ਅਹਿਮਦਾਬਾਦ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਹਿਮਦਾਬਾਦ ਦੇ ਮੋਟੇਰਾ ਸਟੇਡੀਅਮ ਵਿੱਚ ਆਯੋਜਿਤ ਕੀਤੇ ਗਏ 'ਨਮਸਤੇ ਟਰੰਪ' ਸਮਾਗਮ ਵਿੱਚ ਹਜ਼ਾਰਾਂ ਦੀ ਗਿਣਤੀ 'ਚ ਪੁਹੰਚੇ ਲੋਕਾਂ ਨੂੰ ਸੰਬੋਧਨ ਕੀਤਾ। ਇਸ ਦੌਰਾਨ ਆਪਣੇ ਸੰਬੋਧਨ 'ਚ ਟਰੰਪ ਨੇ ਕ੍ਰਿਕਟ ਦੇ 'ਭਗਵਾਨ' ਸਚਿਨ ਤੇਂਦੁਲਕਰ ਅਤੇ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਦਾ ਜ਼ਿਕਰ ਕੀਤਾ। ਇਸ ਦੌਰਾਨ ਸਮਾਗਮ 'ਚ ਬੀਸੀਸੀਆਈ ਦੇ ਪ੍ਰਧਾਨ ਸੌਰਵ ਗਾਂਗੁਲੀ ਅਤੇ ਸੈਕਟਰੀ ਜੈ ਸ਼ਾਹ ਮੈਦਾਨ ਵਿੱਚ ਮੌਜੂਦ ਸਨ।
ਭਾਰਤੀ ਕ੍ਰਿਕਟ ਦੇ ਸਿਤਾਰਿਆਂ ਦਾ ਜ਼ਿਕਰ ਕਰਦਿਆਂ ਟਰੰਪ ਨੇ ਕਿਹਾ ਕਿ ਭਾਰਤ ਨੇ ਸਚਿਨ ਤੇਂਦੁਲਕਰ ਅਤੇ ਵਿਰਾਟ ਕੋਹਲੀ ਵਰਗੇ ਵਿਸ਼ਵ ਦੇ ਵੱਡੇ ਖਿਡਾਰੀ ਦਿੱਤੇ ਹਨ। ਜਿਵੇਂ ਹੀ ਟਰੰਪ ਵੱਲੋਂ ਸਚਿਨ ਅਤੇ ਵਿਰਾਟ ਦਾ ਨਾਂਅ ਲਿਆ ਗਿਆ, ਸਟੇਡੀਅਮ ਵਿੱਚ ਮੌਜੂਦ ਲੋਕਾਂ ਨੇ ਟਰੰਪ ਦੇ ਇਸ ਸੰਬੋਧਨ ਦੀ ਗਰਜ ਨਾਲ ਤਾੜੀਆਂ ਨਾਲ ਸਵਾਗਤ ਕੀਤਾ।
-
Sachin Tendulkar's craze is unparalleled 🇮🇳#NamasteyTrump #TrumpInIndia pic.twitter.com/wD7iwgdJyT
— R A T N I $ H (@LoyalSachinFan) February 24, 2020 " class="align-text-top noRightClick twitterSection" data="
">Sachin Tendulkar's craze is unparalleled 🇮🇳#NamasteyTrump #TrumpInIndia pic.twitter.com/wD7iwgdJyT
— R A T N I $ H (@LoyalSachinFan) February 24, 2020Sachin Tendulkar's craze is unparalleled 🇮🇳#NamasteyTrump #TrumpInIndia pic.twitter.com/wD7iwgdJyT
— R A T N I $ H (@LoyalSachinFan) February 24, 2020
ਟਰੰਪ ਨੇ ਕ੍ਰਿਕਟ ਅਤੇ ਬਾਲੀਵੁੱਡ ਬਾਰੇ ਗੱਲ ਕੀਤੀ। ਉਨ੍ਹਾਂ ਕਿਹਾ ਕਿ ਭਾਰਤ ਇੱਕ ਅਜਿਹਾ ਦੇਸ਼ ਹੈ, ਜੋ ਬਹੁਤ ਸਿਰਜਣਾਤਮਕ ਹੈ, ਤੇ ਇੱਥੇ ਇੱਕ ਸਾਲ ਵਿੱਚ 2000 ਤੋਂ ਵੱਧ ਫ਼ਿਲਮਾਂ ਬਣਾਈਆਂ ਜਾਂਦੀਆਂ ਹਨ। ਦੁਨੀਆ ਭਰ ਦੇ ਲੋਕ ਬਾਲੀਵੁੱਡ ਫ਼ਿਲਮਾਂ, ਭੰਗੜਾ ਅਤੇ ਡੀਡੀਐਲਜੇ ਤੇ ਸ਼ੋਲੇ ਵਰਗੇ ਕਲਾਸਿਕ ਫ਼ਿਲਮਾਂ ਪਸੰਦ ਕਰਦੇ ਹਨ।
ਟਰੰਪ ਦੀ ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਖ਼ੂਬ ਪਸੰਦ ਕੀਤਾ ਜਾ ਰਿਹਾ ਹੈ। ਟਰੰਪ ਦੀ ਇਸ ਗੱਲ ਨੂੰ ਭਾਰਤੀ ਕ੍ਰਿਕਟ ਪ੍ਰਸ਼ੰਸਕਾਂ ਵੱਲੋਂ ਬਹੁਤ ਪਸੰਦ ਕੀਤਾ ਜਾ ਰਿਹਾ ਹੈ। ਅੱਜ ਸਚਿਨ ਨੇ ਦੱਖਣੀ ਅਫ਼ਰੀਕਾ ਖ਼ਿਲਾਫ਼ ਵਨਡੇ ਦਾ ਪਹਿਲਾ ਸੈਂਕੜਾ ਲਗਾਇਆ ਸੀ।