ETV Bharat / sports

ਲਾਹੌਰ 'ਚ ਬਰਫ਼ਬਾਰੀ ਹੋ ਸਕਦੀ ਹੈ, ਭਾਰਤ-ਪਾਕਿ ਲੜੀ ਨਹੀਂ: ਗਵਾਸਕਰ

ਸੁਨੀਲ ਗਵਾਸਕਰ ਨੇ ਕਿਹਾ ਹੈ ਕਿ ਲਾਹੌਰ ਵਿੱਚ ਬਰਫ਼ਬਾਰੀ ਹੋ ਸਕਦੀ ਹੈ, ਪਰ ਮੌਜੂਦਾ ਹਾਲਾਤਾਂ ਵਿੱਚ ਭਾਰਤ ਅਤੇ ਪਾਕਿਸਤਾਨ ਵਿਚਕਾਰ ਦੋ-ਪੱਖੀ ਕ੍ਰਿਕਟ ਲੜੀ ਨਹੀਂ ਹੋ ਸਕਦੀ।

ਲਾਹੌਰ 'ਚ ਬਰਫ਼ਬਾਰੀ ਹੋ ਸਕਦੀ ਐ, ਭਾਰਤ-ਪਾਕਿ ਲੜੀ ਨਹੀਂ : ਗਵਾਸਕਰ

author img

By

Published : Apr 14, 2020, 9:46 PM IST

ਮੁੰਬਈ: ਪਾਕਿਸਤਾਨ ਕ੍ਰਿਕਟ ਟੀਮ ਦੇ ਸਾਬਕਾ ਤੇਜ਼ ਗੇਂਦਬਾਜ਼ ਅਤੇ ਰਾਵਲਪਿੰਡੀ ਐਕਸਪ੍ਰੈੱਸ ਦੇ ਨਾਂਅ ਨਾਲ ਮਸ਼ਹੂਰ ਸ਼ੋਇਬ ਅਖ਼ਤਰ ਦੇ ਭਾਰਤ-ਪਾਕਿ ਲੜੀ ਦੇ ਬਿਆਨ ਨੇ ਤੂਲ ਫ਼ੜ ਲਿਆ ਹੈ। ਹੁਣ ਇਸ ਮਾਮਲੇ ਵਿੱਚ ਭਾਰਤ ਦੇ ਸਾਬਾਕ ਕਪਤਾਨ ਸੁਨੀਲ ਗਵਾਸਕਰ ਨੇ ਵੱਡਾ ਬਿਆਨ ਦਿੰਦੇ ਹੋਏ ਕਿਹਾ ਕਿ ਲਾਹੌਰ ਵਿੱਚ ਬਰਫ਼ਬਾਰੀ ਹੋ ਸਕਦੀ ਹੈ, ਪਰ ਇਹ ਦੋ-ਪੱਖੀ ਕ੍ਰਿਕਟ ਲੜੀ ਨਹੀਂ ਹੋ ਸਕਦੀ।

ਲਾਹੌਰ 'ਚ ਬਰਫ਼ਬਾਰੀ ਹੋ ਸਕਦੀ ਐ, ਭਾਰਤ-ਪਾਕਿ ਲੜੀ ਨਹੀਂ : ਗਵਾਸਕਰ
ਭਾਰਤੀ ਕ੍ਰਿਕਟ ਟੀਮ।

ਪਾਕਿਸਤਾਨ ਨੇ ਸਾਬਕਾ ਕਪਤਾਨ ਰਮੀਜ਼ ਰਾਜਾ ਅਤੇ ਗਵਾਸਕਰ ਯੂਟਿਊਬ ਉੱਤੇ ਇੱਕ-ਦੂਸਰੇ ਨਾਲ ਜੁੜੇ ਹੋਏ ਹਨ। ਇਸ ਦੌਰਾਨ ਰਮੀਜ਼ ਨੇ ਗਵਾਸਕਰ ਤੋਂ ਕੁੱਝ ਸਵਾਲ ਕੀਤੇ। ਇਸੇ ਗੱਲਬਾਤ ਦੌਰਾਨ ਜਦ ਰਮੀਜ਼ ਰਾਜਾ ਨੇ ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਕ੍ਰਿਕਟ ਲੜੀ ਦੇ ਬਾਰੇ ਵਿੱਚ ਪੁੱਛਿਆ ਤਾਂ ਗਵਾਸਕਰ ਨੇ ਇਸ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਲਾਹੌਰ ਵਿੱਚ ਬਰਫ਼ਬਾਰੀ ਹੋ ਸਕਦੀ ਹੈ, ਪਰ ਮੌਜੂਦਾ ਹਾਲਾਤ ਵਿੱਚ ਭਾਰਤ ਅਤੇ ਪਾਕਿਸਤਾਨ ਦਰਮਿਆਨ ਦੋ-ਪੱਖੀ ਕ੍ਰਿਕਟ ਲੜੀ ਨਹੀਂ ਹੋ ਸਕਦੀ ਹੈ।

ਗੌਰਤਲਬ ਹੈ ਕਿ ਅਖ਼ਤਰ ਨੇ ਕਿਹਾ ਸੀ ਕਿ ਭਾਰਤ ਅਤੇ ਪਾਕਿਸਤਾਨ ਦਰਮਿਆਨ ਖਾਲੀ ਸਟੇਡਿਅਮ ਵਿੱਚ ਲੜੀ ਹੋਣੀ ਚਾਹੀਦੀ ਹੈ ਅਤੇ ਇਸ ਨਾਲ ਮਿਲੇ ਫ਼ੰਡ ਨੂੰ ਕੋਰੋਨਾ ਵਾਇਰਸ ਨਾਲ ਲੜਣ ਵਿੱਚ ਵਰਤਿਆ ਜਾ ਸਕਦਾ ਹੈ। ਇਸ ਤੋਂ ਬਾਅਦ ਕਪਿਲ ਨੇ ਕਿਹਾ ਸੀ ਕਿ ਭਾਰਤ ਨੂੰ ਪੈਸਿਆਂ ਦੀ ਜ਼ਰੂਰਤ ਨਹੀਂ ਹੈ, ਅਜਿਹੇ ਮਾਹੌਲ ਵਿੱਚ ਕ੍ਰਿਕਟ ਨਹੀਂ ਖੇਡਿਆ ਜਾ ਸਕਦਾ।

ਇਸ ਉੱਤੇ ਅਖ਼ਤਰ ਨੇ ਕਿਹਾ ਸੀ ਕਿ ਕਪਿਲ ਭਾਈ ਮੇਰੀ ਗੱਲ ਸਮਝ ਨਹੀਂ ਸਕੇ। ਸੋਮਵਾਰ ਨੂੰ ਸ਼ਾਹਿਦ ਅਫ਼ਰੀਦੀ ਵੀ ਇਸ ਵਿੱਚ ਆ ਗਏ ਅਤੇ ਅਖ਼ਤਰ ਦਾ ਸਾਥ ਦਿੰਦੇ ਹੋਏ ਕਿਹਾ ਕਿ ਭਾਰਤ-ਪਾਕਿ ਦੇ ਵਿਚਕਾਰ ਕ੍ਰਿਕਟ ਖੇਡਿਆ ਜਾਣਾ ਚਾਹੀਦਾ।

ਹਾਲਾਂਕਿ ਅਖ਼ਤਰ ਦੇ ਇਸ ਬਿਆਨ ਨੂੰ ਭਾਰਤ ਦੇ ਸਾਬਕਾ ਕਪਤਾਨ ਕਪਿਲ ਦੇਵ ਨੇ ਖ਼ਾਰਜ ਕਰ ਦਿੱਤਾ ਸੀ ਅਤੇ ਕਿਹਾ ਸੀ ਕਿ ਭਾਰਤ ਨੂੰ ਪੈਸਿਆਂ ਦੀ ਲੋੜ ਨਹੀਂ ਹੈ ਅਤੇ ਉਸ ਨੂੰ ਕੇਵਲ ਸਿਹਤਮੰਦ ਰਹਿਣ ਉੱਤੇ ਧਿਆਨ ਦੇਣਾ ਚਾਹੀਦਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.