ਕੋਲਕਾਤਾ: ਭਾਰਤ ਦੇ ਸਾਬਕਾ ਸੀਨੀਅਰ ਬੱਲੇਬਾਜ਼ ਸੁਨੀਲ ਗਾਵਸਕਰ ਨੇ ਵਿਰਾਟ ਕੋਹਲੀ ਨੂੰ ਲੈ ਕੇ ਕਿਹਾ ਕਿ ਜਦੋਂ ਉਹ ਪੈਦਾ ਨਹੀਂ ਹੋਏ ਸੀ, ਉਦੋਂ ਵੀ ਟੀਮ ਭਾਰਤ ਜਿੱਤਦੀ ਸੀ। ਕੋਹਲੀ ਨੇ ਕੋਲਕਾਤਾ ਟੈਸਟ ਸੀਰੀਜ਼ ਜਿੱਤਣ ਤੋ ਬਾਅਦ ਕਿਹਾ ਕਿ ਭਾਰਤੀ ਟੀਮ ਨੇ ਸੌਰਵ ਗਾਂਗੁਲੀ ਦੇ ਦੌਰ ਵਿੱਚ ਟੇਸਟ ਕ੍ਰਿਕਟ ਦੀਆਂ ਔਖੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਸ਼ੁਰੂ ਕਰ ਦਿੱਤਾ ਸੀ।
ਇਸ ਵਿਸ਼ੇ 'ਤੇ ਭਾਰਤ ਦੇ ਸਾਬਕਾ ਬਲੇਬਾਜ਼ ਸੁਨਿਲ ਗਾਵਸਰ ਨੇ ਵਿਰਾਟ ਕੋਹਲੀ ਨੂੰ ਕਿਹਾ ਕਿ ਜਦੋਂ ਤੁਸੀਂ ਪੈਂਦਾ ਨਹੀਂ ਹੋਏ ਸੀ ਉਦੋ ਵੀ ਭਾਰਤੀ ਟੀਮ ਜਿੱਤ ਹਾਸਲ ਕਰਦੀ ਸੀ। ਉਨ੍ਹਾਂ ਨੇ ਕਿਹਾ ਕਿ ਭਾਰਤੀ ਕਪਤਾਨ ਨੇ ਕਿਹਾ ਹੈ ਕਿ ਇਹ 2000 ਤੋਂ ਸੌਰਵ ਗਾਂਗੂਲੀ ਦੀ ਟੀਮ ਤੋਂ ਸ਼ੁਰੂ ਹੋਇਆ। ਉਨ੍ਹਾਂ ਕਿਹਾ ਕਿ, 'ਮੈਨੂੰ ਪਤਾ ਹੈ ਕਿ ਦਾਦਾ ਬੀਸੀਸੀਆਈ ਦੇ ਪ੍ਰਧਾਨ ਹਨ ਇਸ ਲਈ ਸ਼ਾਇਦ ਕੋਹਲੀ ਉਨ੍ਹਾਂ ਬਾਰੇ ਚੰਗੀਆਂ ਗੱਲਾਂ ਕਹਿਣਾ ਚਾਹੁੰਦੇ ਸਨ, ਪਰ ਭਾਰਤ 70 ਤੇ 80 ਦਹਾਕੇ ਵਿੱਚ ਜਿੱਤਦਾ ਰਿਹਾ ਸੀ। ਉਸ ਸਮੇਂ ਉਨ੍ਹਾਂ ਦਾ ਜਨਮ ਵੀ ਨਹੀਂ ਹੋਇਆ ਸੀ।'
ਗਾਵਸਕਰ ਨੇ ਮੈਚ ਦੇ ਖ਼ਤਮ ਹੋਣ 'ਤੇ ਕਿਹਾ ਕਿ, 'ਬਹੁਤ ਸਾਰੇ ਲੋਕ ਇਹ ਮੰਨਦੇ ਹਨ ਕਿ ਕ੍ਰਿਕਟ ਦੀ ਸ਼ੁਰੂਆਤ 2000 ਵਿੱਚ ਹੋਈ ਹੈ, ਪਰ ਭਾਰਤੀ ਟੀਮ 70 ਦੇ ਦਹਾਕੇ 'ਚ ਵੀ ਵਿਦੇਸ਼ ਵਿੱਚ ਜਿੱਤ ਹਾਸਿਲ ਕੀਤੀ ਸੀ। 1986 ਵਿੱਚ ਵੀ ਭਾਰਤੀ ਟੀਮ ਨੇ ਜਿੱਤੀ ਸੀ। ਉਨ੍ਹਾਂ ਕਿਹਾ ਕਿ ਭਾਰਤ ਨੇ ਵਿਦੇਸ਼ ਵਿੱਚ ਸੀਰੀਜ਼ ਵੀ ਡਰਾਅ ਕਰਵਾਈ ਸੀ। ਉਹ ਬਾਕੀ ਟੀਮਾਂ ਦੀ ਤਰ੍ਹਾਂ ਹਾਰੇ ਵੀ ਸਨ।'
ਇਹ ਵੀ ਪੜ੍ਹੋ: ਹੁਸ਼ਿਆਰਪੁਰ: ਅਦਾਲਤ 'ਚ ਬਾਦਲ ਪਿਓ-ਪੁਤਰ ਤੇ ਦਲਜੀਤ ਚੀਮਾ ਨੂੰ 3 ਦਸੰਬਰ ਨੂੰ ਤਲਬ ਹੋਣ ਦੇ ਨਿਰਦੇਸ਼ ਜਾਰੀ
ਦੱਸ ਦੇਈਏ ਕਿ ਬੰਗਲਾਦੇਸ਼ ਦੇ ਵਿਰੁੱਧ ਹੋਏ ਦੂਜੇ ਟੈਸਟ ਮੈਚ ਵਿੱ ਭਾਰਤ ਦੀ ਧਮਾਕੇਦਾਰ ਜਿੱਤ ਹੋਈ ਜਿਸ ਤੋਂ ਬਾਅਦ ਕੋਹਲੀ ਨੇ ਕਿਹਾ ਕਿ ਭਾਰਤ ਨੇ ਚੁਣੌਤੀਆਂ ਦਾ ਸਾਹਮਣਾ ਕਰਨਾ ਸੌਰਵ ਗਾਂਗੂਲੀ ਦੀ ਟੀਮ ਤੋ ਕਰਨਾ ਸਿੱਖ ਲਿਆ ਹੈ ਅਤੇ ਇਹ ਸਭ ਸੌਰਵ ਗਾਂਗੂਲੀ ਦੀ ਟੀਮ ਤੋਂ ਸ਼ੁਰੂ ਹੋਇਆ।
ਜ਼ਿਕਰਯੋਗ ਹੈ ਕਿ ਭਾਰਤੀ ਕਪਤਾਨ ਨੇ ਕਿਹਾ ਕਿ, 'ਹੁਣ ਦੀ ਟੀਮ ਨੇ ਖੜੇ ਹੋਣਾ ਸਿੱਖ ਲਿਆ ਹੈ ਤੇ ਇਹ ਸਭ ਕੁਝ ਸੌਰਵ ਗਾਂਗੂਲੀ ਦੀ ਟੀਮ ਤੋ ਸ਼ੁਰੂ ਹੋਇਆ ਸੀ, ਜਿਸ ਨੂੰ ਅਸੀਂ ਅੱਗੇ ਵਧਾ ਰਹੇ ਹਾਂ।'