ਮੁੰਬਈ: ਭਾਰਤ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਬੀਸੀਸੀਆਈ ਦੇ ਸਲਾਨਾ ਪੁਰਸਕਾਰ ਸਮਾਗਮ ਵਿੱਚ ਛਾਏ ਰਹੇ। ਬੁਮਰਾਹ ਨੂੰ 2018-19 ਵਿੱਚ ਅੰਤਰਰਾਸ਼ਟਰੀ ਕ੍ਰਿਕੇਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਦੇ ਲਈ ਵੱਕਾਰੀ ਪੋਲੀ ਉਮਰੀਗਰ ਪੁਰਸਕਾਰ ਨਾਲ ਸਮਾਨਿਤ ਕੀਤਾ ਗਿਆ ਅਤੇ ਇਸ ਦੇ ਨਾਲ ਹੀ ਦਿਲੀਪ ਸਰਦੇਸਾਈ ਨੂੰ ਵੀ ਪੁਰਸਕਾਰ ਦਿੱਤਾ ਗਿਆ।
ਹੋਰ ਪੜ੍ਹੋ: ਨਿਊਜ਼ੀਲੈਂਡ ਦੌਰੇ ਲਈ ਭਾਰਤੀ ਟੀ-20 ਟੀਮ ਦਾ ਹੋਇਆ ਐਲਾਨ, ਰੋਹਿਤ ਤੇ ਸ਼ਮੀ ਦੀ ਹੋਈ ਵਾਪਸੀ
ਦੱਸ ਦਈਏ ਕਿ ਪੋਲੀ ਉਮਰੀਗਰ ਟਰਾਫੀ ਸਰਵਸ੍ਰੇਸ਼ਠ ਪੁਰਸ਼ ਅੰਤਰਰਾਸ਼ਟਰੀ ਕ੍ਰਿਕੇਟਰ ਨੂੰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਸਨਮਾਨ ਪੱਤਰ, ਟਰਾਫੀ ਅਤੇ 15 ਲੱਖ ਰੁਪਏ ਦੀ ਇਨਾਮ ਦੀ ਰਾਸ਼ੀ ਵੀ ਮਿਲੀ ਹੈ, ਜਿਸ ਤੋਂ ਬਾਅਦ ਜਸਪ੍ਰੀਤ ਨੇ ਬੀਬੀਸੀਆਈ ਵੱਲੋਂ ਸਨਮਾਨਿਤ ਹੋਣ ਤੋਂ ਬਾਅਦ ਆਪਣੀ ਦੋਵੇਂ ਟਰਾਫੀਆ ਦੇ ਨਾਲ ਇੱਕ ਫ਼ੋਟੋ ਆਪਣੇ ਇੰਸਟਾਗ੍ਰਾਮ ਉੱਤੇ ਸ਼ੇਅਰ ਕੀਤੀ, ਜਿੱਥੇ ਉਨ੍ਹਾਂ ਨੂੰ ਸਾਰਿਆ ਨੇ ਲੋਕਾਂ ਨੇ ਵਧਾਈ ਦਿੱਤੀ ਉੱਥੇ ਹੀ ਭਾਰਤ ਕ੍ਰਿਕੇਟ ਟੀਮ ਦੇ ਸਾਬਕਾ ਬੱਲੇਬਾਜ਼ ਅਤੇ 2011 ਵਰਲਡ ਕੱਪ ਦੇ ਹੀਰੋ ਯੁਵਰਾਜ ਸਿੰਘ ਨੇ ਬੁਮਰਾਹ ਦੀ ਖੁੱਲ੍ਹੇਆਮ ਸੋਸ਼ਲ ਮੀਡੀਆ ਉਤੇ ਟ੍ਰੋਲ ਕੀਤਾ।
ਹੋਰ ਪੜ੍ਹੋ: ਇਸ਼ਾਨ ਸ਼ਰਮਾ ਦੀ ਫ਼ੋਟੋ ਉੱਤੇ ਵਿਰਾਟ ਦਾ ਕਮੈਂਟ ਹੋਇਆ ਵਾਇਰਲ
ਜਸਪ੍ਰੀਤ ਨੇ ਫ਼ੋਟੋਆਂ ਨਾਲ ਕੈਪਸ਼ਨ ਵਿੱਚ ਲਿਖਿਆ,"ਧੰਨਵਾਦ ਅਤੇ ਅੱਜ ਰਾਤ ਇਨ੍ਹਾਂ ਦੋ ਪੁਰਸਕਾਰਾਂ ਨੂੰ ਮੈਂ ਆਪਣੇ ਘਰ ਲੈ ਜਾ ਰਿਹਾ ਹਾਂ। ਇਸ ਸਨਮਾਨ ਦੇ ਲਈ ਧੰਨਵਾਦ।" ਇਸ ਤੋਂ ਬਾਅਦ ਯੁਵਰਾਜ ਨੇ ਲਿਖਿਆ," ਜੱਸੀ (ਜਸਪ੍ਰੀਤ) ਥੋੜ੍ਹਾ ਜਿਹਾ ਹੱਸ ਵੀ ਦੇ। ਕੋਈ ਤੇਰੀ ਟਰਾਫੀ ਨਹੀਂ ਲੈ ਜਾ ਰਿਹਾ ਹੈ। ਮੈਂ ਮਜ਼ਾਕ ਕਰ ਰਿਹਾ ਸੀ। ਤੁਸੀਂ ਇਸ ਐਵਾਰਡ ਦੇ ਹੱਕਦਾਰ ਹੋਂ। ਤੁਹਾਨੂੰ ਬੁਹਤ ਸਾਰੀਆਂ ਸ਼ੁਭਕਾਮਨਾਵਾਂ।"