ਨਾਟਿੰਘਮ: ਦੋ ਵਾਰ ਜੇਤੂ ਰਹੀ ਵੈਸਇੰਡੀਜ਼ ਦੀ ਟੀਮ ਨੇ ਆਈਸੀਸੀ ਵਿਸ਼ਵ ਕੱਪ 'ਚ ਜਿੱਤ ਦਾ ਆਗਾਜ਼ ਕਰ ਦਿੱਤਾ ਹੈ। ਸ਼ੁਕਰਵਾਰ ਨੂੰ ਟ੍ਰੈਂਟ ਬ੍ਰਿਜ ਮੈਦਾਨ 'ਚ ਵੈਸਇੰਡੀਜ਼ ਅਤੇ ਪਾਕਿਤਾਸਨ ਵਿਚਾਲੇ ਖੇਡੇ ਗਏ ਮੈਚ ਵਿੱਚ ਵੈਸਇੰਡੀਜ਼ ਨੇ ਪਾਕਿਤਾਸਨ ਨੂੰ ਸੱਤ ਵਿਕਟਾਂ ਨਾਲ ਹਰਾ ਦਿੱਤਾ ਹੈ।
ਵੈਸਟਇੰਡੀਜ਼ ਇਸ ਵਿਸ਼ਵ ਕੱਪ ਚ ਇੱਕ ਅਜਿਹੀ ਟੀਮ ਦੇ ਤੌਰ ਤੇ ਆਈ ਹੈ ਜੋ ਕਦੇ ਵੀ ਕੁੱਝ ਵੀ ਕਰ ਸਕਦੀ ਹੈ ਇਹ ਗੱਲ ਉਨ੍ਹਾਂ ਆਪਣੇ ਪਹਿਲੇ ਮੈਚ ਵਿੱਚ ਹੀ ਸਾਬਿਤ ਕਰ ਦਿੱਤੀ ਹੈ।
ਵੈਸਟਿੰਡੀਜ਼ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਲਿਆ ਸੀ। ਵੈਸਟਇੰਡੀਜ਼ ਨੇ ਪਾਕਿਸਤਾਨ ਟੀਮ ਨੂੰ 21.4 ਓਵਰਾਂ 'ਚ 105 ਦੌੜਾਂ 'ਤੇ ਹੀ ਢੇਰ ਕਰ ਦਿੱਤਾ। ਇਸੇ ਤਰ੍ਹਾਂ ਪਾਕਿਸਤਾਨ ਦੀ ਟੀਮ ਸਿਰਫ਼ 105 ਦੌੜਾਂ ਹੀ ਬਣਾ ਸਕੀ ਅਤੇ ਪਹਿਲੇ ਮੈਚ ਵਿੱਚ ਹੀ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ।
ਇਸ ਤੋਂ ਬਾਅਦ ਬੱਲੇਬਾਜ਼ੀ ਕਰਨ ਆਈ ਵੈਸਟਇੰਡੀਜ਼ ਦੀ ਟੀਮ ਨੇ 105 ਦੌੜਾਂ ਦਾ ਟੀਚਾ ਤਿੰਨ ਵਿਕਟਾਂ ਗਵਾ ਕੇ ਸਿਰਫ਼ 13.4 ਓਵਰਾਂ 'ਚ ਹੀ ਪੂਰਾ ਕਰ ਲਿਆ।