ETV Bharat / sports

CWC 2019 India vs West Indies :ਵਿਰਾਟ 'ਤੇ ਟਿਕੀਆਂ ਸਭ ਦੀਆਂ ਨਿਗਾਹਾਂ - west indies

CWC 2019 ਦੇ ਵਿੱਚ ਵੀਰਵਾਰ ਨੂੰ ਭਾਰਤ ਅਤੇ ਵੈਸਟਇੰਡੀਜ਼ ਦੇ ਮੁਕਾਬਲੇ 'ਚ ਭਾਰਤੀ ਟੀਮ ਦਾ ਪਲੜਾ ਬੇਸ਼ੱਕ ਭਾਰੀ ਹੈ ਪਰ ਵੈਸਟਇੰਡੀਜ਼ ਭਾਰਤੀ ਟੀਮ ਦਾ ਸਮੀਕਰਨ ਵਿਗਾੜ ਕੇ ਉਸ ਨੂੰ ਮੁਸ਼ਕਿਲ ਦੇ ਵਿੱਚ ਪਾ ਸਕਦੀ ਹੈ।

ਫ਼ੋਟੋ
author img

By

Published : Jun 27, 2019, 8:55 AM IST

ਮਾਨਚੈਸਟਰ : ਵਰਲਡ ਕੱਪ 2019 'ਚ ਭਾਰਤੀ ਟੀਮ ਦਾ ਵੀਰਵਾਰ ਨੂੰ ਮੈਚ ਵੈਸਟਇੰਡੀਜ਼ ਦੇ ਨਾਲ ਹੋਣ ਵਾਲਾ ਹੈ। ਇਸ ਮੈਚ 'ਚ ਸਭ ਦੀਆਂ ਨਿਗਾਹਾਂ ਟੀਮ ਦੇ ਕਪਤਾਨ ਵਿਰਾਟ ਕੋਹਲੀ 'ਤੇ ਟਿਕੀਆਂ ਹੋਈਆਂ ਹਨ। ਵਿਰਾਟ ਇਸ ਵਰਡਲ ਕੱਪ 'ਚ ਚੰਗੀ ਬੱਲੇਬਾਜ਼ੀ ਤਾਂ ਕਰ ਹੀ ਰਹੇ ਹਨ ਪਰ ਅੱਜੇ ਤੱਕ ਆਪਣੇ ਸਕੋਰ ਨੂੰ ਵੱਡੇ ਪੱਧਰ 'ਤੇ ਪਹੁੰਚਾਉਣ ਲਈ ਸਫ਼ਲ ਨਹੀਂ ਹੋ ਸਕੇ ਹਨ। ਇਸ ਵੇਲੇ ਭਾਰਤੀ ਟੀਮ ਨੂੰ ਵੀ ਵਿਰਾਟ ਤੋਂ ਬਹੁਤ ਜ਼ਿਆਦਾ ਉੱਮੀਦ ਹੈ। ਇਸ ਦਾ ਕਾਰਨ ਇਹ ਹੈ ਕਿ ਵੈਸਟਇੰਡੀਜ਼ ਵਿਰੁੱਧ ਵਿਰਾਟ ਦਾ ਰਿਕਾਰਡ ਬਹੁਤ ਚੰਗਾ ਹੈ।
ਵਿਰਾਟ ਦੇ ਨਾਂਅ 'ਤੇ ਦਰਜ ਹਨ ਸਭ ਤੋਂ ਵੱਧ ਦੌੜਾਂ
ਭਾਰਤ ਵੱਲੋਂ ਵਨਡੇ ਕ੍ਰਿਕਟ 'ਚ ਵੈਸਟਇੰਡੀਜ਼ ਦੇ ਵਿਰੁੱਧ ਵਿਰਾਟ ਕੋਹਲੀ ਨੇ ਸਭ ਤੋਂ ਵੱਧ ਦੌੜਾਂ ਬਣਾਈਆਂ ਹਨ। ਇਸ ਰਿਕਾਰਡ ਵਿੱਚ ਵਿਰਾਟ ਨੇ ਮਾਸਟਰ ਬਲਾਸਟਰ ਸਚਿਨ ਤੇਂਦੂਲਕਰ ਨੂੰ ਵੀ ਪਿਛੇ ਛੱਡਿਆ ਹੈ। ਵਿਰਾਟ ਨੇ ਆਪਣੇ ਵਨਡੇ ਕਰੀਅਰ 'ਚ ਹੁਣ ਤੱਕ ਸਿਰਫ਼ 32 ਮੈਚ ਖੇਡੇ ਹਨ ਜਿਸ 'ਚ ਉਨ੍ਹਾਂ ਨੇ 70.76 ਦੀ ਸ਼ਾਨਦਾਰ ਔਸਤ ਤੋਂ 1840 ਦੌੜਾਂ ਬਣਾਈਆਂ ਹਨ। ਵੈਸਟਇੰਡੀਜ਼ ਦੇ ਵਿਰੁੱਧ ਵਿਰਾਟ 7 ਸੈਂਕੜਾ ਅਤੇ 9 ਅਰਧ ਸੈਂਕੜਾ ਬਣਾ ਚੁੱਕੇ ਹਨ।
ਭਾਰਤ ਦਾ ਪਲੜਾ ਭਾਰੀ
ਇਸ ਮੈਚ ਵਿੱਚ ਭਾਰਤੀ ਟੀਮ ਦਾ ਪਲੜਾ ਭਾਰੀ ਮੰਨਿਆ ਜਾ ਰਿਹਾ ਹੈ ਕਿਉਂਕਿ ਵੈਸਟਇੰਡੀਜ਼ ਹੁਣ ਤੱਕ ਟੂਰਨਾਮੈਂਟ 'ਚ ਸਿਰਫ਼ 1 ਮੈਚ ਹੀ ਜਿੱਤ ਸਕੀ ਹੈ। ਟੀਮ ਇੰਡੀਆ ਹੁਣ ਤੱਕ 1 ਵੀ ਮੈਚ ਇਸ ਟੂਰਨਾਮੈਂਟ 'ਚ ਨਹੀਂ ਹਾਰੀ ਹੈ। ਟੀਮ ਇੰਡੀਆ ਨੇ 5 'ਚੋਂ 4 ਮੈਚ ਜਿੱਤੇ ਹਨ ਜਦਕਿ 1 ਮੈਚ ਰੱਦ ਹੋ ਗਿਆ ਸੀ।
ਓਲਡ ਟ੍ਰੈਫਰਡ ਵਿਚ ਵੀਰਵਾਰ ਨੂੰ ਹੋਣ ਵਾਲੇ ਇਸ ਮੈਚ 'ਚ ਭਾਰਤੀ ਟੀਮ ਦੀ ਕੋਸ਼ਿਸ਼ ਇਹ ਰਹੇਗੀ ਕਿ ਉਹ ਸੈਮੀਫ਼ਾਈਨਲ 'ਚ ਆਪਣੀ ਸਥਿਤੀ ਮਜ਼ਬੂਤ ਕਰ ਲੈਣ ਕਿਉਂਕਿ ਆਸਟ੍ਰੇਲੀਆ 12 ਅੰਕਾਂ ਨਾਲ ਸੈਮੀਫ਼ਾਈਨਲ 'ਚ ਆਪਣੀ ਥਾਂ ਬਣਾ ਚੁੱਕੀ ਹੈ। ਦੱਸ ਦਈਏ ਕਿ ਭਾਰਤ ਦੇ ਫ਼ਿਲਹਾਲ 9 ਅੰਕ ਹਨ।
ਵੈਸਟਇੰਡੀਜ਼ ਟੀਮ ਲਗਭਗ ਸੈਮੀਫ਼ਾਈਨਲ 'ਚੋਂ ਬਾਹਰ ਹੈ। ਆਪਣਾ ਪਿਛਲਾ ਮੈਚ ਵੈਸਟਇੰਡੀਜ਼ ਟੀਮ ਨੇ ਨਿਊਂਜੀਲੈਂਡ ਕੋਲੋਂ ਸਿਰਫ਼ 5 ਦੋੜਾਂ ਦੇ ਨਾਲ ਹਾਰਿਆ ਸੀ। ਵੀਰਵਾਰ ਦੇ ਮੈਚ ਦੇ ਸਮੀਕਰਨ ਨੂੰ ਧਿਆਨ ਵਿੱਚ ਰੱਖਦੇ ਹੋਏ ਬੇਸ਼ੱਕ ਭਾਰਤੀ ਟੀਮ ਦਾ ਪਲੜਾ ਭਾਰੀ ਹੈ ਪਰ ਵੈਸਟਇੰਡੀਜ਼ ਭਾਰਤੀ ਟੀਮ ਦਾ ਸਮੀਕਰਨ ਵਿਗਾੜ ਕੇ ਉਸ ਨੂੰ ਮੁਸ਼ਕਿਲ ਵਿੱਚ ਪਾ ਸਕਦੀ ਹੈ ਪਰ ਇਸ ਵੇਲੇ ਵੈਸਟਇੰਡੀਜ਼ ਖਿਡਾਰੀ ਆਂਦ੍ਰੇ ਰਸੇਲ ਸੱਟ ਕਾਰਨ ਇਸ ਟੂਰਨਾਮੈਂਟ ਤੋਂ ਬਾਹਰ ਹੋ ਚੁੱਕੇ ਹਨ। ਇਹ ਵੈਸਟਇੰਡੀਜ਼ ਟੀਮ ਦਾ ਸਭ ਤੋਂ ਵੱਡਾ ਝਟਕਾ ਹੈ।

Intro:Body:

baa

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.