ਸਿਡਨੀ: ਭਾਰਤ ਦੇ ਖਿਲਾਫ ਦੂਜੇ ਟੀ -20 ਮੈਚ ਵਿੱਚ ਮਿਲੀ ਹਾਰ ਤੋਂ ਬਾਅਦ ਆਸਟਰੇਲੀਆ ਦੇ ਕਪਤਾਨ ਮੈਥਯੂ ਵੇਡ ਨੇ ਐਤਵਾਰ ਨੂੰ ਕਿਹਾ ਕਿ ਟੀਮ ਅੰਤ ਤੱਕ ਆਪਣੀ ਲੈਅ ਬਣਾਈ ਨਹੀਂ ਰੱਖ ਸਕੀ। ਆਸਟਰੇਲੀਆ ਵੀ ਦੂਜੇ ਮੈਚ ਵਿੱਚ ਟੀਮ ਇੰਡੀਆ ਤੋਂ 6 ਵਿਕਟਾਂ ਨਾਲ ਹਾਰ ਗਿਆ। ਇਸ ਹਾਰ ਨਾਲ ਆਸਟਰੇਲੀਆ ਤਿੰਨ ਮੈਚਾਂ ਦੀ ਟੀ -20 ਸੀਰੀਜ਼ ਵਿੱਚ 0-2 ਨਾਲ ਪਿਛੜ ਗਿਆ।
![ਇਹ ਮੈਚ ਮਜ਼ੇਦਾਰ ਸੀ, ਜਦੋਂ ਤਕ ਪਾਂਡਿਆ ਕ੍ਰੀਜ਼ 'ਤੇ ਨਹੀਂ ਉਤਰਿਆ: ਮੈਥਯੂ ਵੇਡ](https://etvbharatimages.akamaized.net/etvbharat/prod-images/9789338_t.jpg)
ਮੈਥਯੂ ਵੇਡ ਨੇ ਇਸ ਮੈਚ ਵਿੱਚ ਨਿਯਮਤ ਕਪਤਾਨ ਐਰੋਨ ਫਿੰਚ ਨੂੰ ਆਰਾਮ ਦੇਣ ਤੋਂ ਬਾਅਦ ਕਪਤਾਨੀ ਸੰਭਾਲੀ ਸੀ। ਵੇਡ ਨੇ ਕਿਹਾ, "ਇਹ ਇੱਕ ਮਜ਼ੇਦਾਰ ਮੁਕਾਬਲਾ ਸੀ ਜੱਦ ਤੱਕ ਹਾਰਦਿਕ ਪਾਂਡਿਆ ਕਰੀਜ਼ 'ਤੇ ਨਹੀਂ ਆਇਆ ਸੀ। ਸ਼ਾਇਦ ਅਸੀਂ ਬੱਲੇ ਤੋਂ ਕੁੱਝ ਦੌੜਾਂ ਘੱਟ ਬਣਾਇਆਂ। ਬਦਕਿਸਮਤੀ ਨਾਲ ਅਸੀਂ ਅੰਤ ਤਕ ਆਪਣਾ ਲੈਅ ਬਣਾਈ ਨਹੀਂ ਰੱਖ ਸਕੇ। ਜਦੋਂ ਤੁਸੀਂ ਚੰਗੀ ਸ਼ੁਰੂਆਤ ਕਰਦੇ ਹੋ ਤਾਂ ਇਸ ਨੂੰ ਅੱਗੇ ਲੈ ਜਾਣ ਦੀ ਜ਼ਰੂਰਤ ਹੁੰਦੀ ਹੈ ਪਰ ਮੈਂ ਜਿਸ ਢੰਗ ਨਾਲ ਰਨ ਆਉਟ ਹੋਇਆ, ਉਸ ਤੋਂ ਮੈਂ ਦੁਖੀ ਹਾਂ।”