ETV Bharat / sports

ਅੱਤਵਾਦੀਆਂ ਦੀ ਨਿਗ੍ਹਾ ਉੱਤੇ ਆਇਆ ਕਪਤਾਨ ਕੋਹਲੀ ਦਾ ਨਾਂਅ, ਵਧਾਈ ਸੁਰੱਖਿਆ - Taiba

ਐੱਨਆਈਏ ਨੇ ਆਲ ਇੰਡੀਆ ਲਸ਼ਕਰ-ਏ-ਤਾਇਬਾ ਵੱਲੋਂ ਬਣਾਈ ਗਈ ਇੱਕ ਸੂਚੀ ਸਾਂਝੀ ਕੀਤੀ ਹੈ ਜਿਸ ਵਿੱਚ ਦੇਸ਼ ਦੀਆਂ 12 ਵੱਡੀਆਂ ਹਸਤੀਆਂ ਦੇ ਨਾਂਅ ਹਨ। ਇਸ ਸੂਚੀ ਵਿੱਚ ਕ੍ਰਿਕਟਰ ਵਿਰਾਟ ਕੋਹਲੀ ਦਾ ਨਾਂਅ ਵੀ ਹੈ। ਇਸ ਸੂਚੀ ਦੇ ਮੂਹਰੇ ਆਉਂਦਿਆਂ ਹੀ ਬੀਸੀਸੀਆਈ ਨੇ ਕਪਤਾਨ ਦੀ ਸੁਰੱਖਿਆ ਵਧਾ ਦਿੱਤੀ ਹੈ।

ਅੱਤਵਾਦੀਆਂ ਦੀ ਨਿਗਾਹ ਉੱਤੇ ਆਇਆ ਕਪਤਾਨ ਕੋਹਲੀ ਦਾ ਨਾਂਅ
author img

By

Published : Oct 29, 2019, 2:07 PM IST

ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਦੇ ਕਪਾਤਨ ਵਿਰਾਟ ਕੋਹਲੀ ਦੀ ਜਾਨ ਨੂੰ ਖ਼ਤਰਾ ਦੱਸਿਆ ਜਾ ਰਿਹਾ ਹੈ। ਰਾਸ਼ਟਰੀ ਸੁਰੱਖਿਆ ਜਾਂਚ ਏਜੰਸੀ (ਐੱਨਆਈਏ) ਨੇ ਇੱਕ ਸੂਚੀ ਜਾਰੀ ਕੀਤੀ ਹੈ ਜੋ ਆਲ ਇੰਡੀਆ ਲਸ਼ਕਰ-ਏ-ਤਾਇਬਾ ਨੇ ਬਣਾਇਆ ਹੈ, ਉਸ ਵਿੱਚ ਦੇਸ਼ ਦੀਆਂ 12 ਵੱਡੀਆਂ ਹਸਤੀਆਂ ਦੇ ਨਾਂਅ ਹਨ, ਜਿੰਨ੍ਹਾਂ ਦੀ ਜਾਨ ਨੂੰ ਖ਼ਤਰਾ ਹੋ ਸਕਦਾ ਹੈ। ਇਸ ਵਿੱਚ ਵਿਰਾਟ ਕੋਹਲੀ ਦਾ ਨਾਂਅ ਵੀ ਸ਼ਾਮਲ ਹੈ।

ਜਾਣਕਾਰੀ ਮੁਤਾਬਕ ਵਿਰਾਟ ਕੋਹਲੀ ਦਾ ਨਾਂਅ ਇਸ ਸੂਚੀ ਵਿੱਚ ਆਉਣ ਤੋਂ ਬਾਅਦ ਬੀਸੀਸੀਆਈ ਨੇ ਉਨ੍ਹਾਂ ਦੀ ਸੁਰੱਖਿਆ ਦੀ ਸਮੀਖਿਆ ਕਰੇਗਾ। ਇਸ ਸੂਚੀ ਵਿੱਚ ਸਭ ਤੋਂ ਉੱਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਨਾਂਅ ਹੈ। ਇਸ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਹੈ। ਜੰਮੂ-ਕਸ਼ਮੀਰ ਦੇ ਰਾਜਪਾਲ ਸੱਤਿਆਪਾਲ ਮਲਿਕ ਵੀ ਇਸ ਸੂਚੀ ਵਿੱਚ ਸ਼ਾਮਲ ਹਨ।

ਤੁਹਾਨੂੰ ਦੱਸ ਦਈਏ ਕਿ ਇਹ ਗੱਲ ਹੁਣ ਤੱਕ ਸਾਫ਼ ਨਹੀਂ ਹੋਈ ਹੈ ਕਿ ਵਿਰਾਟ ਕੋਹਲੀ ਦਾ ਨਾਂਅ ਇਸ ਸੂਚੀ ਵਿੱਚ ਕਿਉਂ ਸ਼ਾਮਲ ਹੈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਸੂਚੀ ਵਿੱਚ ਜ਼ਿਆਦਾਤਰ ਬੀਜੇਪੀ ਜਾਂ ਰਾਸ਼ਟਰੀ ਸਵੈ-ਸੇਵਕ ਸੰਘ ਨਾਲ ਜੁੜੇ ਹਨ।

ਇਹ ਵੀ ਪੜ੍ਹੋ : ਪਹਿਲੀ ਵਾਰ ਅਨੁਸ਼ਕਾ ਨੂੰ ਵੇਖ ਘਬਰਾ ਗਏ ਸੀ ਕੋਹਲੀ

Intro:Body:

Title *:

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.