ਮੁੰਬਈ: ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) 2020 ਦੀ ਸ਼ੁਰੂਆਤ ਜਲਦ ਹੋਣ ਵਾਲੀ ਹੈ। ਦੱਸਣਯੋਗ ਹੈ ਕਿ ਪਹਿਲਾ ਮੈਚ ਚੇਨਈ ਸੁਪਰ ਕਿੰਗਜ਼ (ਸੀਐਸਕੇ) ਅਤੇ ਮੁੰਬਈ ਇੰਡੀਅਨਜ਼ ਵਿਚਕਾਰ ਹੋਵੇਗਾ। ਜ਼ਿਕਰਯੋਗ ਹੈ ਕਿ ਚੇੱਨਈ ਸੁਪਰ ਕਿੰਗਜ਼ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਵੀ ਚੇੱਨਈ ਪਹੁੰਚ ਗਏ ਹਨ ਤੇ ਜਦ ਸੁਰੇਸ਼ ਰੈਨਾ ਟੀਮ ਦੇ ਹੋਟਲ ਵਿੱਚ ਮਹਿੰਦਰ ਸਿੰਘ ਧੋਨੀ ਨੂੰ ਮਿਲਣ ਲਈ ਆਏ ਤਾਂ ਉਸ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਗਈ।
-
Me3t and Gree7 - Everyday is Karthigai in our House, a film by Vikraman Sir. #StartTheWhistles 🦁💛 pic.twitter.com/sJz77Nnakr
— Chennai Super Kings (@ChennaiIPL) March 3, 2020 " class="align-text-top noRightClick twitterSection" data="
">Me3t and Gree7 - Everyday is Karthigai in our House, a film by Vikraman Sir. #StartTheWhistles 🦁💛 pic.twitter.com/sJz77Nnakr
— Chennai Super Kings (@ChennaiIPL) March 3, 2020Me3t and Gree7 - Everyday is Karthigai in our House, a film by Vikraman Sir. #StartTheWhistles 🦁💛 pic.twitter.com/sJz77Nnakr
— Chennai Super Kings (@ChennaiIPL) March 3, 2020
ਇਸ ਵੀਡੀਓ ਵਿੱਚ ਧੋਨੀ ਰੈਨਾ ਨੂੰ ਜੱਫੀ ਪਾਉਂਦੇ ਨਜ਼ਰ ਆ ਰਹੇ ਹਨ, ਜਿਸ ਤੋਂ ਬਾਅਦ ਰੈਨਾ ਨੇ ਉਨ੍ਹਾਂ ਨੂੰ ਚੁੰਮਿਆ। ਰੈਨਾ ਕਾਫ਼ੀ ਸਮੇਂ ਪਹਿਲਾਂ ਚੇੱਨਈ ਸੁਪਰ ਕਿੰਗਜ਼ ਦੇ ਸਿਖਲਾਈ ਕੈਂਪ ਵਿੱਚ ਸ਼ਾਮਲ ਹੋਇਆ ਸੀ।
ਹੋਰ ਪੜ੍ਹੋ: 16 ਸਾਲ ਦੀ ਉਮਰ 'ਚ ਜਿੱਤੇ 50 ਮੈਡਲ, ਹੁਣ ਇੰਡੀਆ ਟੀਮ 'ਚ ਖੇਡਣ ਦੀ ਤਿਆਰੀ
ਧੋਨੀ ਆਈਸੀਸੀ ਵਰਲਡ ਕੱਪ 2019 ਦੇ ਸੈਮੀਫਾਈਨਲ ਦੇ ਬਾਅਦ ਤੋਂ ਕ੍ਰਿਕਟ ਤੋਂ ਦੂਰ ਹਨ। ਹਰ ਕੋਈ ਕ੍ਰਿਕਟ ਦੇ ਮੈਦਾਨ ਵਿੱਚ ਧੋਨੀ ਦੀ ਵਾਪਸੀ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ। ਸਾਲ 2019 ਦੇ ਆਈਸੀਸੀ ਵਿਸ਼ਵ ਕੱਪ ਤੋਂ ਲੈ ਕੇ ਹੁਣ ਤੱਕ ਇਹ ਲਗਾਤਾਰ ਚਰਚਾ ਚੱਲ ਰਹੀ ਹੈ ਕਿ ਧੋਨੀ ਕਦੇ ਵੀ ਇੰਟਰਨੈਸ਼ਨਲ ਕ੍ਰਿਕਟ ਤੋਂ ਸੰਨਿਆਸ ਨਹੀਂ ਲੈਣਗੇ, ਹਾਲਾਂਕਿ ਧੋਨੀ ਨੇ ਹਾਲੇ ਇਸ ਬਾਰੇ ਖ਼ੁਦ ਕੋਈ ਬਿਆਨ ਨਹੀਂ ਦਿੱਤਾ ਹੈ।