ਨਵੀਂ ਦਿੱਲੀ : ਭਾਰਤ ਅਤੇ ਪਾਕਿਸਤਾਨ ਦੀ ਕ੍ਰਿਕਟ ਟੀਮਾਂ 16 ਜੂਨ ਨੂੰ ਮੈਨਚੈਸਟਰ ਦੇ ਓਲਟ ਟ੍ਰਾਫੋਰਡ ਮੈਦਾਨ 'ਤੇ ਖੇਡੇ ਜਾ ਰਹੇ ਆਈਸੀਸੀ ਵਿਸ਼ਵ ਕੱਪ ਮੁਕਾਬਲੇ ਵਿੱਚ ਆਹਮੋ-ਸਾਹਮਣੇ ਹੋਣਗੀਆਂ। ਵਿਸ਼ਵ ਕੱਪ ਵਿੱਚ ਦੋਵੇਂ ਟੀਮਾਂ ਵਿਚਕਾਰ ਇਹ ਹੁਣ ਤੱਕ ਦਾ 7ਵਾਂ ਮੈਚ ਹੋਵੇਗਾ।
![ਭਾਰਤ-ਪਾਕਿ ਦੇ ਹਾਈਵੋਲਟੇਜ਼ ਮੁਕਾਬਲੇ ਦੀਆਂ ਟਿਕਟਾਂ ਵੀ ਬਣੀਆਂ ਹਾਈਵੋਲਟੇਜ਼](https://etvbharatimages.akamaized.net/etvbharat/prod-images/3572319_ticket.jpg)
ਤੁਹਾਨੂੰ ਦੱਸ ਦਈਏ ਕਿ ਭਾਰਤ ਤੇ ਪਾਕਿਸਤਾਨ ਵਿਚਾਲੇ ਇਸ ਮੈਚ ਨੂੰ ਮੈਦਾਨ 'ਤੇ ਜਾ ਕੇ ਦੇਖਣ ਨੂੰ ਦਰਸ਼ਕ ਕਾਫ਼ੀ ਉਤਸਕ ਹਨ। ਇਸੇ ਨੂੰ ਲੈ ਕੇ ਭਾਰਤ-ਪਾਕਿ ਦੇ ਮੈਚ ਦੀਆਂ ਟਿਕਟਾਂ ਦੀਆਂ ਕੀਮਤਾਂ ਵੀ ਅਸਮਾਨ 'ਤੇ ਪਹੁੰਚ ਗਈਆਂ ਹਨ। ਦਰਸ਼ਕ ਇਸ ਮੈਚ ਨੂੰ ਦੇਖਣ ਲਈ ਮੂੰਹ ਮੰਗੀ ਕੀਮਤ ਦੇਣ ਲਈ ਵੀ ਤਿਆਰ ਹਨ।
ਜਾਣਕਾਰੀ ਮੁਤਾਬਕ ਆਈਸੀਸੀ ਦੀ ਮੈਚਾਂ ਦੀਆਂ ਟਿਕਟਾਂ ਵੇਚਣ ਵਾਲੀ ਵੈੱਬਸਾਈਟ 'ਤੇ ਭਾਰਤ-ਪਾਕਿਸਤਾਨ ਮੈਚ ਦੀ 20,668 ਰੁਪਏ ਵਾਲੀ ਟਿਕਟ ਹੁਣ 87510 ਰੁਪਏ ਵਿੱਚ ਮਿਲ ਰਹੀ ਹੈ।
ਆਈਸੀਸੀ ਨੇ ਇਸ ਮੈਚ ਤੋਂ ਕਮਾਈ ਕਰਨ ਲਈ ਪਲੈਟੀਨਮ ਤੇ ਬ੍ਰਾਂਜ ਵਰਗੀਆਂ ਟਿਕਟਾਂ ਦੀਆਂ ਕੀਮਤਾਂ ਕਾਫ਼ੀ ਵਧਾ ਦਿੱਤੀਆਂ ਹਨ।
ਇਸ ਮੈਚ ਦੀਆਂ ਟਿਕਟਾਂ ਦੀ ਕੀਮਤ ਇੰਗਲੈਂਡ ਦੇ ਮੈਚ ਤੋਂ ਵੀ ਵੱਧ ਮਹਿੰਗੀਆਂ ਹਨ। ਭਾਰਤ-ਪਾਕਿਸਤਾਨ ਦੇ ਮੈਚ ਦੀਆਂ ਸਾਰੀਆਂ ਦੀ ਵਿਕਰੀ ਹੋ ਚੁੱਕੀ ਹੈ।