ਹਿਸਾਰ: ਕ੍ਰਿਕੇਟਰ ਯੁਵਰਾਜ ਸਿੰਘ ਦਲਿਤ ਸਮਾਜ ਦੇ ਖਿਲਾਫ ਕੀਤੀ ਗਈ ਟਿੱਪਣੀ ਦੇ ਮਾਮਲੇ ’ਚ ਮੁੜ ਵਿਵਾਦਾਂ 'ਚ ਘਿਰ ਗਏ ਹਨ। ਦੱਸ ਦਈਏ ਕਿ ਹਾਂਸੀ ਥਾਣੇ 'ਚ ਯੁਵਰਾਜ ਸਿੰਘ ਦੇ ਖਿਲਾਫ ਐੱਸਸੀ-ਐੱਸਟੀ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਨੈਸ਼ਨਲ ਅਲਾਇੰਸ ਅਤੇ ਦਲਿਤ ਮਨੁੱਖੀ ਅਧਿਕਾਰਾਂ ਦੇ ਕਨਵੀਨਰ ਰਜਤ ਕਲਸਨ ਨੇ ਕਿਹਾ ਕਿ ਕ੍ਰਿਕੇਟਰ ਯੁਵਰਾਜ ਸਿੰਘ ਦੇ ਖਿਲਾਫ ਮਾਮਲਾ ਦਰਜ ਕਰਨ 'ਚ ਪੁਲਿਸ ਨੇ ਅੱਠ ਮਹੀਨੇ ਤੋਂ ਵੀ ਜਿਆਦਾ ਦਾ ਸਮਾਂ ਲਗਾਇਆ ਹੈ। ਰਜਤ ਕਲਸਨ ਨੇ ਦੱਸਿਆ ਕਿ ਯੁਵਰਾਜ ਸਿੰਘ ਦੇ ਖਿਲਾਫ ਪਿਛਲੀ ਦੋ ਜੂਨ ਨੂੰ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਪਰ ਪੁਲਿਸ ਨੇ ਮਾਮਲਾ ਦਰਜ ਨਹੀਂ ਕੀਤਾ ਸੀ। ਜਿਸ ਤੋਂ ਬਾਅਦ ਉਨ੍ਹਾਂ ਨੂੰ ਮਾਮਲਾ ਅਦਾਲਤ ਤੱਕ ਲੈ ਕੇ ਜਾਣਾ ਪਿਆ।
ਸਾਲ 2020 ਦਾ ਹੈ ਇਹ ਮਾਮਲਾ
ਦੱਸ ਦਈਏ ਕਿ ਯੁਵਰਾਜ ਸਿੰਘ 'ਤੇ ਚਲ ਰਿਹਾ ਇਹ ਮਾਮਲਾ ਸਾਲ 2020 ਦਾ ਹੈ ਜਦੋ ਉਨ੍ਹਾਂ ’ਤੇ ਦਲਿਤ ਸਮਾਜ ਖਿਲਾਫ ਅਪਮਾਨਜਨਕ ਟਿੱਪਣੀ ਦਾ ਇਲਜ਼ਮਾ ਲੱਗਿਆ ਸੀ। ਜਿਸ ਤੋਂ ਬਾਅਦ ਵਕੀਲ ਅਤੇ ਦਲਿਤ ਮਨੁੱਖੀ ਅਧਿਕਾਰ ਦੇ ਕਨਵੀਨਰ ਰਜਤ ਕਲਸਨ ਦੀ ਸ਼ਿਕਾਇਤ ’ਤੇ ਯੁਵਰਾਜ ਸਿੰਘ ਦੇ ਖਿਲਾਫ ਐੱਫਆਈਆਰ ਦਰਜ ਕੀਤੀ ਗਈ ਹੈ। ਰਜਤ ਕਲਸਨ ਦਾ ਇਲਜ਼ਾਮ ਹੈ ਕਿ ਲਾਈਵ ਚੈਟ ਦੌਰਾਨ ਯੁਵਰਾਜ ਸਿੰਘ ਨੇ ਭਾਰਤੀ ਕ੍ਰਿਕੇਟ ਦੇ ਸਪੀਨਰ ਯੁਜਵਿੰਦਰ ਚਹਿਲ ਦੇ ਖਿਲਾਫ ਜਾਤੀਵਾਦੀ ਸ਼ਬਦ ਦਾ ਇਸਤੇਮਾਲ ਕੀਤਾ ਸੀ। ਚਹਿਤ ਦੇ ਖਿਲਾਫ ਜਾਤੀਵਾਦੀ ਸ਼ਬਦ ਦਾ ਇਸਤੇਮਾਲ ਕਰਨ ਤੋਂ ਬਾਅਦ ਯੁਵਰਾਜ ਨੂੰ ਸੋਸ਼ਲ ਮੀਡੀਆ ਤੇ ਨਾਰਾਜ਼ਗੀ ਦਾ ਸਾਹਮਣਾ ਕਰਨਾ ਪਿਆ ਸੀ।
ਮਾਮਲੇ 'ਤੇ ਪਹਿਲਾ ਯੁਵਰਾਜ ਸਿੰਘ ਮੰਗ ਚੁੱਕੇ ਹਨ ਮੁਆਫੀ
ਕਾਬਿਲੇਗੌਰ ਹੈ ਕਿ ਯੁਵਰਾਜ ਸਿੰਘ ਨੇ ਯੁਜਵਿੰਦਰ ਚਹਿਲ ਦੇ ਖਿਲਾਫ ਜਾਤੀਵਾਦੀ ਸ਼ਬਦ ਦਾ ਇਸਤੇਮਾਲ ਕੀਤਾ ਸੀ। ਸੋਸ਼ਲ ਮੀਡੀਆ ਤੇ ਮਾਮਲਾ ਵੱਧਣ ਤੋਂ ਬਾਅਦ ਉਨ੍ਹਾਂ ਨੇ ਮੁਆਫੀ ਵੀ ਮੰਗੀ ਸੀ। ਯੁਵਰਾਜ ਸਿੰਘ ਨੇ ਕਿਹਾ ਸੀ ਕਿ ਉਹ ਭੇਦਵਾਭ ਨਹੀਂ ਕਰਦੇ ਹਨ ਉਹ ਸਾਰਿਆਂ ਦਾ ਸਨਮਾਨ ਕਰਦੇ ਹਨ। ਉਹ ਆਪਣੇ ਦੋਸਤਾਂ ਨਾਲ ਗੱਲ ਕਰ ਰਹੇ ਸੀ ਜੇਕਰ ਫਿਰ ਵੀ ਉਨ੍ਹਾਂ ਦੇ ਸ਼ਬਦਾਂ ਨਾਲ ਕਿਸੇ ਦੇ ਦਿਲ ਨੂੰ ਠੇਸ ਪਹੁੰਚੀ ਹੈ ਤਾਂ ਉਹ ਦਿਲੋਂ ਮੁਆਫੀ ਮੰਗਦੇ ਹਨ।