ਦੁਬਈ: ਵਿਰਾਟ ਕੋਹਲੀ ਅਤੇ ਰਵੀਚੰਦਰਨ ਅਸ਼ਵਿਨ ਨੂੰ ਮੰਗਲਵਾਰ ਪਿਛਲੇ 10 ਸਾਲਾਂ ਦੌਰਾਨ ਆਪਣੀ ਵਿਲੱਖਣ ਖੇਡ ਲਈ ਆਈਸੀਸੀ ਮੈਨਜ਼ ਪਲੇਅਰ ਆਫ਼ ਦਿ ਡਿਕੇਡ ਐਵਾਰਡ ਲਈ ਨਾਮਜ਼ਦ ਕੀਤਾ ਗਿਆ ਹੈ, ਉਥੇ ਭਾਰਤੀ ਕਪਤਾਨ ਨੂੰ ਪੁਰਸ਼ਾਂ ਦੀਆਂ ਸਾਰੀਆਂ ਪੰਜ ਸ਼੍ਰੇਣੀਆਂ ਵਿੱਚ ਵੀ ਨਾਮਜ਼ਦ ਕੀਤਾ ਗਿਆ ਹੈ।
ਕੋਹਲੀ ਅਤੇ ਤਜ਼ਰਬੇਕਾਰ ਆਫ਼ ਸਪਿੰਨਰ ਅਸ਼ਵਿਨ ਸਭ ਤੋਂ ਸਨਮਾਨਜਨਕ ਪੁਰਸਕਾਰ ਲਈ ਨਾਮਜ਼ਦ ਸੱਤ ਖਿਡਾਰੀਆਂ ਵਿੱਚੋਂ ਦੋ ਭਾਰਤੀ ਹਨ।
ਭਾਰਤੀ ਜੋੜੀ ਤੋਂ ਇਲਾਵਾ, ਜੋਅ ਰੂਟ (ਇੰਗਲੈਂਡ), ਕੇਨ ਵਿਲੀਅਮਸਨ (ਨਿਊਜ਼ੀਲੈਂਡ), ਸਟੀਵ ਸਮਿੱਥ (ਆਸਟ੍ਰੇਲੀਆ), ਏਬੀ ਡਿਵੀਲੀਅਰਜ਼ (ਦੱਖਣੀ ਅਫ਼ਰੀਕਾ) ਅਤੇ ਕੁਮਾਰ ਸੰਗਾਕਾਰਾ (ਸ੍ਰੀਲੰਕਾ) ਇਸ ਸ਼੍ਰੇਣੀ ਦੇ ਹੋਰ ਦਾਅਵੇਦਾਰ ਹਨ।
ਡਿਕੇਡ ਸ਼੍ਰੇਣੀ ਦੇ ਪੁਰਸ਼ ਇੱਕ ਰੋਜ਼ਾ ਖਿਡਾਰੀਆਂ ਵਿੱਚ ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਅਤੇ ਰਨ-ਮਸ਼ੀਨ ਰੋਹਿਤ ਸ਼ਰਮਾ ਨੂੰ ਵੀ ਕੋਹਲੀ, ਲਾਸਿਥ ਮਲਿੰਗਾ (ਸ੍ਰੀਲੰਕਾ), ਮਿਚੇਲ ਸਟਾਰਕ (ਆਸਟ੍ਰੇਲੀਆ), ਡਿਵੀਲੀਅਰਜ਼ ਅਤੇ ਸੰਗਾਕਾਰਾ ਦੇ ਨਾਲ ਥਾਂ ਮਿਲੀ ਹੈ।
ਕੋਹਲੀ ਅਤੇ ਰੋਹਿਤ ਦਾ ਡਿਕੇਡ ਸ਼੍ਰੇਣੀ ਦੀ ਪੁਰਸ਼ ਟੀ-20 ਪਲੇਅਰ ਵਿੱਚ ਵੀ ਨਾਂਅ ਦਿੱਤਾ ਗਿਆ ਹੈ, ਜਿਸ ਵਿੱਚ ਰਾਸ਼ਿਦ ਖਾਨ (ਅਫ਼ਗਾਨਿਸਤਾਨ), ਇਮਰਾਨ ਤਾਹਿਰ (ਦੱਖਣੀ ਅਫ਼ਰੀਕਾ), ਐਰੋਨ ਫ਼ਿੰਚ (ਆਸਟ੍ਰੇਲੀਆ), ਮਲਿੰਗਾ ਅਤੇ ਕ੍ਰਿਸ ਗੇਲ (ਵੈਸਟਇੰਡੀਜ਼) ਵੀ ਸ਼ਾਮਲ ਹਨ।
ਕੋਹਲੀ ਨੂੰ ਪੁਰਸਾਂ ਦੇ ਟੈਸਟ ਪਲੇਅਰ ਆ਼ਫ ਦਾ ਡਿਕੇਡ ਅਤੇ ਆਈਸੀਸੀ ਸਪਿਰਿਟ ਆਫ਼ ਕ੍ਰਿਕਟ ਐਵਾਰਡ ਵਿੱਚ ਵੀ ਨਾਮਜ਼ਦ ਕੀਤਾ ਗਿਆ ਹੈ। ਕੋਹਲੀ ਤੋਂ ਇਲਾਵਾ ਧੋਨੀ ਨੂੰ ਆਈਸੀਸੀ ਸਪਿਰਿਟ ਆਫ਼ ਕ੍ਰਿਕਟ ਐਵਾਰਡ ਆਫ਼ ਦਿ ਡਿਕੇਡ ਸ਼੍ਰੇਣੀ ਵਿੱਚ ਵੀ ਥਾਂ ਮਿਲੀ ਹੈ। ਆਖ਼ਰੀ ਜੇਤੂਆਂ ਦਾ ਫ਼ੈਸਲਾ ਇੱਕ ਖਿਡਾਰੀ ਨੂੰ ਪ੍ਰਾਪਤ ਵੋਟਾਂ ਦੀ ਗਿਣਤੀ ਦੇ ਆਧਾਰ 'ਤੇ ਕੀਤਾ ਜਾਵੇਗਾ।
ਨਾਮਜ਼ਦਗੀ ਦੀ ਸੂਚੀ
ਮੈਨਜ਼ ਪਲੇਅਰ ਆਫ਼ ਦਿ ਡਿਕੇਡ: ਵਿਰਾਟ ਕੋਹਲੀ (ਭਾਰਤ), ਰਵੀਚੰਦਰਨ ਅਸ਼ਵਿਨ (ਭਾਰਤ), ਜੋਅ ਰੂਟ (ਇੰਗਲੈਂਡ), ਕੇਨ ਵਿਲੀਅਮਸਨ (ਨਿਊਜ਼ੀਲੈਂਡ), ਸਟੀਵ ਸਮਿੱਥ (ਆਸਟ੍ਰੇਲੀਆ), ਏਬੀ ਡਿਵੀਲੀਅਰਜ਼ (ਦੱਖਣੀ ਅਫ਼ਰੀਕਾ) ਅਤੇ ਕੁਮਾਰ ਸੰਗਾਕਾਰਾ (ਸ੍ਰੀਲੰਕਾ)।
ਵੂਮੈਨ ਵਨਡੇ ਪਲੇਅਰ ਆਫ਼ ਦਿ ਡਿਕੇਡ: ਮੇਗ ਲੈਨਿੰਗ (ਆਸਟ੍ਰੇਲੀਆ), ਐਲਿਸ ਪੇਰੀ (ਆਸਟ੍ਰੇਲੀਆ), ਮਿਤਾਲੀ ਰਾਜ (ਭਾਰਤ), ਸੂਜੀ ਬੇਟਸ (ਨਿਊਜ਼ੀਲੈਂਡ), ਸਟੇਫਨੀ ਟੇਲਰ (ਵੈਸਟਇੰਡੀਜ਼) ਅਤੇ ਝੂਲਸ ਗੋਸਵਾਮੀ (ਭਾਰਤ)।
ਵੂਮੈਨ ਪਲੇਅਰ ਆਫ਼ ਦਿ ਡਿਕੇਡ: ਐਲਿਸ ਪੇਰੀ (ਆਸਟ੍ਰੇਲੀਆ), ਮੇਗ ਲੈਨਿੰਗ (ਆਸਟ੍ਰੇਲੀਆ), ਸੂਜੀ ਬੇਟਸ (ਨਿਊਜ਼ੀਲੈਂਡ), ਸਟੇਫਨੀ ਟੇਲਰ (ਵੈਸਟਇੰਡੀਜ਼) ਮਿਤਾਲੀ ਰਾਜ (ਭਾਰਤ) ਅਤੇ ਸਾਰਾ ਟੇਲਰ (ਇੰਗਲੈਂਡ)।
ਮੈਨਜ਼ ਪਲੇਅਰ ਆਫ਼ ਦਿ ਡਿਕੇਡ: ਵਿਰਾਟ ਕੋਹਲੀ (ਭਾਰਤ), ਲਾਸਿਥ ਮਲਿੰਗਾ (ਸ੍ਰੀਲੰਕਾ), ਮਿਚੇਲ ਸਟਾਰਕ (ਆਸਟ੍ਰੇਲੀਆ), ਏਬੀ ਡਿਵੀਲੀਅਰਜ਼ (ਦੱਖਣੀ ਅਫ਼ਰੀਕਾ), ਰੋਹਿਤ ਸ਼ਰਮਾ (ਭਾਰਤ), ਐਮਐਸ ਧੋਨੀ (ਭਾਰਤ) ਅਤੇ ਕੁਮਾਰ ਸੰਗਾਕਾਰਾ (ਸ੍ਰੀਲੰਕਾ)।
ਮੈਨਜ਼ ਟੈਸਟ ਪਲੇਅਰ ਆਫ਼ ਦਿ ਡਿਕੇਡ: ਵਿਰਾਟ ਕੋਹਲੀ (ਭਾਰਤ), ਕੇਨ ਵਿਲੀਅਮਸਨ (ਨਿਊਜ਼ੀਲੈਂਡ), ਸਮਿੱਥ (ਆਸਟ੍ਰੇਲੀਆ), ਜੇਮਸ ਐਂਡਰਸਨ (ਇੰਗਲੈਂਡ), ਰੰਗਨਾ ਹੇਰਾਥ (ਸ੍ਰੀਲੰਕਾ) ਅਤੇ ਯਾਸਿਰ ਅਹਿਮਦ (ਪਾਕਿਸਤਾਨ)।
ਮੈਨਜ਼ ਟੀ-20 ਪਲੇਅਰ ਆਫ਼ ਦਿ ਡਿਕੇਡ: ਰਾਸ਼ਿਦ ਖਾਨ (ਅਫ਼ਗਾਨਿਸਤਾਨ), ਵਿਰਾਟ ਕੋਹਲੀ (ਭਾਰਤ), ਇਮਰਾਨ ਤਾਹਿਰ (ਦੱਖਣੀ ਅਫ਼ਰੀਕਾ), ਐਰੋਨ ਫ਼ਿੰਚ (ਆਸਟ੍ਰੇਲੀਆ), ਲਾਸਿਥ ਮਲਿੰਗਾ (ਸ੍ਰੀਲੰਕਾ), ਕ੍ਰਿਸ ਗੇਲ (ਵੈਸਟਇੰਡੀਜ਼) ਅਤੇ ਰੋਹਿਤ ਸ਼ਰਮਾ (ਭਾਰਤ)।
ਆਈਸੀਸੀ ਸਪਿਰਿਟ ਆਫ਼ ਦਿ ਕ੍ਰਿਕਟ ਐਵਾਰਡ ਆਫ਼ ਦਿ ਡਿਕੇਡ: ਵਿਰਾਟ ਕੋਹਲੀ (ਭਾਰਤ), ਕੇਨ ਵਿਲੀਅਮਸਨ (ਨਿਊਜ਼ੀਲੈਂਡ), ਬ੍ਰੈਡਨ ਮੈਕਕੁਲਮ (ਨਿਊਜ਼ੀਲੈਂਡ), ਮਿਸਬਾਹ ਉਲ ਹੱਕ (ਪਾਕਿਸਤਾਨ), ਐਮਐਸ ਧੋਨੀ (ਭਾਰਤ), ਆਨਿਆ ਸਰੂਬਸੋਲ (ਇੰਗਲੈਂਡ), ਕੈਥਰੀਨ ਬ੍ਰੰਟ (ਇੰਗਲੈਂਡ), ਮਹੇਲਾ ਜੈਵਰਧਨੇ (ਸ੍ਰੀਲੰਕਾ) ਅਤੇ ਡੇਨੀਅਲ ਵਿਟੋਰੀ (ਨਿਊਜ਼ੀਲੈਂਡ)।