ਦੁਬਈ: ਕੌਮਾਂਤਰੀ ਕ੍ਰਿਕਟ ਪ੍ਰੀਸ਼ਦ ਨੇ ਟੈਸਟ ਚੈਂਪੀਅਨਸ਼ਿਪ ਦੇ ਨਿਯਮਾਂ ਵਿੱਚ ਤਬਦੀਲੀ ਕੀਤੀ ਹੈ। ਇਸ ਤੋਂ ਬਾਅਦ ਪੁਆਇੰਟ ਟੇਬਲ ਵਿੱਚ ਇੱਕ ਜ਼ਬਰਦਸਤ ਤਬਦੀਲੀ ਆਈ ਹੈ। ਬੁੱਧਵਾਰ ਤੱਕ ਆਸਟ੍ਰੇਲੀਆਈ ਟੀਮ ਜੋ ਦੂਜੇ ਨੰਬਰ 'ਤੇ ਸੀ, ਉਹ ਪਹਿਲੇ ਸਥਾਨ 'ਤੇ ਅਤੇ ਭਾਰਤੀ ਟੀਮ ਦੂਜੇ ਸਥਾਨ 'ਤੇ ਖਿਸਕ ਗਈ ਹੈ। ਵੀਰਵਾਰ ਨੂੰ ਇੱਕ ਨਵੇਂ ਨਿਯਮ ਦੇ ਤਹਿਤ ਵਰਲਡ ਟੈਸਟ ਚੈਂਪੀਅਨਸ਼ਿਪ ਵਿੱਚ ਕੋਰੋਨਾ ਵਾਇਰਸ ਕਾਰਨ ਬਦਲਾਅ ਕੀਤੇ ਗਏ ਸਨ।
ਭਾਰਤੀ ਟੀਮ ਦੇ ਇਸ ਸਮੇਂ ਪੁਆਇੰਟ ਟੇਬਲ ਵਿੱਚ 360 ਅੰਕ ਹਨ ਅਤੇ ਉਹ ਪਹਿਲੇ ਸਥਾਨ 'ਤੇ ਹੈ। ਆਸਟ੍ਰੇਲੀਆ ਦੇ ਕੋਲ 296 ਅੰਕ ਹਨ ਅਤੇ ਉਹ ਭਾਰਤ ਤੋਂ 64 ਅੰਕ ਪਿੱਛੇ ਹੈ। ਪਰ ਆਈਸੀਸੀ ਵੱਲੋਂ ਟੈਸਟ ਚੈਂਪੀਅਨਸ਼ਿਪ ਦੇ ਅੰਕਾਂ ਨੂੰ ਨਿਰਧਾਰੀਤ ਕਰਨ ਲਈ ਨਵੇਂ ਨਿਯਮਾ ਦਾ ਐਲਾਨ ਕੀਤਾ ਸੀ। ਇਸ ਨਿਯਮ ਦੇ ਲਾਗੂ ਹੋਣ ਦੇ ਬਾਅਦ ਭਾਰਤੀ ਟੀਮ ਦੂਜੇ ਤੇ ਆਸਟ੍ਰੇਲੀਆ ਟੀਮ ਪਹਿਲੇ ਸਥਾਨ 'ਤੇ ਪਹੁੰਚ ਜਾਏਗੀ।
ਟੈਸਟ ਚੈਂਪੀਅਨਸ਼ਿਪ ਦੇ ਤਹਿਤ ਭਾਰਤ ਨੇ ਹੁਣ ਤੱਕ ਕੁੱਲ 4 ਟੈਸਟ ਸੀਰੀਜ਼ ਖੇਡੀਆਂ ਹਨ ਅਤੇ ਟੀਮ ਦਾ ਜਿੱਤ ਫੀਸਦ 75 ਫੀਸਦੀ ਹੈ। ਉੱਥੇ ਹੀ ਆਸਟ੍ਰੇਲੀਆ ਟੀਮ ਨੇ 3 ਟੈਸਟ ਸੀਰੀਜ਼ ਖੇਡੀ ਹੈ ਤੇ ਜਿੱਤ ਫੀਸਦ 82.22 ਫੀਸਦੀ ਹੈ। ਇਸ ਹਿਸਾਬ ਨਾਲ ਭਾਰਤ ਦੂਜੇ ਅਤੇ ਆਸਟ੍ਰੇਲੀਆ ਪਹਿਲੇ ਨੰਬਰ 'ਤੇ ਹੈ। ਬੁੱਧਵਾਰ ਤੱਕ ਭਾਰਤੀ ਟੀਮ ਪਹਿਲੇ ਸਥਾਨ 'ਤੇ ਸੀ ਅਤੇ ਆਸਟ੍ਰੇਲੀਆ ਦੂਜੇ ਸਥਾਨ 'ਤੇ ਸੀ।
ਹੇਠਾਂ ਪੁਆਇੰਟ ਟੇਬਲ ਵਿੱਚ ਹੋਏ ਬਦਲਾਅ ਤੋਂ ਪਹਿਲਾਂ ਦੀ ਤਸਵੀਰ ਹੈ।
ਨਿਯਮ ਦੇ ਬਦਲਣ ਦਾ ਅਸਰ ਸਿਰਫ਼ ਪਹਿਲੇ ਅਤੇ ਦੂਜੇ ਸਥਾਨ 'ਤੇ ਹੀ ਹੋਈਆ ਹੈ। ਇੰਗਲੈਂਡ ਦੀ ਟੀਮ ਪਹਿਲਾਂ ਵੀ ਤੀਜੇ ਸਥਾਨ 'ਤੇ ਸੀ ਹੁਣ ਵੀ ਉਸੇ ਸਥਾਨ 'ਤੇ ਬਣੀ ਹੋਈ ਹੈ। ਇਸੇ ਤਰ੍ਹਾਂ ਨਿਊਜ਼ੀਲੈਂਡ ਦੀ ਜਿੱਤ ਦਾ ਫੀਸਦ 50 ਫੀਸਦੀ ਹੈ ਅਤੇ ਉਹ ਚੌਥੇ ਸਥਾਨ 'ਤੇ ਹੈ। ਪੰਜਵੇਂ ਨੰਬਰ 'ਤੇ ਪਾਕਿਸਤਾਨ ਹੈ ਜਿਸ ਦਾ ਜਿੱਤ ਫੀਸਦ 39.52 ਹੈ। ਇਸ ਤੋਂ ਬਾਅਦ ਸ਼੍ਰੀਲੰਕਾ, ਵੇਸਟਇੰਡੀਜ਼, ਦੱਖਣੀ ਅਫ਼ਰੀਕਾ ਅਤੇ ਬੰਗਲਾਦੇਸ਼ ਦੀ ਟੀਮ ਹਨ।