ਨਵੀਂ ਦਿੱਲੀ: ਵਿਸ਼ਵ ਕੱਪ 2023 ਦੇ ਗਰੁੱਪ ਪੜਾਅ ਦੇ ਸਾਰੇ ਮੈਚ ਖੇਡੇ ਜਾ ਚੁੱਕੇ ਹਨ। ਦਰਸ਼ਕ ਸਿਰਫ਼ ਸੈਮੀਫਾਈਨਲ ਅਤੇ ਫਾਈਨਲ ਮੈਚਾਂ ਦੀ ਉਡੀਕ ਕਰ ਰਹੇ ਹਨ। ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਪਹਿਲਾਂ ਸੈਮੀਫਾਈਨਲ ਮੈਚ 15 ਨਵੰਬਰ ਨੂੰ ਮੁੰਬਈ 'ਚ ਖੇਡਿਆ ਜਾਵੇਗਾ। 2011 ਵਿਸ਼ਵ ਕੱਪ ਦਾ ਫਾਈਨਲ ਮੈਚ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿੱਚ ਖੇਡਿਆ ਗਿਆ ਸੀ, ਇਸ ਦੇ ਨਾਲ ਹੀ 16 ਨਵੰਬਰ ਨੂੰ ਕੋਲਕਾਤਾ 'ਚ ਦੱਖਣੀ ਅਫਰੀਕਾ ਅਤੇ ਆਸਟ੍ਰੇਲੀਆ ਵਿਚਾਲੇ ਦੂਜਾ ਸੈਮੀਫਾਈਨਲ ਮੈਚ ਖੇਡਿਆ ਜਾਵੇਗਾ।
-
💰 Prize money awarded
— ICC Cricket World Cup (@cricketworldcup) November 14, 2023 " class="align-text-top noRightClick twitterSection" data="
🗓️ Schedule and reserve days
📺 How to watch every match
Your one-stop shop for everything about the #CWC23 knockout stage ⬇️https://t.co/z5Z2nBPupA
">💰 Prize money awarded
— ICC Cricket World Cup (@cricketworldcup) November 14, 2023
🗓️ Schedule and reserve days
📺 How to watch every match
Your one-stop shop for everything about the #CWC23 knockout stage ⬇️https://t.co/z5Z2nBPupA💰 Prize money awarded
— ICC Cricket World Cup (@cricketworldcup) November 14, 2023
🗓️ Schedule and reserve days
📺 How to watch every match
Your one-stop shop for everything about the #CWC23 knockout stage ⬇️https://t.co/z5Z2nBPupA
ਉਲੇਖਯੋਗ ਹੈ ਕਿ 19 ਨਵੰਬਰ ਵਿਸ਼ਵ ਕੱਪ 2023 ਦਾ ਸਭ ਤੋਂ ਵੱਡਾ ਦਿਨ ਹੋਵੇਗਾ, ਇਸ ਦਿਨ 48 ਦਿਨਾਂ ਤੱਕ ਚੱਲਣ ਵਾਲੇ ਇਸ ਮੁਕਾਬਲੇ ਦਾ ਅੰਤ ਹੋ ਜਾਵੇਗਾ। ਇਹ ਫਾਈਨਲ ਮੈਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਖੇਡਿਆ ਜਾਵੇਗਾ, ਇਸ 132,000 ਲੋਕਾਂ ਦੀ ਸਮਰੱਥਾ ਵਾਲੇ ਸਟੇਡੀਅਮ ਦਾ ਪੂਰਾ ਨਿਰਮਾਣ 2021 ਵਿੱਚ ਪੂਰਾ ਹੋਇਆ ਸੀ। ਇਸ ਸਟੇਡੀਅਮ ਨੇ ਭਾਰਤ ਅਤੇ ਇੰਗਲੈਂਡ ਵਿਚਾਲੇ ਡੇ-ਨਾਈਟ ਟੈਸਟ ਦੇ ਨਾਲ-ਨਾਲ ਪਿਛਲੇ ਦੋ ਆਈਪੀਐਲ ਫਾਈਨਲਜ਼ ਦੀ ਮੇਜ਼ਬਾਨੀ ਵੀ ਕੀਤੀ ਹੈ।
ਰਿਜ਼ਰਵ ਡੇ: ਦਿਲਚਸਪ ਗੱਲ ਇਹ ਹੈ ਕਿ ਆਈਸੀਸੀ ਨੇ ਰਿਜ਼ਰਵ ਡੇ ਘੋਸ਼ਿਤ ਕੀਤਾ ਹੈ, ਜੇਕਰ ਸੈਮੀਫਾਈਨਲ ਅਤੇ ਫਾਈਨਲ ਮੈਚਾਂ ਵਿੱਚ ਕੋਈ ਰੁਕਾਵਟ ਆਉਂਦੀ ਹੈ ਜਾਂ ਮੈਚ ਮੀਂਹ ਨਾਲ ਪ੍ਰਭਾਵਿਤ ਹੁੰਦਾ ਹੈ ਅਤੇ ਜੇਕਰ ਪਹਿਲੇ ਦਿਨ ਸੈਮੀਫਾਈਨਲ ਮੈਚ ਦਾ ਨਤੀਜਾ ਨਹੀਂ ਨਿਕਲਿਆ ਤਾਂ ਅਗਲੇ ਦਿਨ ਸੈਮੀਫਾਈਨਲ ਮੈਚ ਖੇਡਿਆ ਜਾਵੇਗਾ।
ਇੰਨੀ ਹੋਵੇਗੀ ਇਨਾਮ ਰਾਸ਼ੀ: ਟੂਰਨਾਮੈਂਟ ਲਈ ਕੁੱਲ US$10 ਮਿਲੀਅਨ ਦੀ ਘੋਸ਼ਣਾ ਕੀਤੀ ਗਈ ਹੈ। ਟੂਰਨਾਮੈਂਟ ਦੇ ਜੇਤੂ ਨੂੰ 4 ਮਿਲੀਅਨ ਡਾਲਰ, ਜਦਕਿ ਉਪ ਜੇਤੂ ਨੂੰ 2 ਮਿਲੀਅਨ ਡਾਲਰ ਦਿੱਤੇ ਜਾਣਗੇ। ਆਈਸੀਸੀ ਨੇ ਗਰੁੱਪ ਪੜਾਅ ਦੇ ਮੈਚ ਜਿੱਤ ਕੇ ਸੈਮੀਫਾਈਨਲ ਵਿੱਚ ਪਹੁੰਚਣ ਵਾਲੀਆਂ ਟੀਮਾਂ ਲਈ 40,000 ਅਮਰੀਕੀ ਡਾਲਰ ਦੀ ਇਨਾਮੀ ਰਾਸ਼ੀ ਦਾ ਐਲਾਨ ਕੀਤਾ ਹੈ।