ETV Bharat / sports

ਚੋਣਕਾਰਾਂ 'ਤੇ ਫੁੱਟਿਆ ਰੈਨਾ ਦਾ ਗੁੱਸਾ, ਬੋਲੇ- ਕੋਈ ਦਿੱਕਤ ਹੈ ਤਾਂ ਮੂੰਹ 'ਤੇ ਬੋਲੋ - cricketer suresh raina

ਸੁਰੇਸ਼ ਰੈਨਾ ਨੇ ਚੋਣਕਾਰਾਂ ਉੱਤੇ ਗੁੱਸੇ ਜ਼ਾਹਿਰ ਕਰਦੇ ਹੋਏ ਕਿਹਾ ਕਿ ਜੇ ਉਨ੍ਹਾਂ ਨੂੰ ਸੀਨੀਅਰ ਖਿਡਾਰੀਆਂ ਦੇ ਕੋਈ ਦਿੱਕਤ ਹੈ ਤਾਂ ਉਸ ਨੂੰ ਮੂੰਹ ਉੱਤੇ ਬੋਲਣਾ ਚਾਹੀਦਾ।

ਚੋਣਕਾਰਾਂ 'ਤੇ ਫੁੱਟਿਆ ਰੈਨਾ ਦਾ ਗੁੱਸਾ, ਬੋਲੇ-ਕੋਈ ਦਿੱਕਤ ਹੈ ਤਾਂ ਮੂੰਹ 'ਤੇ ਬੋਲੋ

author img

By

Published : May 26, 2020, 11:22 PM IST

ਹੈਦਰਾਬਾਦ: ਕੋਰੋਨਾ ਵਾਇਰਸ ਦੇ ਕਾਰਨ ਲੱਗੇ ਲੌਕਡਾਊਨ ਨੇ ਸਾਰੇ ਖਿਡਾਰੀਆਂ ਨੂੰ ਘਰ ਬੈਠਣ ਉੱਤੇ ਮਜਬੂਰ ਕਰ ਦਿੱਤਾ ਹੈ। ਅਜਿਹੇ ਵਿੱਚ ਉਹ ਚਾਹੁਣ ਵਾਲਿਆਂ ਨਾਲ ਸੋਸ਼ਲ ਮੀਡਿਆ ਰਾਹੀਂ ਜੁੜੇ ਹੋਏ ਹਨ। ਭਾਰਤ ਦੇ ਅਨੁਭਵੀ ਕ੍ਰਿਕਟਰ ਸੁਰੇਸ਼ ਰੈਨਾ ਵੀ ਇਨ੍ਹੀਂ ਦਿਨੀਂ ਸੋਸ਼ਲ ਮੀਡਿਆ ਉੱਤੇ ਐਕਟਿਵ ਹੋ ਚੁੱਕੇ ਹਨ। ਉਨ੍ਹਾਂ ਨੇ ਚੋਣਕਾਰਾਂ ਅਤੇ ਸੀਨੀਅਰ ਖਿਡਾਰੀਆਂ ਵਿਚਕਾਰ ਗੱਲਬਾਤ ਨਾ ਹੋਣ ਦਾ ਮੁੱਦਾ ਚੁੱਕਿਆ ਹੈ।

ਰੈਨਾ ਨੇ ਇੱਕ ਇੰਟਰਵਿਊ ਵਿੱਚ ਕਿਹਾ ਕਿ ਜੇ ਸਮੱਸਿਆ ਹੈ ਤਾਂ ਉਨ੍ਹਾਂ ਨੂੰ ਮੂੰਹ ਉੱਤੇ ਦੱਸਣਾ ਚਾਹੀਦਾ ਹੈ। ਰੈਨਾ ਨੇ ਆਪਣਾ ਆਖ਼ਰੀ ਮੈਚ 2018 ਵਿੱਚ ਖੇਡਿਆ ਸੀ। ਉਨ੍ਹਾਂ ਨੇ ਖ਼ੁਲਾਸਾ ਕੀਤਾ ਕਿ ਚੋਣਕਾਰਾਂ ਨੇ ਟੀਮ ਤੋਂ ਬਾਹਰ ਕੀਤੇ ਜਾਣ ਦਾ ਕੋਈ ਕਾਰਨ ਨਹੀਂ ਦੱਸਿਆ ਸੀ।

ਗੌਰਤਲਬ ਹੈ ਕਿ ਰੈਨਾ ਭਾਰਤੀ ਟੀਮ ਵਿੱਚ ਵਾਪਸੀ ਦੀ ਲਗਾਤਾਰ ਕੋਸ਼ਿਸ਼ ਕਰ ਰਹੇ ਹਨ। ਰੈਨਾ ਨੇ ਕਿਹਾ ਕਿ ਹਰ ਇੱਕ ਖਿਡਾਰੀ ਸਖ਼ਤ ਮਿਹਨਤ ਕਰਦਾ ਹੈ ਅਤੇ ਇਹ ਚੋਣਕਾਰਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਉਨ੍ਹਾਂ ਨੂੰ ਬਾਹਰ ਕੀਤੇ ਜਾਣ ਦਾ ਕਾਰਨ ਦੱਸਣ।

ਰੈਨਾ ਨੇ ਖਿਡਾਰੀ ਅਤੇ ਚੋਣਕਾਰਾਂ ਦੇ ਵਿਚਕਾਰ ਦੇ ਰਿਸ਼ਤੇ ਦੇ ਬਾਰੇ ਵਿੱਚ ਗੱਲ ਕੀਤੀ। ਉਨ੍ਹਾਂ ਨੇ ਦੱਸਿਆ ਕਿ ਦਲੀਪ ਵੈਂਗਸਰਕਰ ਅਤੇ ਕਿਰਨ ਮੋਰੇਜੈਸੇ ਕਈ ਵਧੀਆ ਚੋਣਕਾਰ ਹਨ, ਜੋ ਜੂਨੀਅਰ ਦੇ ਨਾਲ-ਨਾਲ ਸੀਨੀਅਰ ਖਿਡਾਰੀਆਂ ਨਾਲ ਵੀ ਵਧੀਆ ਗੱਲਬਾਤ ਕਰਦੇ ਸਨ। ਮੈਂ ਇਸ ਗੱਲ ਨੂੰ ਪਸੰਦ ਕਰਾਂਗਾ ਜੇ ਕਿ ਕੋਈ ਚੋਣਕਾਰ ਸਿੱਧਾ ਉਨ੍ਹਾਂ ਦੇ ਮੂੰਹ ਉੱਤੇ ਸਮੱਸਿਆ ਦੱਸ ਦੇਵੇ।

ਰੈਨਾ ਨੇ ਕਿਹਾ ਕਿ ਜੇ ਕੋਈ ਦਿੱਕਤ ਹੈ ਤਾਂ ਤੁਸੀਂ ਮੇਰੇ ਮੂੰਹ ਉੱਤੇ ਕਹੋ। ਮੈਂ ਇਸ ਨੂੰ ਹੱਲ ਕਰਾਂਗਾ। ਮੈਨੂੰ ਕਿਸੇ ਵੀ ਖਿਡਾਰੀ ਤੋਂ ਕੋਈ ਵੀ ਪ੍ਰੇਸ਼ਾਨੀ ਨਹੀਂ ਸੀ, ਪਰ ਮੁੱਖ ਮੁੱਦਾ ਇਹ ਹੈ ਕਿ ਇੱਕ ਚੋਣਕਾਰ ਲੋੜੀਂਦੇ ਰੂਪ ਤੋਂ ਪੇਸ਼ੇਵਰ ਨਹੀਂ ਹੈ। ਜੇ ਇੱਕ ਖਿਡਾਰੀ ਆਪਣੇ ਦੇਸ਼ ਨੂੰ ਏਨਾ ਕੁੱਝ ਦਿੰਦਾ ਹੈ ਤਾਂ ਇਹ ਉਸ ਦਾ ਅਧਿਕਾਰ ਹੈ ਕਿ ਉਸ ਨੂੰ ਉਸ ਦੇ ਸਵਾਲਾਂ ਦੇ ਜਵਾਬ ਮਿਲਣ।

ETV Bharat Logo

Copyright © 2025 Ushodaya Enterprises Pvt. Ltd., All Rights Reserved.