ਨਵੀਂ ਦਿੱਲੀ: ਪੁਰਾਣੇ ਰਿਵਾਜ਼ ਦੇ ਮੁਤਾਬਕ ਲਾਰਡਸ ਵਿੱਚ 14 ਜੁਲਾਈ ਨੂੰ ਹੋਣ ਵਾਲੇ ਫ਼ਾਈਨਲ ਦੇ ਜੇਤੂ ਨੂੰ ਮੌਜੂਦਾ ਚੇਅਰਮੈਨ ਸ਼ਸ਼ਾਂਕ ਮਨੋਹਰ ਨੇ ਟ੍ਰਾਫੀ ਪ੍ਰਦਾਨ ਕਰਨੀ ਸੀ ਪਰ ਇਸ ਵਾਰ ਆਪਣੀ ਪਰੰਪਰਾ ਨੂੰ ਬਦਲਦੇ ਹੋਏ ਕੋਈ ਸਾਬਕਾ ਦਿੱਗਜ ਖਿਡਾਰੀ ਵਰਲਡ ਕੱਪ ਟ੍ਰਾਫੀ ਪ੍ਰਦਾਨ ਕਰ ਸਰਦਾ ਹੈ ਜਿਸ ਵਿਚ ਭਾਰਤ ਦੇ ਮਹਾਨ ਖਿਡਾਰੀ ਸਚਿਨ ਤੇਂਦੁਲਕਰ ਅਤੇ ਪਿਛਲੇ ਵਿਜੇਤਾ ਕਪਤਾਨ ਮਾਈਕਲ ਕਲਾਰਕ ਦਾ ਨਾਂਅ ਸਾਹਮਣੇ ਆ ਰਿਹਾ।
ਦੱਸਣਯੋਗ ਹੈ ਕਿ ਆਈਸੀਸੀ ਦਾ ਯੂਨੀਸੈਫ ਨਾਲ ਇੱਕ ਸਮਝੌਤਾ ਹੈ ਅਤੇ ਤੇਂਦੁਲਕਰ ਯੂਨੈਸਿਫ ਦੇ ਇੱਕ ਸਦਭਾਵਨਾ ਰਾਜਦੂਤ ਹਨ। ਇਹ ਵੀ ਦੱਸ ਦੇਈਏ ਕਿ ਇਸ ਗੱਲ ਦੀ ਸੰਭਾਵਨਾ ਵੀ ਹੈ ਕਿ ਬਰਤਾਨੀਆ ਸ਼ਾਹੀ ਪਰਿਵਾਰ ਦੇ ਕਿਸੇ ਮੈਂਬਰ ਨੂੰ ਟਰਾਫੀ ਪ੍ਰਦਾਨ ਕਰਨ ਲਈ ਬੁਲਾਇਆ ਜਾਏ। ਸੂਤਰਾਂ ਮੁਤਾਬਕ 2015 ਵਿੱਚ ਆਈਸੀਸੀ ਦੇ ਤਤਕਾਲੀ ਪ੍ਰਧਾਨ ਮੁਸਤਫਾ ਕਮਾਲ ਦੀ ਥਾਂ ਤਤਕਾਲੀ ਚੇਅਰਮੈਨ ਐਨ ਸ੍ਰੀਨਿਵਾਸਨ ਨੇ ਟਰਾਫੀ ਸੌਂਪੀ ਸੀ ਜਿਸ 'ਤੇ ਕਾਫੀ ਬਵਾਲ ਹੋਇਆ ਸੀ।