ਸਿਡਨੀ: ਸਪਾਟਲੇਸ ਸਟੇਡੀਅਮ ਵਿੱਚ ਖੇਡੇ ਗਏ ਮਹਿਲਾ ਟੀ -20 ਵਿਸ਼ਵ ਕੱਪ ਦੇ ਪਹਿਲੇ ਮੈਚ 'ਚ ਭਾਰਤ ਨੇ ਜਿੱਤ ਨਾਲ ਸ਼ਾਨਦਾਰ ਆਗਾਜ਼ ਕੀਤਾ ਹੈ। ਇਸ ਮੈਚ 'ਚ ਭਾਰਤ ਨੇ ਆਸਟ੍ਰੇਲੀਆਈ ਟੀਮ ਨੂੰ 17 ਦੌੜਾਂ ਨਾਲ ਮਾਤ ਦਿੱਤੀ ਹੈ।
ਟਾਸ ਜਿੱਤ ਕੇ ਆਸਟ੍ਰੇਲੀਆਈ ਟੀਮ ਨੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਨੇ 20 ਓਵਰਾਂ ਵਿੱਚ ਚਾਰ ਵਿਕਟਾਂ ਗੁਆ ਕੇ 132 ਦੌੜਾਂ ਬਣਾਈਆਂ ਅਤੇ ਕੰਗਾਰੂਆਂ ਸਾਹਮਣੇ 133 ਦੌੜਾਂ ਦਾ ਟੀਚਾ ਰੱਖਿਆ।
ਭਾਰਤ ਲਈ ਸਲਾਮੀ ਬੱਲੇਬਾਜ਼ ਸ਼ੇਫਾਲੀ ਵਰਮਾ (29) ਅਤੇ ਸਮ੍ਰਿਤੀ ਮੰਧਾਨਾ (10) ਨੇ ਮਿਲ ਕੇ ਭਾਰਤ ਨੂੰ ਚੰਗੀ ਸ਼ੁਰੂਆਤ ਦਿੱਤੀ। ਜੈਮੀਮਾ ਰੌਡਰਿਗਜ਼ ਨੇ 26 ਦੌੜਾਂ ਦਾ ਯੋਗਦਾਨ ਦਿੱਤਾ ਅਤੇ ਕਪਤਾਨ ਹਰਮਨਪ੍ਰੀਤ ਕੌਰ ਸਿਰਫ 2 ਦੌੜਾਂ ਬਣਾ ਕੇ ਆਉਟ ਹੋ ਗਈ। ਅੰਤ ਵਿੱਚ ਦੀਪਤੀ ਸ਼ਰਮਾ ਨੇ 49 ਦੌੜਾਂ ਬਣਾਈਆਂ ਅਤੇ ਵੇਦ ਕ੍ਰਿਸ਼ਣਾਮੂਰਤੀ ਨੇ 9 ਦੌੜਾਂ ਦੀ ਅਜੇਤੂ ਪਾਰੀ ਖੇਡੀ।
ਇਸ ਦੇ ਨਾਲ ਹੀ ਆਸਟ੍ਰੇਲੀਆ ਟੀਮ ਤੋਂ ਜੇਸ ਜੋਨਾਸੇਨ ਨੇ 2 ਵਿਕਟਾਂ ਲਈਆਂ। ਇਸ ਦੇ ਨਾਲ ਹੀ ਐਲਿਸ ਪੈਰੀ ਅਤੇ ਡਲੀਸਾ ਕਿਮਿੰਸ ਨੂੰ ਇੱਕ-ਇੱਕ ਵਿਕਟ ਹਾਸਲ ਹੋਈ। 133 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਆਸਟ੍ਰੇਲੀਆ ਲਈ ਸਲਾਮੀ ਬੱਲੇਬਾਜ਼ ਅਲੇਸਾ ਹੇਲੀ ਨੇ ਅਰਧ ਸੈਂਕੜਾ ਦੀ ਪਾਰੀ ਖੇਡ ਕੇ ਟੀਮ ਨੂੰ ਸ਼ਾਨਦਾਰ ਸ਼ੁਰੂਆਤ ਦਿੱਤੀ। ਫਿਰ ਬੈਥ ਮੂਨੀ (6), ਮੇਗ ਲੇਨਿੰਗ (5), ਰਾਚੇਲ ਹੈਨਿਸ (6), ਐਲੀਸ ਪੈਰੀ (0), ਜੇਸ ਜੋਨਾਸਨ (2), ਐਨਾਬੇਲ ਸੁਥਰਲੈਂਡ (2), ਡੇਲੀਸਾ ਸੈਮੀਨਜ਼ (4) ਜਲਦੀ ਜਲਦੀ ਹੀ ਪਵੇਲੀਅਨ ਪਰਤ ਗਈਆਂ।
ਮੋਦੀ ਦੇ ਟਰੰਪ ਤੋਂ ਵੱਧ ਫੇਸਬੁੱਕ ਪ੍ਰਸ਼ੰਸਕ, ਪੀਐਮ ਨੂੰ ਪਈ ਬਿਪਤਾ
ਭਾਰਤ ਦੀ ਗੇਂਦਬਾਜ਼ੀ ਦੀ ਗੱਲ ਕਰੀਏ ਤਾਂ ਪੂਨਮ ਯਾਦਵ ਨੇ ਚਾਰ ਵਿਕਟਾਂ ਹਾਸਲ ਕੀਤੀਆਂ। ਸ਼ਿਖਾ ਪਾਂਡੇ ਨੇ ਤਿੰਨ ਵਿਕਟਾਂ ਲਈਆਂ ਅਤੇ ਇੱਕ ਵਿਕਟ ਰਾਜੇਸ਼ਵਰੀ ਗਾਇਕਵਾੜ ਦੇ ਖਾਤੇ ਵਿੱਚ ਆਈ।