ਨਵੀਂ ਦਿੱਲੀ : ਜ਼ਖਮੀ ਸ਼ਿਖ਼ਰ ਧਵਨ ਦੀ ਗ਼ੈਰ-ਹਾਜ਼ਰੀ ਵਿੱਚ ਭਾਰਤੀ ਟੀਮ ਦੀ ਵਿਕਲਪਿਕ ਵਿਵਸਥਾ ਦੀ ਅੱਜ ਹੋਣ ਵਾਲੇ ਵਿਸ਼ਵ ਕੱਪ ਮੈਚ ਵਿੱਚ ਨਿਊਜ਼ੀਲੈਂਡ ਦੇ ਦਮਦਾਰ ਹਮਲੇ ਦੇ ਸਾਹਮਣੇ ਸਖ਼ਤ ਪ੍ਰੀਖਿਆ ਹੋਵੇਗੀ ਪਰ ਇਹ ਲਗਾਤਾਰ ਖ਼ਰਾਬ ਚੱਲ ਰਹੇ ਮੌਸਮ ਦੇ ਬਦਲਣ 'ਤੇ ਸੰਭਵ ਹੋਵੇਗਾ। ਦੋਵੇਂ ਟੀਮਾਂ ਵਿਚਕਾਰ ਵਿਸ਼ਵ ਕੱਪ ਵਿੱਚ 16 ਸਾਲ ਬਾਅਦ ਟੱਕਰ ਹੋਵੇਗੀ।
ਇਸ ਤੋਂ ਪਹਿਲਾਂ ਦੋਵੇਂ ਟੀਮਾਂ 2003 ਵਿੱਚ ਆਹਮੋ-ਸਾਹਮਣੇ ਹੋਈਆਂ ਸਨ।
ਇੰਗਲੈਂਡ ਵਿੱਚ ਪੈ ਰਹੇ ਬੈਮੌਸਮੀ ਮੀਂਹ ਦਾ ਖ਼ਤਰਾ ਭਾਰਤ ਤੇ ਨਿਊਜ਼ੀਲੈਂਡ ਦੇ ਮੈਚ 'ਤੇ ਮੰਡਰਾ ਰਿਹਾ ਹੈ ਅਤੇ ਇਸ ਹਾਲਤ ਵਿੱਚ ਓਵਰਾਂ ਦੀ ਕਟੌਤੀ ਹੋਣਾ ਸੰਭਵ ਹੈ। ਅਜਿਹੀ ਸਥਿਤੀ ਵਿੱਚ ਮੈਚ ਹੋਣ ਤੇ ਕੀਵੀ ਟੀਮ ਦਾ ਤੇਜ਼ ਗੇਂਦਬਾਜ਼ੀ ਹਮਲਾ ਭਾਰਤ ਦੀ ਸਲਾਮੀ ਜੋੜੀ ਲਈ ਮੁਸ਼ਕਿਲਾਂ ਪੈਦਾ ਕਰ ਸਕਦਾ ਹੈ।