹਾਂ ਦੇ ਬੱਲੇ ਤੋਂ ਸਿਰਫ ਇਕ ਰਨ ਦੇਖਣ ਨੂੰ ਮਿਲਿਆ ਸੀ।
ਇਹ ਵੀ ਪੜੋ: ਦੂਜਾ ਟੀ-20ਆਈ: ਭਾਰਤ ਨੇ ਇੰਗਲੈਂਡ ਨੂੰ 7 ਵਿਕਟਾਂ ਨਾਲ ਹਰਾ ਲੜੀ ਕੀਤੀ ਬਰਾਬਰ
ਮੌਜੂਦਾ ਸਮੇਂ ਚ ਕੇਐੱਲ ਰਾਹੁਲ ਦੀ ਖਰਾਬ ਖੇਡ ਤੇ ਲਗਾਤਾਰ ਸਵਾਲ ਚੁੱਕੇ ਜਾ ਰਹੇ ਹਨ ਤੀਜੇ ਮੈਚ ਚ ਮਿਲੀ ਹਾਰ ਤੋਂ ਬਾਅਦ ਜਦੋ ਭਾਰਤੀ ਕਪਤਾਨ ਵਿਰਾਟ ਕੋਹਲੀ ਤੋਂ ਰਾਹੁਲ ਦੀ ਖਰਾਬ ਖੇਡ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਉਹ ਵੀ ਦੋ ਦਿਨ ਪਹਿਲਾਂ ਖਰਾਬ ਸਮੇਂ ਚੋਂ ਲੰਘ ਰਹੇ ਸੀ ਰਾਹੁਲ ਇੱਕ ਚੈਂਪੀਅਨ ਖਿਡਾਰੀ ਹੈ ਉਹ ਟਾਪ ਆਰਡਰ ਚ ਰੋਹਿਤ ਦੇ ਨਾਲ ਸਾਡਾ ਅਹਿਮ ਖਿਡਾਰੀ ਹੈ ਇਸ ਫਾਰਮੇਟ ਚ 5-6 ਗੇਂਦਾਂ ਦੀ ਗੱਲ ਹੈ
ਦੱਸ ਦਈਏ ਕਿ ਲੋਕੇਸ਼ ਰਾਹੁਲ ਨੂੰ ਆਉਣ ਵਾਲੀ ਟੀ-20 ਵਿਸ਼ਵ ਕਪ ਦੇ ਲਈ ਭਾਰਤੀ ਚ ਰੋਹਿਤ ਸ਼ਰਮਾ ਦੇ ਨਾਲ ਪਹਿਲੇ ਓਪਨਰ ਦੇ ਤੌਰ ਚ ਦੇਖਿਆ ਜਾ ਰਿਹਾ ਹੈ ਪਰ ਜੇਕਰ ਆਉਣ ਵਾਲੇ ਮੈਂਚਾਂ ਚ ਵੀ ਉਨ੍ਹਾਂ ਦਾ ਪ੍ਰਦਰਸ਼ਨ ਨਿਰਾਸ਼ਾਜਨਕ ਰਿਹਾ ਤਾਂ ਇਸ਼ਾਨ ਕਿਸ਼ਨ ਅਤੇ ਸ਼ਿਖਰ ਧਵਨ ਵਰਗੇ ਖਿਡਾਰੀ ਉਨ੍ਹਾਂ ਤੋਂ ਉਹ ਮੌਕਾ ਖੋਹ ਸਕਦੇ ਹਨ।